CPL ਖਿਡਾਰੀ ਡਰਾਫਟ ''ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਬਣਿਆ ਇਰਫਾਨ ਪਠਾਨ

Friday, May 17, 2019 - 02:44 AM (IST)

CPL ਖਿਡਾਰੀ ਡਰਾਫਟ ''ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਬਣਿਆ ਇਰਫਾਨ ਪਠਾਨ

ਨਵੀਂ ਦਿੱਲੀ- ਆਲਰਾਊਂਡਰ ਇਰਫਾਨ ਪਠਾਨ ਵੀਰਵਾਰ ਨੂੰ ਕੈਰੇਬੀਆਈ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦੇ ਖਿਡਾਰੀਆਂ ਦੇ ਡਰਾਫਟ ਵਿਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਇਸ ਨਾਲ ਉਹ ਵਿਦੇਸ਼ੀ ਟੀ-20 ਲੀਗ ਵਿਚ ਖੇਡਣ ਵਾਲਾ ਪਹਿਲਾ ਭਾਰਤੀ ਪੁਰਸ਼ ਖਿਡਾਰੀ ਬਣ ਸਕਦਾ ਹੈ। ਇਹ ਦੇਖਣਾ ਅਜੇ ਬਾਕੀ ਹੈ ਕਿ ਬੀ. ਸੀ. ਸੀ. ਆਈ. ਤੋਂ ਉਸ ਨੂੰ ਐੱਨ. ਓ. ਸੀ. ਮਿਲਦੀ ਹੈ ਜਾਂ ਨਹੀਂ। ਬੀ. ਸੀ. ਸੀ. ਆਈ. ਦਾ ਭਾਰਤੀ ਕ੍ਰਿਕਟਰਾਂ ਦੀ ਬੀ. ਬੀ. ਐੱਲ. ਤੇ ਬੀ. ਪੀ. ਐੱਲ. ਵਰਗੇ ਲੀਗ 'ਚ ਭਾਗੀਦਾਰੀ ਨੂੰ ਲੈ ਕੇ ਸਖਤ ਰਵੱਈਆ ਰਿਹਾ ਹੈ। ਸੀ. ਪੀ. ਐੱਲ. 2019 ਦੇ ਖਿਡਾਰੀਆਂ ਦਾ ਡਰਾਫਟ ਵੀਰਵਾਰ ਨੂੰ ਐਲਾਨ ਕੀਤਾ ਗਿਆ ਜਿਸ 'ਚ ਇਰਫਾਨ ਇਕਮਾਤ ਭਾਰਤੀ ਸ਼ਾਮਲ ਹੈ। ਇਰਫਾਨ ਨੇ ਭਾਰਤ ਵਲੋਂ 29 ਟੈਸਟ, 120 ਵਨ ਡੇ ਤੇ 24 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।


author

Gurdeep Singh

Content Editor

Related News