IPL Mega Auction LIVE : ਪ੍ਰਿਥਵੀ ਸ਼ਾਹ ਨੂੰ ਨਹੀਂ ਮਿਲਿਆ ਖਰੀਦਦਾਰ, ਮਾਰਕੋ ਜੇਨਸਨ 7 ਕਰੋੜ ਰੁਪਏ 'ਚ ਵਿਕਿਆ
Monday, Nov 25, 2024 - 04:03 PM (IST)
ਜੇਦਾ (ਸਾਊਦੀ ਅਰਬ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2025 ਦੀ ਮੇਗਾ ਨਿਲਾਮੀ 24 ਅਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾ 'ਚ ਹੋ ਰਹੀ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਆਈਪੀਐੱਲ 2025 ਸੀਜ਼ਨ ਲਈ 10 ਆਈਪੀਐੱਲ ਫਰੈਂਚਾਈਜ਼ੀਆਂ ਨੇ ਕੁੱਲ 577 ਖਿਡਾਰੀਆਂ (367 ਭਾਰਤੀ, 210 ਵਿਦੇਸ਼ੀ) ਲਈ ਬੋਲੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ 24.75 ਕਰੋੜ ਰੁਪਏ 'ਚ ਵਿਕਣ ਵਾਲੇ ਮਿਸ਼ੇਲ ਸਟਾਰਕ ਨੂੰ ਇਸ ਵਾਰ ਅੱਧੀ ਤੋਂ ਵੀ ਘੱਟ ਕੀਮਤ 'ਤੇ ਖਰੀਦਿਆ ਗਿਆ ਹੈ। ਕੇਐੱਲ ਰਾਹੁਲ ਨੂੰ ਦਿੱਲੀ ਕੈਪੀਟਲਸ ਨੇ 14 ਕਰੋੜ ਰੁਪਏ ਵਿੱਚ ਖਰੀਦਿਆ ਹੈ ਅਤੇ ਹੁਣ ਉਨ੍ਹਾਂ ਕੋਲ ਰਿਸ਼ਭ ਪੰਤ ਵੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਕਪਤਾਨੀ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਪਿਛਲੇ ਸੀਜ਼ਨ 'ਚ ਉਸ ਨੇ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ ਕੀਤੀ ਸੀ।
ਦੂਜੇ ਦਿਨ
ਕੇਨ ਵਿਲੀਅਮਸਨ- ਬੇਸ ਪ੍ਰਾਈਸ- 2 ਕਰੋੜ ਰੁਪਏ, ਅਨਸੋਲਡ
ਗਲੇਨ ਫਿਲਿਪਸ- ਬੇਸ ਪ੍ਰਾਈਸ- 2 ਕਰੋੜ ਰੁਪਏ, ਅਨਸੋਲਡ
ਰੋਵਮੈਨ ਪਾਵੇਲ- ਬੇਸ ਪ੍ਰਾਈਸ 1.5 ਕਰੋੜ ਰੁਪਏ, ਸੋਲਡ- 1.5 ਕਰੋੜ ਰੁਪਏ, ਟੀਮ - ਕੋਲਕਾਤਾ ਨਾਈਟ ਰਾਈਡਰਜ਼
ਫਾਫ ਡੁਪਲੇਸਿਸ- ਬੇਸ ਪ੍ਰਾਈਸ 2 ਕਰੋੜ ਰੁਪਏ, ਸੋਲਡ- 2 ਕਰੋੜ ਰੁਪਏ, ਟੀਮ- ਦਿੱਲੀ ਕੈਪੀਟਲਸ
ਅਜਿੰਕਿਆ ਰਹਾਣੇ- ਬੇਸ ਪ੍ਰਾਈਸ 1.5 ਕਰੋੜ ਰੁਪਏ, ਅਨਸੋਲਡ
ਮਯੰਕ ਯਾਦਵ - ਬੇਸ ਪ੍ਰਾਈਸ 1 ਕਰੋੜ ਰੁਪਏ, ਅਨਸੋਲਡ
ਪ੍ਰਿਥਵੀ ਸ਼ਾਅ- ਬੇਸ ਪ੍ਰਾਈਸ 75 ਲੱਖ ਰੁਪਏ, ਅਨਸੋਲਡ
ਸ਼ਾਰਦੁਲ ਠਾਕੁਰ- ਬੇਸ ਪ੍ਰਾਈਸ 2 ਕਰੋੜ ਰੁਪਏ, ਅਨਸੋਲਡ
ਵਾਸ਼ਿੰਗਟਨ ਸੁੰਦਰ - ਬੇਸਿਕ ਪ੍ਰਾਈਜ਼ 2 ਕਰੋੜ ਰੁਪਏ, ਸੋਲਡ - 3.20 ਕਰੋੜ ਰੁਪਏ, ਟੀਮ- ਗੁਜਰਾਤ ਟਾਇਟਨਸ
ਸੈਮ ਕੁਰੇਨ- ਬੇਸਿਕ ਪ੍ਰਾਈਜ਼ 2 ਕਰੋੜ ਰੁਪਏ, ਸੋਲਡ - 2.40 ਕਰੋੜ ਰੁਪਏ, ਟੀਮ- ਚੇਨਈ ਸੁਪਰ ਕਿੰਗਜ਼
ਮਾਰਕੋ ਜੇਨਸਨ- ਬੇਸ ਪ੍ਰਾਈਸ 1.25 ਕਰੋੜ ਰੁਪਏ, ਸੋਲਡ- 7 ਕਰੋੜ ਰੁਪਏ, ਟੀਮ - ਪੰਜਾਬ ਕਿੰਗਜ਼