ਇਰਫਾਨ ਇਸ ਅਫਸੋਸ ਨਾਲ ਹੋਏ ਰਿਟਾਇਰ, ਕਿਹਾ- ਲੋਕ ਕਰੀਅਰ 27-28 ''ਚ ਸ਼ੁਰੂ ਕਰਦੇ ਹਨ, ਮੇਰਾ...

01/05/2020 11:28:47 AM

ਮੁੰਬਈ— ਇਰਫਾਨ ਪਠਾਨ ਨੇ ਸ਼ਨੀਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਦੇ ਬਾਅਦ ਕਿਹਾ, 'ਲੋਕ 27-28 ਸਾਲ ਦੀ ਉਮਰ 'ਚ ਆਪਣਾ ਕਰੀਅਰ ਸ਼ੁਰੂ ਕਰਦੇ ਹਨ ਪਰ ਮੇਰਾ ਕਰੀਅਰ ਉਦੋਂ ਖਤਮ ਹੋ ਗਿਆ ਜਦੋਂ ਮੈਂ 27 ਸਾਲ ਦਾ ਸੀ ਅਤੇ ਮੈਨੂੰ ਇਸ ਦਾ ਅਫਸੋਸ ਹੈ।'' ਇਰਫਾਨ ਜਦੋਂ 19 ਸਾਲ ਦੇ ਸਨ ਉਦੋਂ ਉਨ੍ਹਾਂ ਨੇ 2003 'ਚ ਆਸਟਰੇਲੀਆ ਖਿਲਾਫ ਭਾਰਤ ਵੱਲੋਂ ਪਹਿਲਾ ਮੈਚ ਖੇਡਿਆ ਸੀ। ਉਨ੍ਹਾਂ ਨੇ ਆਪਣਾ ਆਖ਼ਰੀ ਮੈਚ 2012 'ਚ ਸ਼੍ਰੀਲੰਕਾ ਦੇ ਖਿਲਾਫ ਵਿਸ਼ਵ ਟੀ-20 'ਚ ਖੇਡਿਆ ਸੀ।
PunjabKesari
ਇਰਫਾਨ ਹੁਣ 35 ਸਾਲ ਦੇ ਹਨ। ਉਨ੍ਹਾਂ ਦੇ ਨਾਂ 301 ਕੌਮਾਂਤਰੀ ਵਿਕਟਾਂ ਦਰਜ ਹਨ। ਉਨ੍ਹਾਂ ਕਿਹਾ, ''ਮੈਂ ਚਾਹੁੰਦਾ ਸੀ ਕਿ ਮੈਂ ਹੋਰ ਮੈਚ ਖੇਡਾਂ ਅਤੇ ਆਪਣੇ ਵਿਕਟਾਂ ਦੀ ਗਿਣਤੀ 500-600 ਤਕ ਪਹੁੰਚਾਵਾਂ ਅਤੇ ਦੌੜਾਂ ਬਣਾਵਾਂ ਪਰ ਅਜਿਹਾ ਨਹੀਂ ਹੋ ਸਕਿਆ।'' ਇਰਫਾਨ ਨੇ ਕਿਹਾ ਕਿ ਮੈਨੂੰ ਆਪਣੇ ਕਰੀਅਰ ਦੇ ਸਿਖਰ 'ਤੇ ਜ਼ਿਆਦਾ ਮੌਕੇ ਨਹੀਂ ਮਿਲੇ। ਇਸ ਦਾ ਕੋਈ ਵੀ ਕਾਰਨ ਹੋਵੇ ਪਰ ਕੋਈ ਸ਼ਿਕਾਇਤ ਨਹੀਂ ਪਰ ਜਦੋਂ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਦੁੱਖ ਹੁੰਦਾ ਹੈ।
PunjabKesari
ਇਰਫਾਨ ਨੇ ਕਿਹਾ ਕਿ 2016 'ਚ ਪਹਿਲੀ ਵਾਰ ਉਨ੍ਹਾਂ ਨੂੰ ਲੱਗਾ ਕਿ ਹੁਣ ਉਹ ਫਿਰ ਭਾਰਤ ਵੱਲੋਂ ਨਹੀਂ ਖੇਡ ਸਕਣਗੇ। ਉਨ੍ਹਾਂ ਕਿਹਾ, ''ਮੈਂ 2016 ਦੇ ਬਾਅਦ ਸਮਝ ਗਿਆ ਕਿ ਮੈਂ ਵਾਪਸੀ ਨਹੀਂ ਕਰ ਸਕਾਂਗਾ ਜਦਕਿ ਮੈਂ ਉਦੋਂ ਮੁਸ਼ਤਾਕ ਅਲੀ ਟਰਾਫੀ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਮੈਂ ਸਰਵਸ੍ਰੇਸ਼ਠ ਆਲਰਾਊਂਡਰ ਸੀ ਅਤੇ ਜਦੋਂ ਮੈਂ ਚੋਣਕਰਤਾਵਾਂ ਨਾਲ ਗੱਲ ਕੀਤੀ ਤਾਂ ਉਹ ਮੇਰੀ ਗੇਂਦਬਾਜ਼ੀ ਤੋਂ ਬਹੁਤ ਖੁਸ਼ ਨਹੀਂ ਸਨ।'' ਬੜੌਦਾ 'ਚ ਜੰਮੇ ਇਸ ਕ੍ਰਿਕਟਰ ਨੂੰ ਪਰਥ 'ਚ 2008 'ਚ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ ਪਰ ਇਸ ਤੋਂ ਬਾਅਦ ਉਹ ਸਿਰਫ ਦੋ ਟੈਸਟ ਹੀ ਖੇਡ ਸਕੇ।


Tarsem Singh

Content Editor

Related News