ਓਮਾਨ ਨੂੰ ਹਰਾ ਕੇ ਈਰਾਨ ਏਸ਼ੀਆ ਕੱਪ ਕੁਆਰਟਰ ਫਾਈਨਲ ''ਚ
Monday, Jan 21, 2019 - 11:41 AM (IST)

ਅਬੁਧਾਬੀ— ਪਿਛਲੇ ਚੈਂਪੀਅਨ ਈਰਾਨ ਨੇ ਓਮਾਨ ਨੂੰ 2-0 ਨਾਲ ਹਰਾ ਕੇ ਏਸ਼ੀਆ ਕੱਪ ਫੁੱਟਬਾਲ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਈਰਾਨ ਲਈ ਅਲੀਰਜ਼ਾ ਜਹਾਂਬਖਸ਼ ਅਤੇ ਅਸ਼ਕਾਨ ਦੇਜਾਗਾਹ ਨੇ ਗੋਲ ਦਾਗੇ। ਜਦਕਿ ਗੋਲਕੀਪਰ ਅਲੀਰਜ਼ਾ ਬੇਰਾਨਵਾਂਡ ਨੇ ਪਹਿਲੇ ਮਿੰਟ 'ਚ ਪੈਨਲਟੀ ਬਚਾ ਕੇ ਓਮਾਨ ਨੂੰ ਖਾਤਾ ਖੋਲਣ ਦਾ ਮੌਕਾ ਨਹੀਂ ਦਿੱਤਾ।
ਉਨ੍ਹਾਂ ਨੇ ਪਿਛਲੇ ਸਾਲ ਵਿਸ਼ਵ ਕੱਪ 'ਚ ਕ੍ਰਿਸਟੀਆਨੋ ਰੋਨਾਲਡੋ ਦੀ ਪੈਨਲਟੀ ਵੀ ਇਸੇ ਤਰ੍ਹਾਂ ਬਚਾਈ ਸੀ। ਈਰਾਨ ਦਾ ਸਾਹਮਣਾ ਹੁਣ ਚੀਨ ਨਾਲ ਹੋਵੇਗਾ। ਇਸ ਤੋਂ ਪਹਿਲਾਂ ਵੀਅਤਨਾਮ ਨੇ ਵੀ ਜਾਰਡਨ ਨੂੰ ਪੈਨਲਟੀ ਸ਼ੂਟਆਊਟ 'ਚ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ। ਚੀਨ ਨੇ ਥਾਈਲੈਂਡ ਨੂੰ 2-1 ਨਾਲ ਹਰਾਇਆ।