ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਇਰਫ਼ਾਨ ਪਠਾਨ, ਕਰਨਗੇ ਇਹ ਕੰਮ
Wednesday, May 05, 2021 - 07:44 PM (IST)
ਨਵੀਂ ਦਿੱਲੀ— ਭਾਰਤ ਦੇ ਸਾਬਕਾ ਆਲਰਾਊਂਡਰ ਇਰਫ਼ਾਨ ਪਠਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਅਕੈਡਮੀ ਦੱਖਣੀ ਦਿੱਲੀ ’ਚ ਕੋਰੋਨਾ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਖਾਣਾ ਮੁਹੱਈਆ ਕਰਾਵੇਗੀ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੋਂ ਸਭ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਸ਼ਹਿਰਾਂ ’ਚੋਂ ਇਕ ਦਿੱਲੀ ’ਚ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ।
ਇਹ ਵੀ ਪੜ੍ਹੋ : IPL 2021 : ਟੂਰਨਾਮੈਂਟ ਪੂਰਾ ਨਾ ਹੋਣ ’ਤੇ ਵੀ ਖਿਡਾਰੀਆਂ ਨੂੰ ਮਿਲਣਗੇ ਪੂਰੇ ਪੈਸੇ, ਜਾਣੋ ਕਿਵੇਂ
While the nation is in the midst of second wave of COVID-19, it becomes our responsibility to come together and assist the people in need. Taking inspiration from the same, Cricket Academy of Pathans (CAP) is going to provide free meals to COVID-19 affected people in South Delhi. pic.twitter.com/8Binh0HH2h
— Irfan Pathan (@IrfanPathan) May 5, 2021
ਇਰਫ਼ਾਨ ਨੇ ਟਵੀਟ ਕੀਤਾ ਕਿ ਦੇਸ਼ ਭਰ ’ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਚਲ ਰਹੀ ਹੈ ਅਤੇ ਅਜਿਹੇ ’ਚ ਜ਼ਰੂਰਤਮੰਦਾਂ ਦੀ ਮਦਦ ਕਰਨਾ ਸਾਡਾ ਫ਼ਰਜ਼ ਹੈ। ਇਸ ਤੋਂ ਹੀ ਪ੍ਰੇਰਿਤ ਹੋ ਕੇ ਕ੍ਰਿਕਟ ਅਕੈਡਮੀ ਆਫ਼ ਪਠਾਂਸ (ਸੀ. ਏ. ਪੀ.) ਦੱਖਣੀ ਦਿੱਲੀ ’ਚ ਜ਼ਰੂਰਤਮੰਦਾਂ ਨੂੰ ਮੁਫ਼ਤ ਖਾਣਾ ਦੇਵੇਗੀ।
ਇਹ ਵੀ ਪੜ੍ਹੋ : ਰੱਦ ਨਹੀਂ ਟਲਿਆ ਹੈ IPL, BCCI ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ, ਕਦੋਂ ਹੋਣਗੇ ਬਚੇ ਹੋਏ ਮੈਚ
ਭਾਰਤ ਲਈ 29 ਟੈਸਟ ਤੇ 120 ਵਨ-ਡੇ ਖੇਡ ਚੁੱਕੇ ਇਰਫ਼ਾਨ ਮਾਰਚ ’ਚ ਖ਼ੁਦ ਕੋਰੋਨਾ ਨਾਲ ਇਨਫ਼ੈਕਟਿਡ ਹੋ ਗਏ ਸਨ। ਉਨ੍ਹਾਂ ਦੇ ਵੱਡੇ ਭਰਾ ਯੂਸੁਫ਼ ਵੀ ਰਾਏਪੁਰ ’ਚ ਸੜਕ ਸੁਰੱਖਿਆ ਵਿਸ਼ਵ ਸੀਰੀਜ਼ ਟੂਰਨਾਮੈਂਟ ਦੇ ਬਾਅਦ ਪਾਜ਼ੇਟਿਵ ਪਾਏ ਗਏ ਸਨ। ਯੂਸੁਫ਼ ਤੇ ਇਰਫ਼ਾਨ ਨੇ ਪਿਛਲੇ ਸਾਲ ਵੀ ਮਹਾਮਾਰੀ ਦੇ ਦੌਰਾਨ 4000 ਮਾਸਕ ਵੰਡੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ