ਇਰਫਾਨ ਪਠਾਨ ਨੇ ਦਿੱਤਾ ਆਪਣੇ ਭਰਾ ਨੂੰ ਇਹ ਚੈਲੇਂਜ, ਯੁਸੁਫ ਨੇ ਵੀ ਦਿੱਤਾ ਜਵਾਬ

04/09/2018 6:06:03 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਦੇ ਦੂਜੇ ਮੈਚ 'ਚ ਕਿੰਗਸ ਇਲੈਵਨ ਪੰਜਾਬ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਐਤਵਾਰ ਨੂੰ ਦਿੱਲੀ ਡੇਅਰ ਡੇਵਿਲਸ ਦੇ ਖਿਲਾਫ ਖੇਡਦੇ ਹੋਏ ਇਸ ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾ ਦਿੱਤਾ। ਰਾਹੁਲ ਨੇ ਸਿਰਫ 14 ਗੇਂਦਾਂ 'ਚ 51 ਦੌੜਾਂ ਬਣਾਈਆਂ। ਦਰਅਸਲ ਰਾਹੁਲ ਤੋਂ ਪਹਿਲਾਂ ਇਹ ਕੀਰਤੀਮਾਨ ਯੁਸੁਫ ਪਠਾਨ ਦੇ ਨਾਂ ਸੀ। ਪਠਾਨ ਨੇ 2014 'ਚ 15 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ। ਇਰਫਾਨ ਨੇ ਟਵੀਟ ਕਰ ਕੇ ਰਾਹੁਲ ਨੂੰ ਸ਼ਾਬਾਸ਼ੀ ਦਿੱਤੀ ਅਤੇ ਨਾਲ ਹੀ ਯੁਸੁਫ ਨੂੰ ਕਿਹਾ ਕਿ ਭਰਾ ਆਓ 13 ਗੇਂਦਾਂ 'ਚ ਅਰਧ ਸੈਂਕੜਾ ਕਰਦੇ ਹਾਂ। ਇਸ 'ਤੇ ਯੁਸੁਫ ਪਠਾਨ ਨੇ ਵੀ ਮਜ਼ੇਦਾਰ ਜਵਾਬ ਦਿੱਤਾ। ਯੁਸੁਫ ਨੇ ਟਵਿੱਟਰ 'ਤੇ ਲਿਖਿਆ ਕਿ ਤੇਰੇ ਲਈ 13 ਗੇਂਦਾਂ 'ਚ ਅਰਧ ਸੈਂਕੜਾ ਬਣਾਉਣ ਦੀ ਕੋਸ਼ੀਸ਼ ਕਰਾਂਗਾ ਭਰਾ ਇਸ਼ਾਹ ਅਲਾਹ ਅਤੇ ਰਾਹੁਲ ਨੇ ਬਹੁਤ ਚੰਗਾ ਖੇਡਿਆ। ਯੁਸੁਫ ਨੇ ਕਿਹਾ ਕਿ ਤੈਨੂੰ ਕਮੈਂਟਰੀ ਕਰਦੇ ਸੁਨਣਾ ਬਹੁਤ ਚੰਗਾ ਲਗਦਾ ਹੈ। ਉਮੀਦ ਹੈ ਕਿ ਆਈ.ਪੀ.ਐੱਲ. ਦੀ ਨਵੀਂ ਭੂਮਿਕਾ ਦਾ ਤੁਸੀਂ ਆਨੰਦ ਲੈ ਰਹੇ ਹੋਵੋਗੇ।
 

ਦੱਸ ਦਈਏ ਕਿ ਕੇ. ਐੱਲ. ਰਾਹੁਲ ਦੀ ਤੁਫਾਨੀ ਸ਼ੁਰੂਆਤ ਦੀ ਵਜ੍ਹਾ ਨਾਲ ਕਿੰਗਸ ਇਲੈਵਨ ਪੰਜਾਬ ਨੇ ਦਿੱਲੀ ਡੇਅਰ ਡੇਵਿਲਸ ਦੇ ਮਜ਼ਬੂਤ ਟੀਚੇ ਨੂੰ ਭੇਦ ਕੇ ਜਿੱਤ ਹਾਸਲ ਕਰ ਲਈ। ਦਿੱਲੀ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ 'ਚ 7 ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ 18.5 ਓਵਰਾਂ 'ਚ 6 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਰਾਹੁਲ ਨੇ ਇਸ ਧਮਾਕੇਦਾਰ ਪਾਰੀ 'ਚ 4 ਛੱਕੇ ਅਤੇ 6 ਚੌਕੇ ਲਗਾਏ।

ਕਿੰਗਸ ਇਲੈਵਨ ਪੰਜਾਬ ਨੇ ਟਾਸ ਜਿੱਤ ਕੇ ਦਿੱਲੀ ਡੇਅਰਡੇਵਿਲਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ। ਪਹਿਲਾਂ ਖੇਡਦੇ ਦਿੱਲੀ ਵਲੋਂ ਕਪਤਾਨ ਗੰਭੀਰ ਨੇ 5 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 55 ਦੌੜਾਂ ਬਣਾਈਆਂ। ਆਈ.ਪੀ.ਐੱਲ. ਇਤਿਹਾਸ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਕੇ. ਐੱਲ. ਰਾਹੁਲ ਬਣ ਗਏ ਹਨ। ਦੂਜੇ ਨੰਬਰ 'ਤੇ ਯੁਸੁਫ ਪਠਾਨ, ਤੀਜੇ ਨੰਬਰ 'ਤੇ ਸੁਨੀਲ ਨਰੇਨ, ਚੌਥੇ 'ਤੇ ਸੁਰੇਸ਼ ਰੈਨਾ ਅਤੇ ਪੰਜਵੇਂ ਨੰਬਰ 'ਤੇ ਐਡਮ ਗਿਲਕ੍ਰਿਸਟ ਦਾ ਨਾਂ ਆਉਂਦਾ ਹੈ।


Related News