IPL AUCTION : RCB ਨੇ ਕੱਢਿਆ ਵਿਰਾਟ ਨੇ ਲਾਇਆ ਗਲੇ, ਹੁਣ ਇਸ ਖਿਡਾਰੀ ''ਤੇ ਬਰਸਣਗੇ ਕਰੋੜਾਂ ਰੁਪਏ
Thursday, Dec 19, 2019 - 01:43 PM (IST)

ਬੈਂਗਲੁਰੂ : ਆਈ. ਪੀ. ਐੱਲ. 2020 ਦਾ ਆਕਸ਼ਨ ਅੱਜ ਕੋਲਕਾਤਾ ਵਿਚ ਹੋਣਾ ਹੈ। ਇਸ ਵਿਚਾਲੇ ਸਭ ਦੀਆਂ ਨਜ਼ਰਾਂ ਚੇਨਈ ਵਨ ਡੇ ਵਿਚ ਟੀਮ ਇੰਡੀਆ ਖਿਲਾਫ ਤੂਫਾਨੀ 139 ਦੌੜਾਂ ਦੀ ਪਾਰੀ ਖੇਡਣ ਵਾਲੇ ਸ਼ਿਮਰਾਨ ਹੈਟਮਾਇਰ 'ਤੇ ਹੋਵੇਗੀ। ਕਿਆਸ ਲਾਏ ਜਾ ਰਹੇ ਹਨ ਕਿ ਉਸ 'ਤੇ ਕਰੋੜਾਂ ਰੁਪਿਆਂ ਦੀ ਬਰਸਾਤ ਹੋ ਸਕਦੀ ਹੈ। ਅੱਜ ਆਕਸ਼ਨ ਵਿਚ ਸ਼ਿਮਰਾਨ ਹੈਟਮਾਇਰ ਦਾ ਨਾਂ ਜਿਵੇਂ ਹੀ ਹਾਲ ਵਿਚ ਗੂੰਜੇਗਾ ਤਾਂ ਕਈ ਟੀਮਾਂ ਉਸ ਨੂੰ ਖਰੀਦਣ ਲਈ ਬੋਲੀ ਲਗਾ ਸਕਦੀਆਂ ਹਨ। ਦੱਸ ਦਈਏ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਹੀ ਉਸ ਨੂੰ ਰਿਲੀਜ਼ ਕੀਤਾ ਹੈ।
ਬੈਂਗਲੁਰੂ ਨੇ ਪਿਛਲੇ ਸੀਜ਼ਨ ਵਿਚ ਹੈਟਮਾਇਰ ਨੂੰ 4.2 ਕਰੋੜ ਰੁਪਏ 'ਚ ਖਰੀਦਿਆਂ ਸੀ। ਹੁਣ ਆਕਸ਼ਨ ਤੋਂ ਠੀਕ ਪਹਿਲਾਂ ਸ਼ਿਮਰਾਨ ਹੈਟਮਾਇਰ ਨੇ ਟੀਮ ਇੰਡੀਆ ਦੇ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਈ ਅਤੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਾਏ। ਚੇਨਈ ਵਿਚ ਉਸ ਨੇ 7 ਛੱਕੇ ਅਤੇ 11 ਚੌਕੇ ਲਗਾ ਕੇ ਨਾ ਸਿਰਫ ਤੂਫਾਨੀ ਸੈਂਕੜਾ ਲਾਇਆ ਸਗੋਂ ਆਪਣੀ ਟੀਮ ਨੂੰ ਜਿੱਤ ਵੀ ਦਿਵਾਈ। ਜ਼ਿਕਰਯੋਗ ਹੈ ਕਿ ਜਦੋਂ ਹੈਟਮਾਇਰ ਨੇ ਤੂਫਾਨੀ ਸੈਂਕੜਾ ਲਾਇਆ ਸੀ ਤਾਂ ਮੈਚ ਖਤਮ ਹੋਣ ਤੋ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਉਸ ਨੂੰ ਗਲੇ ਲੱਗ ਕੇ ਵਧਾਈ ਦਿੱਤੀ ਸੀ। ਇਸ ਘਟਨਾ ਨੂੰ ਕੁਝ ਇਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਗਿਆਨਾ ਦੇ ਇਸ ਧਾਕੜ ਬੱਲੇਬਾਜ਼ ਨੂੰ ਟੀਮ ਵਿਚ ਦੋਬਾਰਾ ਸ਼ਾਮਲ ਕਰਨਾ ਚਾਹੁੰਦੇ ਹਨ।
ਹੈਟਮਾਇਰ ਲੰਬੇ-ਲੰਬੇ ਛੱਕੇ ਲਾਉਣ ਲਈ ਜਾਣੇ ਜਾਂਦੇ ਹਨ। ਉਸ ਦਾ ਟੀ-20 ਸਟ੍ਰਾਈਕ ਰੈਟ 130 ਤੋਂ ਵੱਧ ਹੈ ਅਤੇ ਉਹ ਟੀ-20 ਵਿਚ ਇਕ ਸੈਂਕੜਾ ਅਤੇ 5 ਅਰਧ ਸੈਂਕੜੇ ਲਗਾ ਚੁੱਕੇ ਹਨ। ਹਾਲਾਂਕਿ ਆਈ. ਪੀ. ਐੱਲ. ਵਿਚ ਉਹ ਹੁਣ ਤਕ ਕੁਝ ਖਾਸ ਨਹੀਂ ਕਰ ਸਕੇ ਹਨ। ਹੈਟਮਾਇਰ ਨੇ 5 ਮੈਚਾਂ ਵਿਚ ਸਿਰਫ 90 ਦੌੜਾਂ ਬਣਾਈਆਂ ਹਨ।