ਕੌਣ ਸੰਭਾਲੇਗਾ ਪੰਜਾਬ ਦੀ ਕਮਾਨ? IPL 2025 'ਚ ਨਵੀਂ ਟੀਮ ਤੋਂ ਟਰਾਫ਼ੀ ਦੀ ਆਸ

Tuesday, Nov 26, 2024 - 03:39 PM (IST)

ਕੌਣ ਸੰਭਾਲੇਗਾ ਪੰਜਾਬ ਦੀ ਕਮਾਨ? IPL 2025 'ਚ ਨਵੀਂ ਟੀਮ ਤੋਂ ਟਰਾਫ਼ੀ ਦੀ ਆਸ

ਸਪੋਰਟਸ ਡੈਸਕ- ਆਈਪੀਐਲ 2025 ਦੀ ਮੇਗਾ ਨਿਲਾਮੀ ਖਤਮ ਹੋ ਚੁੱਕੀ ਹੈ। ਨਿਲਾਮੀ ਤੋਂ ਪਹਿਲਾਂ ਸਭ ਦੀਆਂ ਨਜ਼ਰਾਂ ਪੰਜਾਬ ਕਿੰਗਜ਼ 'ਤੇ ਸਨ ਕਿਉਂਕਿ ਉਹ 110.5 ਕਰੋੜ ਰੁਪਏ ਦੀ ਸਭ ਤੋਂ ਵੱਧ ਰਕਮ ਲੈ ਕੇ ਗਏ ਸਨ। ਉਹ ਸਿਰਫ਼ ਦੋ ਰਿਟੇਨ ਕੀਤੇ ਗਏ, ਉਹ ਵੀ ਅਨਕੈਪਡ ਖਿਡਾਰੀ ਪ੍ਰਭਸਿਮਰਨ ਸਿੰਘ ਅਤੇ ਸ਼ਸ਼ਾਂਕ ਸਿੰਘ ਦੇ ਨਾਲ। ਹਾਲਾਂਕਿ, ਉਨ੍ਹਾਂ ਨੇ ਨਿਲਾਮੀ ਵਿੱਚ ਹਲਚਲ ਮਚਾ ਦਿੱਤੀ ਕਿਉਂਕਿ ਉਨ੍ਹਾਂ ਨੇ ਟੀਮ ਇੰਡੀਆ ਦੇ ਕੁਝ ਸਭ ਤੋਂ ਵੱਡੇ ਸਿਤਾਰੇ ਅਤੇ ਕੁਝ ਬਿਹਤਰੀਨ ਵਿਦੇਸ਼ੀ ਆਲਰਾਊਂਡਰਾਂ ਨੂੰ ਸਭ ਤੋਂ ਵਧੀਆ ਬੋਲੀ ਦੇ ਨਾਲ ਆਪਣੀ ਟੀਮ ਦਾ ਹਿੱਸਾ ਬਣਾਇਆ। 

ਇਹ ਵੀ ਪੜ੍ਹੋ : ਜਾਨ ਬਚਾਉਣ ਵਾਲੇ 'ਫਰਿਸ਼ਤਿਆਂ' ਨੂੰ ਰਿਸ਼ਭ ਪੰਤ ਨੇ ਦਿੱਤਾ ਖ਼ਾਸ ਤੋਹਫ਼ਾ

ਪੰਜਾਬ ਕਿੰਗਜ਼ ਨੇ ਸ਼੍ਰੇਅਸ ਅਈਅਰ 'ਤੇ ਸਭ ਤੋਂ ਮਜ਼ਬੂਤ ​​ਬੋਲੀ ਲਗਾਈ ਅਤੇ ਸ਼੍ਰੇਅਸ ਅਈਅਰ IPL ਨਿਲਾਮੀ ਦੇ ਇਤਿਹਾਸ 'ਚ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਸ਼੍ਰੇਅਸ ਅਈਅਰ ਨੂੰ PBKS ਨੇ 26.75 ਕਰੋੜ ਰੁਪਏ 'ਚ ਖਰੀਦਿਆ ਹੈ। ਪੀਬੀਕੇਐਸ ਨੇ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ 'ਤੇ 18-18 ਕਰੋੜ ਰੁਪਏ ਖਰਚ ਕੀਤੇ। ਇਸ ਤੋਂ ਗਲੇਨ ਮੈਕਸਵੈੱਲ ਨੂੰ ਟੀਮ ਨੇ ਸ਼ਾਮਲ ਕੀਤਾ ਹੈ। ਇਹ ਪੰਜਾਬ ਕਿੰਗਜ਼ ਦੇ ਉਹ ਕ੍ਰਿਕਟਰ ਹਨ ਜੋ ਆਈਪੀਐੱਲ 'ਚ ਉਸ ਦੇ ਕਪਤਾਨ ਦੇ ਮੁੱਖ ਦਾਅਵੇਦਾਰ ਹੋ ਸਕਦੇ ਹਨ। ਸ਼੍ਰੇਅਸ ਅਈਅਰ ਦਾ ਨਾਂ ਇਨ੍ਹਾਂ 'ਚੋਂ ਸਭ ਤੋਂ ਪਹਿਲਾਂ ਆਉਂਦਾ ਹੈ। ਉਸ ਨੇ ਪਿਛਲੇ ਸੀਜ਼ਨ 'ਚ ਆਪਣੀ ਕਪਤਾਨੀ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੈਪੀਅਨ ਬਣਾਇਆ ਸੀ। ਪੰਜਾਬ ਕਿੰਗਜ਼ ਵਲੋਂ ਇਸ ਵਾਰ ਬਣਾਈ ਗਈ ਧਾਕੜ ਕ੍ਰਿਕਟਰਾਂ ਦੀ ਨਵੀਂ ਟੀਮ ਤੋਂ ਆਈਪੀਐੱਲ ਟਰਾਫੀ ਦੀ ਜਿੱਤਣ ਦੀ ਆਸ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਮਸ਼ਹੂਰ ਭਾਰਤੀ ਕ੍ਰਿਕਟਰ ਦਾ ਮੁੰਡਾ ਬਣ ਗਿਆ ਕੁੜੀ, ਕਰਵਾ ਲਿਆ ਆਪ੍ਰੇਸ਼ਨ
 
ਰਿਟੇਨ ਕੀਤੇ ਗਏ ਖਿਡਾਰੀਆਂ ਦੀ ਪੂਰੀ ਸੂਚੀ: ਪ੍ਰਭਸਿਮਰਨ ਸਿੰਘ, ਸ਼ਸ਼ਾਂਕ ਸਿੰਘ

ਇਮਪੈਕਟ ਪਲੇਅਰ: ਨੇਹਲ ਵਢੇਰਾ

ਪੰਜਾਬ ਕਿੰਗਜ਼ ਦੀ ਪੂਰੀ ਟੀਮ
ਖਿਡਾਰੀ ਦੀ ਕੀਮਤ
ਸ਼ਸ਼ਾਂਕ ਸਿੰਘ 5.5 ਕਰੋੜ ਰੁਪਏ
ਪ੍ਰਭਸਿਮਰਨ ਸਿੰਘ 4 ਕਰੋੜ ਰੁਪਏ
ਅਰਸ਼ਦੀਪ ਸਿੰਘ 18 ਕਰੋੜ ਰੁਪਏ (RTM)
ਸ਼੍ਰੇਅਸ ਅਈਅਰ 26.75 ਕਰੋੜ ਰੁਪਏ
ਯੁਜਵੇਂਦਰ ਚਾਹਲ 18 ਕਰੋੜ ਰੁਪਏ
ਗਲੇਨ ਮੈਕਸਵੈੱਲ 4.2 ਕਰੋੜ ਰੁਪਏ
ਮਾਰਕਸ ਸਟੋਇਨਿਸ 11 ਕਰੋੜ ਰੁਪਏ
ਨੇਹਲ ਵਢੇਰਾ 4.2 ਕਰੋੜ ਰੁਪਏ
ਹਰਪ੍ਰੀਤ ਬਰਾੜ 1.50 ਕਰੋੜ ਰੁਪਏ
ਵਿਸ਼ਨੂੰ ਵਿਨੋਦ 95 ਲੱਖ ਰੁਪਏ
ਵਿਜੇ ਕੁਮਾਰ ਵਿਸ਼ਾਕ 1.80 ਕਰੋੜ ਰੁਪਏ
ਯਸ਼ ਠਾਕੁਰ 1.60 ਕਰੋੜ ਰੁਪਏ
ਜੋਸ਼ ਇੰਗਲਿਸ 1.60 ਕਰੋੜ ਰੁਪਏ
ਮਾਰਕੋ ਜੈਨਸਨ 7 ਕਰੋੜ ਰੁਪਏ
ਲਾਕੀ ਫਰਗੂਸਨ 2 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News