IPL 'ਚ ਸਭ ਤੋਂ ਜ਼ਿਆਦਾ ਵਾਰ '0' 'ਤੇ ਆਊਟ ਹੋਣ ਵਾਲੇ ਟਾਪ 5 ਖਿਡਾਰੀ, ਸੂਚੀ 'ਚ ਕਈ ਦਿੱਗਜ ਵੀ ਸ਼ਾਮਲ

Thursday, Sep 10, 2020 - 04:22 PM (IST)

IPL 'ਚ ਸਭ ਤੋਂ ਜ਼ਿਆਦਾ ਵਾਰ '0' 'ਤੇ ਆਊਟ ਹੋਣ ਵਾਲੇ ਟਾਪ 5 ਖਿਡਾਰੀ, ਸੂਚੀ 'ਚ ਕਈ ਦਿੱਗਜ ਵੀ ਸ਼ਾਮਲ

ਸਪੋਰਟਸ ਡੈਸਕ : ਆਈ.ਪੀ.ਐੱਲ. ਸ਼ੁਰੂ ਹੋਣ ਵਿਚ ਸਿਰਫ 9 ਦਿਨਾਂ ਦਾ ਸਮਾਂ ਬਚਿਆ ਹੈ। ਉਥੇ ਹੀ ਇਹ ਟੂਰਨਾਮੈਂਟ 19 ਸਤੰਬਰ ਨੂੰ ਸ਼ੁਰੂ ਹੋਵੇਗਾ। ਜਦੋਂ ਕਿ ਫਾਈਨਲ 10 ਨਵੰਬਰ ਨੂੰ ਖੇਡਿਆ ਜਾਵੇਗਾ। ਦੁਨੀਆ ਦੀ ਸਭ ਤੋਂ ਵੱਡੀ ਟੀ20 ਲੀਗ ਆਈ.ਪੀ.ਐੱਲ. ਵਿਚ ਬੱਲੇਬਾਜਾਂ ਦਾ ਬੋਲਬਾਲਾ ਰਹਿੰਦਾ ਹੈ। ਆਈ.ਪੀ.ਐੱਲ. ਦੇ 12 ਸੀਜ਼ਨ ਹੋ ਚੁੱਕੇ ਹਨ, ਇਸ ਦੌਰਾਨ ਆਈ.ਪੀ.ਐਲ. ਵਿਚ ਕਈ ਰਿਕਾਰਡ ਬਣੇ ਅਤੇ ਕਈ ਰਿਕਾਰਡ ਟੁੱਟੇ ਵੀ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਆਈ.ਪੀ.ਐੱਲ. ਦੇ ਉਨ੍ਹਾਂ 5 ਬੱਲੇਬਾਜਾਂ ਨਾਲ ਰੂ-ਬ-ਰੂ ਕਰਵਾਉਂਦੇ ਹਾਂ, ਜੋ ਹੁਣ ਤੱਕ ਸਭ ਤੋਂ ਜ਼ਿਆਦਾ ਵਾਰ ਸਿਫ਼ਰ 'ਤੇ ਆਉਟ ਹੋਏ ਹਨ।

ਇਹ ਵੀ ਪੜ੍ਹੋ:  IPL 2020: ਧੋਨੀ ਨੂੰ ਬੇਹੱਦ ਯਾਦ ਕਰ ਰਹੀ ਹੈ ਉਨ੍ਹਾਂ ਦੀ 'ਨੰਬਰ ਵਨ ਫੈਨ', ਵੀਡੀਓ ਵਾਇਰਲ

ਇਸ ਲਿਸਟ 'ਚ ਸਭ ਤੋਂ ਪਹਿਲਾ ਨਾਮ ਹੈ ਹਰਭਜਨ ਸਿੰਘ ਦਾ
ਹਰਭਜਨ ਸਿੰਘ ਆਫ ਸਪਿਨ ਗੇਂਦਬਾਜੀ ਦੇ ਨਾਲ-ਨਾਲ ਤੇਜ਼ ਬੱਲੇਬਾਜੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਈ ਵਾਰ ਆਪਣੀ ਬੱਲੇਬਾਜੀ ਨਾਲ ਮੁੰਬਈ ਇੰਡੀਅਨਜ਼ ਅਤੇ ਚੇਨੱਈ ਲਈ ਲਾਭਦਾਇਕ ਪਾਰੀਆਂ ਖੇਡੀਆਂ ਹਨ ਪਰ ਹਰਭਜਨ ਦੇ ਨਾਮ ਆਈ.ਪੀ.ਐੱਲ. ਦਾ ਇਕ ਸ਼ਰਮਨਾਕ ਰਿਕਾਰਡ ਵੀ ਜੁੜਿਆ ਹੋਇਆ ਹੈ। ਹਰਭਜਨ ਆਈ.ਪੀ.ਐੱਲ. ਵਿਚ ਸਭ ਤੋਂ ਜ਼ਿਆਦਾ 13 ਵਾਰ ਸਿਫ਼ਰ 'ਤੇ ਆਊਟ ਹੋਣ ਵਾਲੇ ਖਿਡਾਰੀ ਹਨ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਮੈਦਾਨ 'ਚ ਮੁੜ ਚੱਲੇਗਾ ਯੁਵਰਾਜ ਦਾ ਬੱਲਾ, ਜਲਦ ਕਰਨਗੇ ਸੰਨਿਆਸ ਤੋਂ ਵਾਪਸੀ

ਦੂਜੇ ਨੰਬਰ 'ਤੇ ਨਾਮ ਆਉਂਦਾ ਹੈ ਪਾਰਥਿਵ ਪਟੇਲ ਦਾ
ਪਾਰਥਿਵ ਪਟੇਲ ਦਾ ਭਾਰਤੀ ਘਰੇਲੂ ਕ੍ਰਿਕਟ ਵਿਚ ਵੱਡਾ ਨਾਮ ਹਨ। ਉਹ ਆਈ.ਪੀ.ਐੱਲ. ਵਿਚ ਸਭ ਤੋਂ ਜ਼ਿਆਦਾ ਟੀਮ ਨਾਲ ਖੇਡਣ ਵਾਲੇ ਖਿਡਾਰੀ ਵੀ ਹਨ। ਸਭ ਤੋਂ ਜ਼ਿਆਦਾ ਵਾਰ ਸਿਫ਼ਰ 'ਤੇ ਆਊਟ ਹੋਣ ਦੇ ਮਾਮਲੇ ਵਿਚ ਪਾਰਥਿਵ ਪਟੇਲ ਦਾ ਨਾਮ ਵੀ ਹਰਭਜਨ ਸਿੰਘ ਦੇ ਬਰਾਬਰ ਆਉਂਦਾ ਹੈ। ਪਾਰਥਿਵ ਵੀ ਆਈ.ਪੀ.ਐੱਲ. ਵਿਚ 13 ਵਾਰ ਸਿਫ਼ਰ 'ਤੇ ਆਊਟ ਹੋ ਚੁੱਕੇ ਹੈ।  

ਇਹ ਵੀ ਪੜ੍ਹੋ:  ਟਰੇਨ ਤੋਂ ਬਾਅਦ ਹੁਣ ਸ਼ੁਰੂ ਹੋਵੇਗੀ 'ਕਿਸਾਨ ਉਡਾਣ', ਸੀਮਤ ਸਮੇਂ 'ਚ ਸ਼ਹਿਰਾਂ 'ਚ ਪੁੱਜਣਗੀਆਂ ਫਲ, ਸਬਜ਼ੀਆਂ​​​​​​​

ਤੀਜੇ ਨੰਬਰ 'ਤੇ ਨਾਮ ਆਉਂਦਾ ਹੈ ਗੌਤਮ ਗੰਭੀਰ ਦਾ
ਆਈ.ਪੀ.ਐੱਲ. ਦੇ ਸਫ਼ਲ ਕਪਤਾਨਾਂ ਵਿਚੋਂ ਇਕ ਗੌਤਮ ਗੰਭੀਰ ਵੀ ਸਿਫ਼ਰ 'ਤੇ ਆਊਟ ਹੋਣ ਵਾਲੇ ਬੱਲੇਬਾਜਾਂ ਦੀ ਲਿਸਟ ਵਿਚ ਉਨ੍ਹਾਂ ਦਾ ਵੀ ਨਾਮ ਸ਼ਾਮਲ ਹੈ। ਉਹ ਕੋਲਕਤਾ ਨਾਈਟ ਰਾਈਡਰਸ ਦੀ ਟੀਮ ਨੂੰ 2 ਵਾਰ ਆਈ.ਪੀ.ਐੱਲ. ਦਾ ਖ਼ਿਤਾਬ ਜਿੱਤਾ ਚੁੱਕੇ ਹਨ। ਗੰਭੀਰ ਨੇ ਆਈ.ਪੀ.ਐੱਲ. ਦੇ 154 ਮੈਚ ਖੇਡੇ ਹਨ, ਜਿਸ ਵਿਚ ਉਹ 12 ਵਾਰ ਸਿਫ਼ਰ 'ਤੇ ਆਊਟ ਹੋਏ ਹਨ।

ਇਹ ਵੀ ਪੜ੍ਹੋ:  ਰਾਫੇਲ 'ਤੇ ਨਹੀਂ ਭਾਰਤੀ ਹਵਾਈ ਫੌਜ ਦੇ ਇਸ ਫਾਈਟਰ ਜੈੱਟ 'ਤੇ ਹੈ ਧੋਨੀ ਦਾ 'ਦਿਲ'​​​​​​​

ਚੌਥੇ ਨੰਬਰ 'ਤੇ ਨਾਮ ਆਉਂਦਾ ਹੈ ਰੋਹਿਤ ਸ਼ਰਮਾ ਦਾ
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਆਈ.ਪੀ.ਐੱਲ. ਦੇ ਇਤਿਹਾਸ ਦੇ ਸਭ ਤੋਂ ਸਫ਼ਲ ਕਪਤਾਨ ਹਨ। ਉਹ ਆਪਣੀ ਕਪਤਾਨੀ ਨਾਲ ਮੁੰਬਈ ਨੂੰ 4 ਵਾਰ ਆਈ.ਪੀ.ਐੱਲ. ਦਾ ਖ਼ਿਤਾਬ ਦਿਵਾਉਣ ਵਿਚ ਕਾਮਯਾਬ ਹੋਏ ਹਨ। ਰੋਹਿਤ ਦਾ ਬੱਲਾ ਆਈ.ਪੀ.ਐੱਲ. ਦੌਰਾਨ ਵੀ ਖ਼ੂਬ ਬੋਲਦਾ ਹੈ ਪਰ ਆਈ.ਪੀ.ਐੱਲ. ਵਿਚ ਉਹ ਸਿਫ਼ਰ 'ਤੇ ਆਉਟ ਹੋਣ ਵਾਲੇ ਬੱਲੇਬਾਜਾਂ ਦੀ ਸੂਚੀ ਵਿਚ ਵੀ ਸ਼ਾਮਲ ਹਨ। ਰੋਹਿਤ 12 ਵਾਰ ਆਈ.ਪੀ.ਐੱਲ. ਵਿਚ ਸਿਫ਼ਰ 'ਤੇ ਆਊਟ ਹੋ ਚੁੱਕੇ ਹਨ।  

ਇਹ ਵੀ ਪੜ੍ਹੋ:  ਖੇਡ ਜਗਤ ਨੂੰ ਵੱਡਾ ਝਟਕਾ, ਹੁਣ ਇਸ 28 ਸਾਲਾ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ​​​​​​​

5ਵੇਂ ਨੰਬਰ 'ਤੇ ਨਾਮ ਆਉਂਦਾ ਹੈ ਮਨੀਸ਼ ਪੰਡਿਤ ਦਾ
ਆਈ.ਪੀ.ਐੱਲ. ਵਿਚ ਭਾਰਤ ਵੱਲੋਂ ਸਭ ਤੋਂ ਪਹਿਲਾ ਸੈਂਕੜਾ ਲਗਾਉਣ ਵਾਲੇ ਮਨੀਸ਼ ਪੰਡਿਤ ਦਾ ਨਾਮ ਵੀ ਸਿਫ਼ਰ 'ਤੇ ਆਊਟ ਹੋਣ ਵਾਲੇ ਖਿਡਾਰੀਆਂ ਵਿਚ ਸ਼ਾਮਲ ਹਨ। ਪੰਡਿਤ ਰਾਇਲ ਚੈਲੇਂਜਰਸ ਬੈਂਗਲੁਰੂ, ਕੋਲਕਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡ ਚੁੱਕੇ ਹਨ। ਪੰਡਿਤ ਨੇ ਆਈ.ਪੀ.ਐੱਲ. ਦੇ 130 ਮੈਚਾਂ ਵਿਚ 12 ਵਾਰ ਬਿਨਾਂ ਖਾਤਾ ਖੋਲ੍ਹੇ ਹੀ ਪਰਤਣਾ ਪਿਆ ਹੈ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਇਸ ਭਾਰਤੀ ਨੇ ਕਰਾਈ ਬੱਲੇ-ਬੱਲੇ, ਦੂਜੀ ਵਾਰ ਚੁਣੇ ਗਏ ਉਪ ਮੇਅਰ


author

cherry

Content Editor

Related News