IRE v ZIM : ਆਇਰਲੈਂਡ ਨੇ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ

Tuesday, Sep 14, 2021 - 08:59 PM (IST)

IRE v ZIM : ਆਇਰਲੈਂਡ ਨੇ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ

ਬੇਲਫਾਸਟ- ਘਾਤਕ ਗੇਂਦਬਾਜ਼ੀ ਅਤੇ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਮੇਜ਼ਬਾਨ ਆਇਰਲੈਂਡ ਨੇ ਇੱਥੇ ਸੋਮਵਾਰ ਨੂੰ ਤੀਜੇ ਅਤੇ ਆਖਰੀ ਵਨ ਡੇ ਮੁਕਾਬਲੇ ਵਿਚ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਦੂਜਾ ਮੈਚ ਮੀਂਹ ਦੇ ਕਾਰਨ ਰੱਦ ਹੋਣ ਨਾਲ ਸੀਰੀਜ਼ ਹਾਲਾਂਕਿ 1-1 ਦੀ ਬਰਾਬਰੀ 'ਤੇ ਖਤਮ ਹੋਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 34 ਓਵਰਾਂ ਵਿਚ 131 ਦੌੜਾਂ 'ਤੇ ਢੇਰ ਹੋ ਗਈ, ਜਦਕਿ ਮੇਜ਼ਬਾਨ ਆਇਰਲੈਂਡ ਨੇ ਡੈਕਵਰਥ ਲੁਈਸ ਦੇ ਤਹਿਤ (ਡੀ. ਐੱਲ. ਐੱਸ.) ਮਿਲੇ 32 ਓਵਰਾਂ ਵਿਚ 118 ਦੌੜਾਂ ਦੇ ਟੀਚੇ ਨੂੰ 22.2 ਓਵਰਾਂ ਵਿਚ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਸਫਲ ਟਾਰਗੇਟ ਚੇਜ਼ ਵਿਚ ਅਨੁਭਵੀ ਸਲਾਮੀ ਬੱਲੇਬਾਜ਼ ਪਾਲ ਸਟਰਲਿੰਗ (43) ਅਤੇ ਕਪਤਾਨ ਐਂਡ੍ਰਿਊ ਬਾਲਬਿਰਨੀ (34) ਦਾ ਅਹਿਮ ਯੋਗਦਾਨ ਰਿਹਾ।

ਇਹ ਖ਼ਬਰ ਪੜ੍ਹੋ- ਲਸਿਥ ਮਲਿੰਗਾ ਦਾ ਸੰਨਿਆਸ, ਫ੍ਰੈਂਚਾਇਜ਼ੀ ਕ੍ਰਿਕਟ 'ਚ ਵੀ ਨਹੀਂ ਖੇਡਣਗੇ

PunjabKesari
ਸਟਰਲਿੰਗ ਨੇ ਜਿੱਥੇ ਪੰਜ ਚੌਕਿਆਂ ਅਤੇ 2 ਛੱਕਿਆਂ ਦੀ ਬਦੌਲਤ 40 ਗੇਂਦਾਂ 'ਤੇ 43, ਉੱਥੇ ਹੀ ਬਾਲਬਿਰਨੀ ਨੇ ਪੰਜ ਚੌਕਿਆਂ ਦੀ ਮਦਦ ਨਾਲ 43 ਗੇਂਦਾਂ 'ਤੇ 35 ਦੌੜਾਂ ਬਣਾਈਆਂ। ਜ਼ਿੰਬਾਬਵੇ ਵਲੋਂ ਕੇਵਲ ਕਪਤਾਨ ਕ੍ਰੇਗ ਇਰਵਿਨ (57) ਹੀ ਬੱਲੇ ਨਾਲ ਵਧੀ ਦਿਖੇ। ਉਨ੍ਹਾਂ ਨੇ ਸੱਤ ਚੌਕਿਆਂ ਅਤੇ ਇਕ ਛੱਕੇ ਦੇ ਸਹਾਰੇ 65 ਗੇਂਦਾਂ 'ਤੇ 57 ਦੌੜਾਂ ਦੀ ਪਾਰੀ ਖੇਡੀ। ਮੈਕਬ੍ਰਾਈਨ ਨੂੰ ਸ਼ਾਨਦਾਰ ਗੇਂਦਬਾਜ਼ੀ ਦੇ ਲਈ 'ਪਲੇਅਰ ਆਫ ਦਿ ਮੈਚ', ਜਦਕਿ ਆਇਰਲੈਂਡ ਦੇ ਸਲਾਮੀ ਬੱਲੇਬਾਜ਼ ਵਿਲੀਅਮ ਪੋਟਰਰਫੀਲਡ ਨੂੰ ਸੀਰੀਜ਼ ਵਿਚ 91 ਦੌੜਾਂ ਬਣਾਉਣ ਦੇ ਲਈ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ।

ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਵਿਆਹ ਦੀ ਵਰ੍ਹੇਗੰਢ 'ਤੇ ਜਿੱਤਿਆ US open ਖਿਤਾਬ, ਪਤਨੀ ਨੂੰ ਦਿੱਤਾ ਗਿਫਟ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News