ਕੋਰੋਨਾ ਦੇ ਸਾਏ ਹੇਠ ਕ੍ਰਿਕਟ ਜਗਤ, ਸਚਿਨ ਤੇ ਯੁਸੂਫ ਦੇ ਬਾਅਦ ਇਰਫਾਨ ਪਠਾਨ ਵੀ ਆਏ ਪਾਜ਼ੇਟਿਵ

Tuesday, Mar 30, 2021 - 11:14 AM (IST)

ਨਵੀਂ ਦਿੱਲੀ : ਰੋਡ ਸੇਫ਼ਟੀ ਵਰਲਡ ਸੀਰੀਜ਼ 2021 ਵਿਚ ਸ਼ਾਮਲ ਹੋਣ ਵਾਲਾ ਇਕ ਹੋਰ ਕ੍ਰਿਕਟਰ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਵੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਦਿੱਤੀ।

ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ

 

ਇਰਫਾਨ ਪਠਾਨ ਨੇ ਟਵਿਟਰ ’ਤੇ ਲਿਖਿਆ, ‘ਮੈਂ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਹਾਂ, ਮੇਰੇ ਸਰੀਰ ਵਿਚ ਇਸ ਦੇ ਲੱਛਣ ਨਹੀਂ ਹਨ ਅਤੇ ਮੈਂ ਖ਼ੁਦ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ। ਜੋ ਵੀ ਲੋਕ ਹਾਲ ਹੀ ਦੇ ਦਿਨਾਂ ਵਿਚ ਮੇਰੇ ਸੰਪਰਕ ਵਿਚ ਆਏ ਹਨ, ਉਨ੍ਹਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਉਹ ਆਪਣਾ ਟੈਸਟ ਜ਼ਰੂਰ ਕਰਵਾ ਲੈਣ। ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮਾਸਕ ਜ਼ਰੂਰ ਪਾਓ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖੋ। ਤੁਹਾਡੀ ਸਾਰਿਆਂ ਦੀ ਸਿਹਤ ਠੀਕ ਰਹੇ।’

ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਤੋਂ ਬਾਅਦ ਹੁਣ ਯੁਸੂਫ ਪਠਾਨ ਨੂੰ ਵੀ ਹੋਇਆ ਕੋਰੋਨਾ, ਖ਼ੁਦ ਟਵੀਟ ਕਰ ਦਿੱਤੀ ਜਾਣਕਾਰੀ

ਦੱਸ ਦੇਈਏ ਕਿ ਇਰਫਾਨ ਪਠਾਨ ਤੋਂ ਪਹਿਲਾਂ ਸਚਿਨ ਤੇਂਦੁਲਕਰ, ਯੁਸੂਫ ਪਠਾਨ ਅਤੇ ਐਸ. ਬਦਰੀਨਾਥ ਵੀ ਕੋਰੋਨਾ ਜਾਂਚ ਵਿਚ ਪਾਜ਼ੇਟਿਵ ਆਏ ਹਨ ਅਤੇ ਉਹ ਵੀ ਘਰ ਵਿਚ ਇਕਾਂਤਵਾਸ ਵਿਚ ਹਨ।

ਇਹ ਵੀ ਪੜ੍ਹੋ: ਸਚਿਨ-ਯੂਸੁਫ਼ ਤੋਂ ਬਾਅਦ ਹੁਣ ਇਹ ਸਾਬਕਾ ਧਾਕੜ ਖਿਡਾਰੀ ਵੀ ਨਿਕਲਿਆ ਕੋਵਿਡ-19 ਪਾਜ਼ੇਟਿਵ


cherry

Content Editor

Related News