ਅਗਲੇ ਸਾਲ ਆਪਣੇ ਪੁਰਾਣੇ ਸਰੂਪ ''ਚ ਪਰਤੇਗਾ IPL, BCCI ਪ੍ਰਧਾਨ ਸੌਰਵ ਗਾਂਗੁਲੀ ਨੇ ਕੀਤੀ ਪੁਸ਼ਟੀ

09/22/2022 6:13:43 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2023 ਦਾ ਸੀਜ਼ਨ ਕੋਵਿਡ -19 ਤੋਂ ਪਹਿਲੇ ਦੇ ਆਪਣੇ ਪੁਰਾਣੇ ਮੂਲ ਸਰੂਪ 'ਚ ਵਾਪਸੀ ਕਰੇਗਾ, ਜਿਸ ਵਿੱਚ ਟੀਮਾਂ ਆਪਣੇ ਘਰੇਲੂ ਮੈਦਾਨ ਅਤੇ ਵਿਰੋਧੀ ਟੀਮ ਦੇ ਮੈਦਾਨ 'ਤੇ ਮੈਚ ਖੇਡਦੀਆਂ ਸਨ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਸ ਸਬੰਧ ਵਿਚ ਬੋਰਡ ਦੁਆਰਾ ਮਾਨਤਾ ਪ੍ਰਾਪਤ ਇਕਾਈਆਂ ਨੂੰ ਜਾਣੂੰ ਕਰਾਇਆ ਹੈ।

ਸਾਲ 2020 ਵਿੱਚ ਕੋਵਿਡ -19 ਮਹਾਮਾਰੀ ਦੇ ਫੈਲਣ ਕਾਰਨ, ਆਈ. ਪੀ. ਐਲ. ਕੁਝ ਥਾਵਾਂ 'ਤੇ ਹੀ ਆਯੋਜਿਤ ਕੀਤਾ ਗਿਆ ਸੀ। ਸਾਲ 2020 ਵਿੱਚ ਆਈ. ਪੀ. ਐੱਲ. ਸੰਯੁਕਤ ਅਰਬ ਅਮੀਰਾਤ ਵਿੱਚ ਤਿੰਨ ਸਥਾਨਾਂ ਦੁਬਈ, ਸ਼ਾਰਜਾਹ ਅਤੇ ਅਬੂ ਧਾਬੀ ਦੇ ਖਾਲੀ ਸਟੇਡੀਅਮਾਂ ਵਿੱਚ ਆਯੋਜਿਤ ਕੀਤਾ ਗਿਆ ਸੀ। ਸਾਲ 2021 ਵਿੱਚ, ਇਹ ਟੀ-20 ਟੂਰਨਾਮੈਂਟ ਦਿੱਲੀ, ਅਹਿਮਦਾਬਾਦ, ਮੁੰਬਈ ਅਤੇ ਚੇਨਈ ਵਿੱਚ ਆਯੋਜਿਤ ਕੀਤਾ ਗਿਆ ਸੀ। ਪਰ ਹੁਣ ਮਹਾਮਾਰੀ ਕਾਬੂ ਵਿੱਚ ਹੈ ਅਤੇ ਇਸ ਲਈ ਇਹ ਲੀਗ ਘਰੇਲੂ ਮੈਦਾਨ ਅਤੇ ਵਿਰੋਧੀ ਟੀਮ ਦੇ ਮੈਦਾਨ ਵਿੱਚ ਪੁਰਾਣੇ ਫਾਰਮੈਟ ਵਿੱਚ ਖੇਡੀ ਜਾਵੇਗੀ।

ਰਾਜ ਇਕਾਈਆਂ ਨੂੰ ਭੇਜੇ ਸੰਦੇਸ਼ 'ਚ ਗਾਂਗੁਲੀ ਨੇ ਕਿਹਾ, ' ਆਈ. ਪੀ. ਐੱਲ. ਨੂੰ ਅਗਲੇ ਸਾਲ ਤੋਂ ਘਰੇਲੂ ਮੈਦਾਨ ਅਤੇ ਵਿਰੋਧੀ ਟੀਮ ਦੇ ਮੈਦਾਨ 'ਤੇ ਮੈਚ ਖੇਡਣ ਦੇ ਸਵਰੂਪ ਆਯੋਜਿਤ ਕੀਤਾ ਜਾਵੇਗਾ। ਸਾਰੀਆਂ 10 ਟੀਮਾਂ ਆਪਣੇ ਘਰੇਲੂ ਮੈਚ ਆਪਣੇ ਤੈਅ ਸਥਾਨਾਂ 'ਤੇ ਖੇਡਣਗੀਆਂ। ਬੀਸੀਸੀਆਈ 2020 ਤੋਂ ਬਾਅਦ ਆਪਣੇ ਪਹਿਲੇ ਪੂਰੇ ਘਰੇਲੂ ਸੀਜ਼ਨ ਦਾ ਆਯੋਜਨ ਕਰ ਰਿਹਾ ਹੈ ਜਿਸ ਵਿੱਚ ਟੀਮਾਂ ਘਰੇਲੂ ਅਤੇ ਵਿਰੋਧੀ ਟੀਮ ਦੇ ਮੈਦਾਨਾਂ ਦੇ ਪੁਰਾਣੇ ਫਾਰਮੈਟ ਵਿੱਚ ਖੇਡਣਗੀਆਂ।


Tarsem Singh

Content Editor

Related News