ਕੀ ਹੁਣ ਫਿੱਕੀ ਹੋ ਜਾਵੇਗੀ IPL ਦੀ ਚਮਕ!

12/07/2018 4:39:58 PM

ਨਵੀਂ ਦਿੱਲੀ— ਅਗਲੇ ਸਾਲ ਹੋਣ ਵਾਲੇ ਕ੍ਰਿਕਟ ਵਰਲਡ ਕੱਪ ਦੇ ਚਲਦੇ ਉਸ ਤੋਂ ਐਨ ਪਹਿਲੇ ਹੋਣ ਵਾਲੇ ਆਈ.ਪੀ.ਐੱਲ. ਦੀ ਚਮਕ ਹੁਣ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ। ਕਈ ਕ੍ਰਿਕਟ ਬੋਰਡਾਂ ਨੇ ਵਰਲਡ ਕੱਪ ਦੇ ਮੱਦੇਨਜ਼ਰ ਆਪਣੇ ਖਿਡਾਰੀਆਂ 'ਤੇ ਕੁਝ ਨਾ ਕੁਝ ਪਾਬੰਦੀਆਂ ਲਗਾ ਦਿੱਤੀਆਂ ਹਨ। ਖਾਸ ਤੌਰ 'ਤੇ ਕ੍ਰਿਕਟ ਆਸਟਰੇਲੀਆ ਨੇ ਆਪਣੇ ਖਿਡਾਰੀਆਂ ਨੂੰ ਸਾਫ ਕਰ ਦਿੱਤਾ ਹੈ ਕਿ ਜਿਨ੍ਹਾਂ ਖਿਡਾਰੀਆਂ ਨੂੰ ਵਰਲਡ ਕੱਪ 2019 ਦੇ ਲਈ ਚੋਣ ਦੀ ਉਮੀਦ ਹੈ ਉਹ ਆਈ.ਪੀ.ਐੱਲ. ਦਾ ਪੂਰਾ ਸੀਜ਼ਨ ਨਹੀਂ ਖੇਡ ਸਕਣਗੇ। ਆਪਣੇ ਕ੍ਰਿਕਟ ਬੋਰਡ ਦੇ ਇਸ ਸਖਤ ਵਤੀਰੇ ਦੇ ਬਾਅਦ ਆਸਟਰੇਲੀਆ ਦੇ ਦੋ ਖਿਡਾਰੀਆਂ ਨੇ ਇਸ ਵਾਰ ਆਈ.ਪੀ.ਐੱਲ. ਦੀ ਨੀਲਾਮੀ ਲਈ ਖ਼ੁਦ ਨੂੰ ਰਜਿਸਟਰਡ ਹੀ ਨਹੀਂ ਕਰਾਇਆ ਹੈ। ਇਹ ਦੋ ਬੱਲੇਬਾਜ਼ ਹਨ ਲਿਮਟਿਡ ਓਵਰ 'ਚ ਕੰਗਾਰੂ ਟੀਮ ਦੇ ਕਪਤਾਨ ਐਰੋਨ ਫਿੰਚ ਅਤੇ ਗਲੇਨ ਮੈਕਸਵੇਲ।

18 ਦਸੰਬਰ ਨੂੰ ਜੈਪੁਰ 'ਚ ਜਿਨ੍ਹਾਂ ਖਿਡਾਰੀਆਂ ਦੀ ਨੀਲਾਮੀ ਹੋਵੇਗੀ ਉਨ੍ਹਾਂ ਚ ਇਹ ਦੋਵੇਂ ਖਿਡਾਰੀ ਸ਼ਾਮਲ ਨਹੀਂ ਹੋਣਗੇ। ਇਨ੍ਹਾਂ ਦੋਹਾਂ ਨੂੰ ਹੀ ਇਨ੍ਹਾਂ ਦੀਆਂ ਟੀਮਾਂ ਨੇ ਰਿਲੀਜ਼ ਕਰ ਦਿੱਤਾ ਸੀ। ਜਦਕਿ ਇਸ ਵਾਰ ਨੀਲਾਮੀ 'ਚ ਇਕ ਖਾਸ ਗੱਲ ਇਹ ਹੈ ਕਿ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਵੀ ਖ਼ੁਦ ਨੂੰ ਰਜਿਸਟਰਡ ਕਰਾਇਆ ਹੈ। ਆਈ.ਪੀ.ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਮਲਿੰਗਾ ਪਿਛਲੇ ਸੀਜ਼ਨ 'ਚ ਮੁੰਬਈ ਇੰਡੀਅਨਸ ਦੇ ਕੋਚਿੰਗ ਸਟਾਫ ਦੇ ਤੌਰ 'ਤੇ ਆਈ.ਪੀ.ਐੱਲ. ਨਾਲ ਜੁੜੇ ਸਨ। ਮਲਿੰਗਾ ਨੇ ਆਪਣੀ ਬੇਸ ਪ੍ਰਾਇਸ ਦੋ ਕਰੋੜ ਰੱਖੀ ਹੈ। ਇਸ ਸਾਲ ਭਾਰਤ ਦੇ ਗਲੈਂਡ ਦੌਰੇ 'ਤੇ ਚਰਚਾ 'ਚ ਆਏ ਇੰਗਲਿਸ਼ ਆਲ ਰਾਊਂਡਰ ਸੈਮ ਕਰਨ ਨੇ ਵੀ ਖ਼ੁਦ ਨੂੰ ਪਹਿਲੀ ਵਾਰ ਨੀਲਾਮੀ ਦੇ ਲਈ ਰਜਿਸਟਰਡ ਕਰਾਇਆ ਹੈ। ਉਨ੍ਹਾਂ ਨੇ ਵੀ ਆਪਣੀ ਬੇਸ ਪ੍ਰਾਇਸ ਦੋ ਕਰੋੜ ਰੁਪਏ ਰੱਖੀ ਹੈ।


Tarsem Singh

Content Editor

Related News