ਗਾਂਗੁਲੀ ਜਾਂ ਪੌਂਟਿੰਗ 'ਚੋਂ ਕੌਣ ਮਹਾਨ ਪੁੱਛਣ 'ਤੇ ਸ਼ਾਹ ਦਾ ਦਿਲ ਜਿੱਤਵਾਂ ਜਵਾਬ (Video)
Tuesday, Apr 23, 2019 - 03:05 PM (IST)

ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਵਿਚ ਸੋਮਵਾਰ (22 ਅਪ੍ਰੈਲ) ਨੂੰ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 6 ਵਿਕਟਾਂ ਨਾਲ ਹਰਾਇਆ। ਦਿੱਲੀ ਕੈਪੀਟਲਸ ਦੀ ਫੀਲਡਿੰਗ ਦੌਰਾਨ ਪ੍ਰਿਥਵੀ ਸ਼ਾਹ ਨੇ ਕੁਮੈਂਟੇਟਰਸ ਸਾਈਮਨ ਡਲ ਅਤੇ ਮੁਰਲੀ ਕਾਰਤਿਕ ਨਾਲ ਗੱਲ ਕੀਤੀ। ਇਸ ਦੌਰਾਨ ਇਕ ਮਜ਼ੇਦਾਰ ਪਲ ਵੀ ਆਇਆ। ਪ੍ਰਿਥਵੀ ਸ਼ਾਹ ਤੋਂ ਜਦੋਂ ਕੁਮੈਂਟੇਟਰਸ ਨੇ ਪੁੱਛਿਆ ਕਿ ਰਿਕੀ ਪੌਂਟਿੰਗ ਅਤੇ ਸੌਰਭ ਗਾਂਗੁਲੀ ਵਿਚੋਂ ਉਹ ਕਿਸ ਨੂੰ ਚੁਣਨਗੇ। ਇਸ 'ਤੇ ਪ੍ਰਿਥਵੀ ਸ਼ਾਹ ਨੇ ਜੋ ਜਵਾਬ ਦਿੱਤਾ, ਉਸ ਨੂੰ ਸੁਣ ਕੇ ਸਭ ਖੁਸ਼ ਵੀ ਹੋ ਗਏ।
ਸੌਰਭ ਗਾਂਗੁਲੀ ਦਿੱਲੀ ਕੈਪੀਟਲਸ ਟੀਮ ਦੇ ਮੈਂਟਰ ਹਨ ਜਦਕਿ ਰਿਕੀ ਪੌਂਟਿੰਗ ਹੈਡ ਕੋਚ ਹਨ। ਪ੍ਰਿਥਵੀ ਸਾਹ ਦੋਵਾਂ ਵਿਚੋਂ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸੀ। ਜਿਸ ਕਾਰਨ ਉਸ ਨੇ ਇਸ ਸਵਾਲ ਨੂੰ ਅਨਸੁਣਿਆ ਕਰ ਕੇ ਕਿਹਾ, ''ਮੈਂ ਤੁਹਾਨੂੰ ਸੁਣ ਨਹੀਂ ਸਕਦਾ, ਲਗਦਾ ਹੈ ਕਿ ਕਨੈਕਸ਼ਨ ਵਿਚ ਕੁਝ ਦਿੱਕਤ ਹੈ। '' ਪ੍ਰਿਥਵੀ ਸ਼ਾਹ ਦੇ ਜਵਾਬ 'ਤੇ ਕੁਮੈਂਟੇਟਰਸ ਵੀ ਹੱਸਣ ਲੱਗੇ। ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਰਾਜਸਥਾਨ ਰਾਇਲਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਦੱਸ ਦਈਏ ਰਾਜਸਥਾਨ ਰਾਇਲਸ ਨੇ ਅਜਿੰਕਯ ਰਹਾਨੇ ਦੇ ਸੈਂਕੜੇ ਦੇ ਦਮ 'ਤੇ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਦਿੱਲੀ ਨੇ 19.2 ਓਵਰਾਂ ਵਿਚ 4 ਵਿਕਟਾਂ ਗੁਆ ਕੇ 193 ਦੌੜਾਂ ਦਾ ਟੀਚਾ ਹਾਸਲ ਕਰ ਮੈਚ ਜਿੱਤ ਲਿਆ।