ਅਰਸ਼ਦੀਪ ਸਿੰਘ 'ਤੇ ICC ਲਵੇਗੀ ਐਕਸ਼ਨ! ਫਾਈਨਲ ਮੈਚ 'ਚ ਦਿਖਾਇਆ ਸੀ ਗੁੱਸਾ, ਕੀਵੀ ਬੱਲੇਬਾਜ਼ ਨੂੰ ਮਾਰੀ ਸੀ ਗੇਂਦ

Tuesday, Mar 10, 2026 - 09:02 AM (IST)

ਅਰਸ਼ਦੀਪ ਸਿੰਘ 'ਤੇ ICC ਲਵੇਗੀ ਐਕਸ਼ਨ! ਫਾਈਨਲ ਮੈਚ 'ਚ ਦਿਖਾਇਆ ਸੀ ਗੁੱਸਾ, ਕੀਵੀ ਬੱਲੇਬਾਜ਼ ਨੂੰ ਮਾਰੀ ਸੀ ਗੇਂਦ

ਸਪੋਰਟਸ ਡੈਸਕ : ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਰਿਕਾਰਡ ਤੀਜੀ ਵਾਰ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਪਰ ਇਸ ਸ਼ਾਨਦਾਰ ਜਿੱਤ ਦੇ ਜਸ਼ਨਾਂ ਦੇ ਵਿਚਾਲੇ ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਸੁਰਖੀਆਂ ਵਿੱਚ ਆ ਗਏ ਹਨ। ਖ਼ਿਤਾਬੀ ਮੁਕਾਬਲੇ ਦੌਰਾਨ ਕੀਤੀ ਗਈ ਇੱਕ ਹਰਕਤ ਕਾਰਨ ਹੁਣ ਉਨ੍ਹਾਂ 'ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਕਾਰਵਾਈ ਦਾ ਖ਼ਤਰਾ ਮੰਡਰਾ ਰਿਹਾ ਹੈ। 

ਕੀ ਸੀ ਪੂਰਾ ਮਾਮਲਾ?

ਐਤਵਾਰ (8 ਮਾਰਚ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਆਪਣੇ ਦੂਜੇ ਓਵਰ ਦੌਰਾਨ ਗੇਂਦ ਨੂੰ ਕਾਫੀ ਹਮਲਾਵਰ ਅੰਦਾਜ਼ ਵਿੱਚ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਰਿਲ ਮਿਚੇਲ ਵੱਲ ਸੁੱਟ ਦਿੱਤਾ ਸੀ। ਇਹ ਥਰੋਅ ਸਿੱਧਾ ਮਿਚੇਲ ਦੇ ਮੋਢੇ 'ਤੇ ਜਾ ਲੱਗਾ, ਜਿਸ ਕਾਰਨ ਮੈਦਾਨ 'ਤੇ ਮਾਹੌਲ ਕਾਫੀ ਗਰਮ ਹੋ ਗਿਆ। ਗੇਂਦ ਲੱਗਣ ਤੋਂ ਬਾਅਦ ਮਿਚੇਲ ਕਾਫੀ ਨਾਰਾਜ਼ ਨਜ਼ਰ ਆਏ ਅਤੇ ਉਨ੍ਹਾਂ ਨੇ ਤੁਰੰਤ ਅੰਪਾਇਰ ਕੋਲ ਸ਼ਿਕਾਇਤ ਕੀਤੀ। ਦੋਵਾਂ ਖਿਡਾਰੀਆਂ ਵਿਚਾਲੇ ਬਹਿਸ ਵਧਦੀ ਦੇਖ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਵਿੱਚ-ਬਚਾਅ ਕਰਨਾ ਪਿਆ ਅਤੇ ਸਥਿਤੀ ਨੂੰ ਸੰਭਾਲਿਆ।

ਇਹ ਵੀ ਪੜ੍ਹੋ : T20 World Cup ਖਤਮ ਹੁੰਦੇ ਹੀ ਹੋ ਗਿਆ ਨਵੇਂ ਹੈੱਡ ਕੋਚ ਦਾ ਐਲਾਨ !

ICC ਦੇ ਨਿਯਮਾਂ ਦੀ ਉਲੰਘਣਾ 

ਇਸ ਘਟਨਾ ਨੂੰ ਲੈ ਕੇ ਅਰਸ਼ਦੀਪ ਸਿੰਘ 'ਤੇ ICC ਦੇ ਕੋਡ ਆਫ ਕੰਡਕਟ ਦੇ ਆਰਟੀਕਲ 2.9 ਦੇ ਤਹਿਤ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਬਣ ਸਕਦਾ ਹੈ। ਇਸ ਨਿਯਮ ਅਨੁਸਾਰ ਕਿਸੇ ਖਿਡਾਰੀ ਵੱਲ ਖ਼ਤਰਨਾਕ ਤਰੀਕੇ ਨਾਲ ਗੇਂਦ ਸੁੱਟਣਾ ਖੇਡ ਭਾਵਨਾ ਖ਼ਿਲਾਫ਼ ਮੰਨਿਆ ਜਾਂਦਾ ਹੈ। ਇਹ ਮਾਮਲਾ ਲੈਵਲ-1 ਦੇ ਦਾਇਰੇ ਵਿੱਚ ਆਉਂਦਾ ਹੈ, ਜਿਸ ਕਾਰਨ ਅਰਸ਼ਦੀਪ 'ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਅਤੇ 1 ਜਾਂ 2 ਡੀਮੈਰਿਟ ਪੁਆਇੰਟ ਲੱਗ ਸਕਦੇ ਹਨ। 

ਮੰਗੀ ਮੁਆਫ਼ੀ, ਪਰ ਸਮੀਖਿਆ ਜਾਰੀ 

ਹਾਲਾਂਕਿ, ਮੈਚ ਖਤਮ ਹੋਣ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਡੇਰਿਲ ਮਿਚੇਲ ਤੋਂ ਮੁਆਫ਼ੀ ਮੰਗ ਲਈ ਸੀ ਅਤੇ ਮਿਚੇਲ ਨੇ ਵੀ ਉਨ੍ਹਾਂ ਨੂੰ ਮਾਫ ਕਰ ਦਿੱਤਾ। ਇਸ ਦੇ ਬਾਵਜੂਦ ICC ਇਸ ਪੂਰੀ ਘਟਨਾ ਦੀ ਸਮੀਖਿਆ ਕਰ ਸਕਦੀ ਹੈ ਅਤੇ ਅਰਸ਼ਦੀਪ 'ਤੇ ਕਾਰਵਾਈ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਮੈਚ ਵਿੱਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਅਤੇ ਕੁੱਲ ਤੀਜੀ ਵਾਰ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਭਾਰਤ ਅਜਿਹੀ ਪਹਿਲੀ ਟੀਮ ਬਣ ਗਈ ਹੈ ਜਿਸ ਨੇ ਆਪਣੇ ਘਰ ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਅਰਸ਼ਦੀਪ 'ਤੇ ਹੋਣ ਵਾਲੀ ਸੰਭਾਵਿਤ ਕਾਰਵਾਈ ਨੂੰ ਲੈ ਕੇ ਹੁਣ ਸਭ ਦੀਆਂ ਨਜ਼ਰਾਂ ICC ਦੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ : 2 ਹਫ਼ਤਿਆਂ ਲਈ ਸਕੂਲ ਬੰਦ, WFH ਦੇ ਹੁਕਮ ਜਾਰੀ! Pak 'ਚ ਗਰਮਾਇਆ ਤੇਲ ਸੰਕਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News