IPL ਖੇਡ ਚੁੱਕਿਆ ਖਿਡਾਰੀ ਨਿਕਲਿਆ 'ਮੈਚ ਫਿਕਸਰ', ICC ਨੇ ਲਾ ਦਿੱਤਾ Ban

Thursday, Mar 12, 2026 - 04:18 PM (IST)

IPL ਖੇਡ ਚੁੱਕਿਆ ਖਿਡਾਰੀ ਨਿਕਲਿਆ 'ਮੈਚ ਫਿਕਸਰ', ICC ਨੇ ਲਾ ਦਿੱਤਾ Ban

ਬਾਰਬਾਡੋਸ/ਦੁਬਈ : ਵੈਸਟਇੰਡੀਜ਼ ਕ੍ਰਿਕਟ 'ਤੇ ਇੱਕ ਵਾਰ ਫਿਰ ਫਿਕਸਿੰਗ ਦਾ ਦਾਗ ਲੱਗਾ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਜੇਵਾਨ ਸੀਅਰਲਜ਼ (Javon Searles) ਨੂੰ ਮੈਚ ਫਿਕਸਿੰਗ ਦਾ ਦੋਸ਼ੀ ਪਾਇਆ ਹੈ। ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੋਧੀ ਕੋਡ (Anti-Corruption Code) ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਉਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Bim10 ਲੀਗ ਵਿੱਚ ਕੀਤੀ ਫਿਕਸਿੰਗ
ਸੀਅਰਲਜ਼ ਨੇ ਸਾਲ 2023-24 ਵਿੱਚ ਬਾਰਬਾਡੋਸ ਵਿੱਚ ਆਯੋਜਿਤ ਹੋਈ Bim10 ਲੀਗ ਵਿੱਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਨੇ ਮੈਚ ਫਿਕਸਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿੱਚ ਸਿਰਫ਼ ਸੀਅਰਲਜ਼ ਹੀ ਨਹੀਂ, ਸਗੋਂ ਉਨ੍ਹਾਂ ਦੀ ਟੀਮ ਦੇ ਦੋ ਅਧਿਕਾਰੀ—ਟੀਮ ਮਾਲਕ ਚਿਤਰੰਜਨ ਰਾਠੌੜ ਅਤੇ ਅਧਿਕਾਰੀ ਟ੍ਰੇਵਾਨ ਗ੍ਰਿਫਿਥ—ਵੀ ਦੋਸ਼ੀ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

ਜਾਂਚ ਵਿੱਚ ਰੁਕਾਵਟ ਪਾਉਣ ਦੇ ਲੱਗੇ ਇਲਜ਼ਾਮ 
ਆਈਸੀਸੀ ਦੀ ਰਿਲੀਜ਼ ਮੁਤਾਬਕ, ਸੀਅਰਲਜ਼ ਚਾਰ ਮਾਮਲਿਆਂ ਵਿੱਚ ਦੋਸ਼ੀ ਪਾਏ ਗਏ ਹਨ। ਉਨ੍ਹਾਂ 'ਤੇ ਮੁੱਖ ਇਲਜ਼ਾਮ ਇਹ ਹਨ:
1. ਉਨ੍ਹਾਂ ਨੇ ਮੈਚ ਫਿਕਸਿੰਗ ਲਈ ਮਿਲੇ ਆਫਰਾਂ ਦੀ ਜਾਣਕਾਰੀ ਆਪਣੇ ਬੋਰਡ ਨੂੰ ਨਹੀਂ ਦਿੱਤੀ।
2. ਉਨ੍ਹਾਂ ਨੇ ਐਂਟੀ ਕਰਪਸ਼ਨ ਯੂਨਿਟ ਦੀ ਜਾਂਚ ਵਿੱਚ ਰੁਕਾਵਟ ਪਾਈ ਅਤੇ ਅਹਿਮ ਜਾਣਕਾਰੀ ਲੁਕਾਈ।

ਸੀਅਰਲਜ਼ ਨੂੰ ਆਪਣਾ ਪੱਖ ਰੱਖਣ ਲਈ 14 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜਦੋਂ ਤੱਕ ਉਹ ਜਵਾਬ ਨਹੀਂ ਦਿੰਦੇ, ਉਹ ਕ੍ਰਿਕਟ ਤੋਂ ਦੂਰ ਰਹਿਣਗੇ ਅਤੇ ਜੇਕਰ ਉਹ ਜਵਾਬ ਨਹੀਂ ਦਿੰਦੇ ਤਾਂ ਸ਼ਾਇਦ ਉਹ ਕਦੇ ਵੀ ਮੈਦਾਨ 'ਤੇ ਵਾਪਸ ਨਹੀਂ ਪਰਤ ਸਕਣਗੇ।

KKR ਲਈ ਖੇਡ ਚੁੱਕੇ ਹਨ IPL 
39 ਸਾਲਾ ਤੇਜ਼ ਗੇਂਦਬਾਜ਼ ਜੇਵਾਨ ਸੀਅਰਲਜ਼ ਨੇ ਸਾਲ 2018 ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਲਈ 3 ਆਈਪੀਐਲ ਮੈਚ ਖੇਡੇ ਸਨ, ਜਿਸ ਵਿੱਚ ਉਨ੍ਹਾਂ ਨੇ 2 ਵਿਕਟਾਂ ਲਈਆਂ ਸ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 31 ਟੀ-20 ਮੈਚਾਂ ਵਿੱਚ 29 ਵਿਕਟਾਂ ਅਤੇ 9 ਫਰਸਟ ਕਲਾਸ ਮੈਚਾਂ ਵਿੱਚ 26 ਵਿਕਟਾਂ ਹਾਸਲ ਕੀਤੀਆਂ ਹਨ।


author

Tarsem Singh

Content Editor

Related News