ਸਿੱਖਿਆ ਕ੍ਰਾਂਤੀ ''ਤੇ ਵਿਰੋਧੀਆਂ ਦੇ ਚੁੱਕੇ ਸਵਾਲਾਂ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਦਾ ਜਵਾਬ

Friday, Apr 11, 2025 - 06:07 PM (IST)

ਸਿੱਖਿਆ ਕ੍ਰਾਂਤੀ ''ਤੇ ਵਿਰੋਧੀਆਂ ਦੇ ਚੁੱਕੇ ਸਵਾਲਾਂ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਦਾ ਜਵਾਬ

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਰਕਾਰੀ ਸਕੂਲਾਂ ਦੇ ਨਵੀਨੀਕਰਨ 'ਤੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਸਨ, ਜਿਸ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ 75 ਸਾਲਾਂ ਦੇ ਰਾਜ 'ਚ ਤੁਸੀਂ ਬਾਥਰੂਮ ਕਿਉਂ ਨਹੀਂ ਬਣਾ ਸਕੇ? ਉਨ੍ਹਾਂ ਕਿਹਾ ਪਹਿਲਾਂ ਸਕੂਲਾਂ 'ਚ ਚਾਰ ਦੀਵਾਰੀ ਤੇ ਬਾਥਰੂਮ ਵੀ ਨਹੀਂ ਸਨ। ਵਿਦਿਆਰਥੀ  ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹਿੰਦੇ ਸਨ। ਉਨ੍ਹਾਂ ਕਿਹਾ 3 ਸਾਲਾਂ ਬਾਅਦ ਪੰਜਾਬ ਦੇ ਹਰ ਸਕੂਲ ਵਿਚ ਚਾਰ ਦੀਵਾਰੀ ਹੈ ਅਤੇ ਹੁਣ ਹਰ ਸਕੂਲ 'ਚ ਬਾਥਰੂਮ ਬਣ ਗਏ ਹਨ।

ਇਹ ਵੀ ਪੜ੍ਹੋ-ਪਾਕਿ ਸਰਕਾਰ ਦੀ ਵੱਡੀ ਨਾਕਾਮੀ, 18 ਘੰਟੇ ਭੁੱਖੇ-ਪਿਆਸੇ ਬੈਠੇ ਸ਼ਰਧਾਲੂਆਂ ਦੀ ਨਹੀਂ ਲਈ ਸਾਰ

ਉਨ੍ਹਾਂ ਕਿਹਾ ਕਿ ਇਹ ਨੀਂਹ ਪੱਥਰ ਤੁਹਾਡੀਆਂ ਨਲਾਇਕੀਆਂ ਦੀਆਂ ਨਿਸ਼ਾਨੀਆਂ ਹਨ । ਜਦੋਂ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸਕੂਲ ਵਿੱਚ ਬਾਥਰੂਮ ਨਾ ਹੋਣ ਕਾਰਨ ਖੁੱਲੇ ਵਿੱਚ ਬਾਥਰੂਮ ਜਾਂਦੇ ਸੀ, ਕੀ ਉਦੋਂ ਕਿਸੇ ਵੱਡੇ ਆਗੂ ਨੂੰ ਸ਼ਰਮ ਨਹੀਂ ਆਈ? 75 ਸਾਲਾਂ ਤੋਂ ਇਹ ਪਾਰਟੀਆਂ ਪੰਜਾਬ ਵਿੱਚ ਰਾਜ ਕਰਦੀਆਂ ਰਹੀਆਂ ਉਦੋਂ ਤੁਹਾਨੂੰ ਕਦੀ ਸ਼ਰਮ ਨਹੀਂ ਆਈ ਕਿ ਕਿਵੇਂ ਸਾਡੇ ਬੱਚੇ ਬੱਚੀਆਂ ਖੁੱਲੇ ਵਿੱਚ ਬਾਥਰੂਮ ਲਈ ਜਾਂਦੇ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਸੀਨੀਅਰ IAS ਅਫ਼ਸਰਾਂ ਦੇ ਤਬਾਦਲੇ

ਮੰਤਰੀ ਬੈਂਸ ਨੇ ਕਿਹਾ ਇਨ੍ਹਾਂ ਆਗੂਆਂ ਦੇ ਆਪਣੇ ਬੱਚੇ ਉਨ੍ਹਾਂ ਸਕੂਲਾਂ 'ਚ ਪੜ੍ਹਦੇ ਹਨ ਜਿੱਥੇ ਬਾਥਰੂਮਾਂ ਵਿੱਚ ਵੀ ਏ.ਸੀ ਲੱਗੇ ਹੋਏ ਹਨ ਤੇ ਜਦੋਂ ਅਸੀਂ ਗਰੀਬ ਬੱਚਿਆਂ ਲਈ ਸਰਕਾਰੀ ਸਕੂਲਾਂ ਵਿੱਚ ਬਾਥਰੂਮ ਬਣਾ ਰਹੇ ਹਾਂ ਤੇ ਇਨ੍ਹਾਂ ਆਗੂਆਂ ਨੂੰ ਬਹੁਤ ਤਕਲੀਫ਼ ਹੋ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ 28 ਲੱਖ ਬੱਚੇ ਪੜ੍ਹਦੇ ਹਨ, ਪਰ 8 ਹਜ਼ਾਰ ਸਕੂਲਾਂ 'ਚ ਚਾਰ ਦੀਵਾਰੀ ਨਹੀਂ ਸੀ। ਸਰਕਾਰੀ ਸਕੂਲਾਂ ਦਾ ਬਹੁਤ ਬੁਰਾ ਹਾਲ ਸੀ। ਸਕੂਲਾਂ 'ਚ ਛੱਪੜ ਬਣ ਹੋਏ ਸੀ। 3 ਹਜ਼ਾਰ ਇਸ ਤਰ੍ਹਾਂ ਦੇ ਸਕੂਲ ਸੀ ਜਿਥੇ ਬਾਥਰੂਮ ਤੱਕ ਨਹੀਂ ਸੀ। ਉਨ੍ਹਾਂ ਕਿਹਾ ਜਦੋਂ 2022 ਵਿੱਚ ਸਿੱਖਿਆ ਮੰਤਰੀ ਬਣਿਆ ਉਦੋਂ ਸੂਬੇ ਦੇ 3000  ਇਸ ਤਰ੍ਹਾਂ ਦੇ ਸਕੂਲ ਸਨ ਜਿਨਾਂ ਵਿੱਚ ਬਾਥਰੂਮ ਵੀ ਨਹੀਂ ਸਨ ਜੇਕਰ ਸੀ ਵੀ ਤਾਂ ਵਰਤਣ ਯੋਗ ਨਹੀਂ ਸਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ ਇਕ ਤਸਕਰ ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖੁਲਾਸੇ

ਉਨ੍ਹਾਂ ਕਿਹਾ ਕਿ 28 ਲੱਖ ਬੱਚਿਆਂ 'ਚੋਂ 3 ਲੱਖ ਬੱਚੇ ਜ਼ਮੀਨ 'ਤੇ ਬੈਠਦੇ ਸਨ, ਸਕੂਲਾਂ 'ਚ ਤਾਂ ਫਰਨੀਚਰ ਤੱਕ ਵੀ ਨਹੀਂ ਸੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦਾ ਵਾਅਦਾ ਸੀ ਤਾਂ ਉਨ੍ਹਾਂ ਨੇ ਮੇਰੇ ਮੌਢਿਆਂ ਦੇ ਜ਼ਿੰਮੇਵਾਰੀ ਰੱਖੀ ਸੀ ਕਿ ਅੱਜ ਤੋਂ ਤਿੰਨ ਸਾਲ ਬਾਅਦ ਹਰ ਸਕੂਲ 'ਚ ਚਾਰ ਦੀਵਾਰੀ ਚਾਹੀਦੀ ਹੈ, ਬਾਥਰੂਮ ਬਣੇ ਹੋਣ, ਪੀਣ ਵਾਸਤੇ ਪਾਣੀ ਹੋਣਾ ਚਾਹੀਦਾ ਅਤੇ ਕੋਈ ਬੱਚਾ ਜ਼ਮੀਨ ਦੇ ਨਹੀਂ ਬੈਠਣਾ ਚਾਹੀਦਾ। ਉਨ੍ਹਾਂ ਅੱਜ ਇਹ ਸਾਰੀਆਂ ਸਹੂਲਤਾਂ ਸਰਕਾਰੀ ਸਕੂਲ ਨੂੰ ਮਿਲ ਚੁੱਕੀਆਂ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News