ਪੰਜਾਬ 'ਚ ਵੱਡੀ ਵਾਰਦਾਤ! ਭਾਜਪਾ ਸਰਪੰਚ ਦੀ ਸੱਸ ਦਾ ਬੇਰਹਿਮੀ ਨਾਲ ਕਤਲ, ਘਰ 'ਚੋਂ ਮਿਲੀ ਲਾਸ਼
Wednesday, Apr 16, 2025 - 04:58 PM (IST)

ਫਗਵਾੜਾ (ਜਲੋਟਾ)-ਫਗਵਾੜਾ ’ਚ ਭਾਜਪਾ ਸਰਪੰਚ ਬਲਵਿੰਦਰ ਕੌਰ ਦੀ ਬਜ਼ੁਰਗ ਸੱਸ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਾਮ ਪਿਆਰੀ (65) ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ, ਡੀ. ਐੱਸ. ਪੀ. ਭਾਰਤ ਭੂਸ਼ਣ ਅਤੇ ਹੋਰ ਪੁਲਸ ਅਧਿਕਾਰੀ ਪਿੰਡ ਹਰਦਾਸਪੁਰ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਜੋ ਹਾਲਾਤ ਵੇਖੇ ਗਏ ਹਨ, ਖ਼ਾਸ ਤੌਰ ’ਤੇ ਘਰ ਦੀ ਰਸੋਈ ’ਚ ਪਈ ਮਠਿਆਈਆਂ, ਗਲਾਸ ਆਦਿ, ਉਹ ਘਰ ’ਚ ਆਏ ਅਣਪਛਾਤੇ ਲੋਕਾਂ ਵੱਲ ਇਸ਼ਾਰਾ ਕਰ ਰਹੇ ਹਨ ਅਤੇ ਕਤਲ ਕੀਤੇ ਜਾਣ ਵਲ ਸੰਕੇਤ ਦੇ ਰਹੇ ਹਨ? ਪੁਲਸ ਦੀ ਦਲੀਲ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਜਦੋਂ ਤੱਕ ਜਾਂਚ ਦਾ ਕ੍ਰਮ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ। ਪੁਲਸ ਨੇ ਮ੍ਰਿਤਕ ਦੀ ਛੋਟੀ ਨੂੰਹ ਮਨਦੀਪ ਕੌਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਰਾਮ ਪਿਆਰੀ ਦੇ ਸਰੀਰ ’ਤੇ ਸੱਟ ਦੇ ਕੋਈ ਨਿਸ਼ਾਨ ਆਦਿ ਨਹੀਂ ਵੇਖੇ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ! ਖਾਤਿਆਂ 'ਚ ਆ ਰਹੇ 24 ਘੰਟਿਆਂ 'ਚ ਪੈਸੇ, ਹੋਇਆ ਵੱਡਾ ਐਲਾਨ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਰਾਮ ਪਿਆਰੀ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਘਰ 'ਚ ਇਕੱਲੀ ਸੀ। ਉਸ ਦੇ ਘਰ ਦੀ ਉਪਰਲੀ ਮੰਜ਼ਿਲ ’ਤੇ ਇਕ ਪੀ. ਜੀ. ਹੈ, ਜਿੱਥੇ 4 ਵਿਦਿਆਰਥੀ ਰਹਿੰਦੇ ਦੱਸੇ ਜਾ ਰਹੇ ਹਨ। ਮ੍ਰਿਤਕ ਰਾਮ ਪਿਆਰੀ ਦੇ ਪੁੱਤਰ ਬਿੰਦਰ ਕੁਮਾਰ ਨੇ ਦੋਸ਼ ਲਾਇਆ ਹੈ ਕਿ ਘਰ ’ਚ ਆਏ ਲੁਟੇਰਿਆਂ ਨੇ ਉਸ ਦੀ ਮਾਤਾ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਘਰ ’ਚ ਰੱਖੇ ਕਰੀਬ 35 ਤੋਲੇ ਸੋਨੇ ਦੇ ਗਹਿਣੇ, ਵਿਦੇਸ਼ੀ ਕਰੰਸੀ ਅਤੇ ਲੱਖਾਂ ਰੁਪਏ ਦੀ ਭਾਰਤੀ ਕਰੰਸੀ ਗਾਇਬ ਹੈ।
ਐੱਸ. ਪੀ. ਰੁਪਿੰਦਰ ਕੌਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਰਾਮ ਪਿਆਰੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਪੁਲਸ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਲਾਸ਼ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਸਹੀ ਤੌਰ ’ਤੇ ਪਤਾ ਲੱਗ ਸਕੇਗਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਜਾਰੀ, ਇਨ੍ਹਾਂ ਲਈ ਵਧੀ ਮੁਸੀਬਤ
ਇਸ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਪਤਨੀ ਅਤੇ ਸਮਾਜ ਸੇਵੀਕਾ ਅਨੀਤਾ ਸੋਮਪ੍ਰਕਾਸ਼ ਕੈਂਥ ਨੇ ਪਿੰਡ ਹਰਦਾਸਪੁਰ ਪਹੁੰਚ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਕੈਂਥ ਨੇ ਮੰਗ ਕੀਤੀ ਹੈ ਕਿ ਪੁਲਸ ਅਧਿਕਾਰੀ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਅਤੇ ਸਾਰੀ ਸੱਚਾਈ ਦਾ ਪਤਾ ਲਗਾਉਣ।
ਇਹ ਵੀ ਪੜ੍ਹੋ: ਬੰਬਾਂ ਵਾਲੇ ਬਿਆਨ 'ਤੇ ਵਿਵਾਦਾਂ 'ਚ ਘਿਰੇ ਪ੍ਰਤਾਪ ਬਾਜਵਾ ਦੇ ਮਾਮਲੇ 'ਚ ਹਾਈਕੋਰਟ ਵੱਲੋਂ ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e