9 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ.

Sunday, Mar 07, 2021 - 02:59 AM (IST)

9 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ.

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ਦਾ ਆਗਾਜ਼ ਇੰਗਲੈਂਡ ਵਿਰੁੱਧ ਸੀਮਤ ਓਵਰਾਂ ਦੀ ਲੜੀ ਦੇ ਖਤਮ ਹੋਣ ਦੇ 12 ਦਿਨਾਂ ਬਾਅਦ 9 ਅਪ੍ਰੈਲ ਤੋਂ ਹੋਵੇਗਾ। ਇਹ ਜਾਣਕਾਰੀ ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਸ਼ਨੀਵਾਰ ਨੂੰ ਦਿੱਤੀ। ਇੰਗਲੈਂਡ ਵਿਰੁੱਧ ਵਨ ਡੇ ਲੜੀ ਦਾ ਤੀਜਾ ਤੇ ਆਖਰੀ ਮੈਚ ਪੁਣੇ ਵਿਚ 28 ਮਾਰਚ ਨੂੰ ਖੇਡਿਆ ਜਾਵੇਗਾ। ਇਸ ਪ੍ਰਸਿੱਧ ਟੀ-20 ਲੀਗ ਦੀ ਮਿਆਦ ਭਾਰਤ ਦੇ ਕੌਮਾਂਤਰੀ ਪ੍ਰੋਗਰਾਮ ਨੂੰ ਧਿਆਨ ਵਿਚ ਰੱਖਦੇ ਹੋਏ ਤੈਅ ਕੀਤੀ ਗਈ ਹੈ।

ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ,‘‘ਅਸੀਂ ਅੰਤ੍ਰਿਮ ਰੂਪ ਨਾਲ ਫੈਸਲਾ ਲਿਆ ਹੈ ਕਿ ਆਈ. ਪੀ. ਐੱਲ.-9 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਤੇ 30 ਮਈ ਨੂੰ ਖਤਮ ਹੋਵੇਗਾ।’’ ਸੂਤਰ ਨੇ ਦੱਸਿਆ, ਅਗਲੇ ਹਫਤੇ ਸੰਚਾਲਨ ਕਮੇਟੀ ਦੀ ਮੀਟਿੰਗ ਦੌਰਾਨ ਮਿਤੀਆਂ ਤੇ ਸਥਾਨਾਂ ਨੂੰ ਰਸਮੀ ਮਨਜ਼ੂਰੀ ਮਿਲ ਜਾਵੇਗੀ।’’

ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਬੀ. ਸੀ. ਸੀ. ਆਈ. ਨੇ ਮੌਜੂਦਾ ਹਾਲਾਤ ਵਿਚ ਆਈ. ਪੀ. ਐੱਲ. ਮੈਚਾਂ ਨੂੰ 5 ਸ਼ਹਿਰਾਂ ਚੇਨਈ, ਕੋਲਕਾਤਾ, ਬੈਂਗਲੁਰੂ, ਦਿੱਲੀ ਤੇ ਅਹਿਮਦਾਬਾਦ ਵਿਚ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਮੁੰਬਈ ਸ਼ਹਿਰ ਨੂੰ ਮੈਚਾਂ ਦੀ ਮੇਜ਼ਬਾਨੀ ਲਈ ਮਨਜ਼ੂਰੀ ਲੈਣੀ ਪਵੇਗੀ ਕਿਉਂਕਿ ਮਹਾਰਾਸ਼ਟਰ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਚੇਨਈ ਤੇ ਕੋਲਕਾਤਾ ਨੂੰ ਮੈਚਾਂ ਦੀ ਵੰਡ ਅਗਲੇ ਕੁਝ ਹਫਤਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਜਾਵੇਗੀ। ਆਈ. ਪੀ. ਐੱਲ. ਦੇ ਪਿਛਲੇ 2020 ਸੈਸ਼ਨ ਨੂੰ ਯੂ. ਏ. ਈ. ਵਿਚ ਬਾਓ-ਬਬਲ ਵਿਚ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਮੁੰਬਈ ਇੰਡੀਅਨਜ਼ ਨੇ ਜਿੱਤਿਆ ਸੀ। ਭਾਰਤ ਟੀਮ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਦੇ ਕਾਰਣ ਇਸ ਸਾਲ ਭਾਰਤ ਵਿਚ ਜੂਨ ਵਿਚ ਪ੍ਰਸਤਾਵਿਤ ਏਸ਼ੀਆ ਕੱਪ ਨੂੰ ਰੱਦ ਕਰ ਦਿੱਤਾ ਗਿਆ ਹੈ।

ਮੈਚ ’ਤੇ ਪਕੜ ਬਣਾਉਣ ਦਾ ਮੌਕਾ ਮਿਲਿਆ ਸੀ ਪਰ ਅਸੀਂ ਫਾਇਦਾ ਨਹੀਂ ਚੁੱਕ ਸਕੇ : ਰੂਟ

ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਕਿਹਾ ਕਿ ਉਸਦੀ ਟੀਮ ਕੋਲ ਮੈਚ ’ਤੇ ਪਕੜ ਬਣਾਉਣ ਦਾ ਮੌਕਾ ਸੀ ਪਰ ਉਹ ਇਸ ਦਾ ਫਾਇਦਾ ਚੁੱਕਣ ਵਿਚ ਅਸਫਲ ਰਹੇ। ਰੂਟ ਨੇ ਮੈਚ ਤੋਂ ਬਾਅਦ ਕਿਹਾ,‘‘ਭਾਰਤ ਇਸ ਮਾਮਲੇ ਵਿਚ ਪਿਛਲੇ ਤਿੰਨ ਮੈਚਾਂ ਵਿਚ ਸਾਡੇ ਤੋਂ ਬਿਹਤਰ ਰਿਹਾ ਤੇ ਉਸ ਨੂੰ ਇਸ ਦਾ ਸਿਹਰਾ ਮਿਲਣਾ ਚਾਹੀਦਾ ਹੈ। ਲੜੀ ਨੂੰ ਇਸ ਤਰ੍ਹਾਂ ਖਤਮ ਕਰਨਾ ਸਾਡੇ ਲਈ ਨਿਰਾਸ਼ਾਜਨਕ ਰਿਹਾ ਪਰ ਸਾਨੂੰ ਇਕ ਟੀਮ ਦੇ ਰੂਪ ਵਿਚ ਅੱਗੇ ਵਧਣਾ ਪਵੇਗਾ।’’

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News