IPL 2024 SRH vs MI : ਹੈਦਰਾਬਾਦ ਨੇ ਮੁੰਬਈ ਨੂੰ ਦਿੱਤਾ ਰਿਕਾਰਡ 278 ਦੌੜਾਂ ਦਾ ਟੀਚਾ

03/27/2024 9:32:48 PM

ਸਪੋਰਟਸ ਡੈਸਕ : ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਬੁੱਧਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਆਈਪੀਐਲ 2024 ਵਿੱਚ ਆਪਣਾ ਦੂਜਾ ਮੈਚ ਖੇਡ ਰਹੇ ਹਨ। ਹੈਦਰਾਬਾਦ ਅਤੇ ਮੁੰਬਈ ਦੋਵੇਂ ਆਪਣੇ ਸ਼ੁਰੂਆਤੀ ਮੈਚ ਆਖਰੀ ਓਵਰਾਂ ਵਿੱਚ ਹਾਰਨ ਤੋਂ ਬਾਅਦ ਵੀ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦੀ ਤਲਾਸ਼ ਵਿੱਚ ਹਨ। ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਿਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਖੇਡਦਿਆਂ ਹੈਦਰਾਬਾਦ ਨੇ ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ ਅਤੇ ਹੇਨਰਿਕ ਕਲਾਸੇਨ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 277 ਦੌੜਾਂ ਬਣਾਈਆਂ। ਇਹ ਆਈਪੀਐੱਲ ਵਿੱਚ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ।
ਸਨਰਾਈਜ਼ਰਜ਼ ਹੈਦਰਾਬਾਦ: 277/3 (20 ਓਵਰ)
ਟ੍ਰੈਵਿਸ ਹੈੱਡ ਨੇ ਹੈਦਰਾਬਾਦ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਉਨ੍ਹਾਂ ਨੇ ਸ਼ੁਰੂਆਤੀ ਓਵਰਾਂ 'ਚ ਹੀ ਗੇਰਾਲਡ, ਮਾਫਾਕਾ ਅਤੇ ਹਾਰਦਿਕ ਦੀਆਂ ਗੇਂਦਾਂ 'ਤੇ ਕਾਫੀ ਚੌਕੇ ਅਤੇ ਛੱਕੇ ਲਗਾਏ। ਟ੍ਰੈਵਿਸ ਨੇ 18 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ ਜੋ ਹੈਦਰਾਬਾਦ ਲਈ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਸੀ। ਉਨ੍ਹਾਂ ਨੇ 24 ਗੇਂਦਾਂ ਵਿੱਚ 9 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਮਯੰਕ ਅਗਰਵਾਲ 13 ਗੇਂਦਾਂ ਵਿੱਚ 11 ਦੌੜਾਂ ਬਣਾ ਕੇ ਹਾਰਦਿਕ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਏਡਨ ਮਾਰਕਰਮ ਨਾਲ ਮਿਲ ਕੇ ਹੱਥ ਖੋਲ੍ਹੇ ਅਤੇ 10 ਓਵਰਾਂ ਦੇ ਅੰਦਰ ਹੀ ਸਕੋਰ 130 ਦੇ ਪਾਰ ਪਹੁੰਚ ਗਿਆ। ਅਭਿਸ਼ੇਕ ਲੈਅ ਵਿੱਚ ਨਜ਼ਰ ਆਏ। 16 ਗੇਂਦਾਂ 'ਚ ਆਪਣੇ ਅਰਧ ਸੈਂਕੜੇ ਦੌਰਾਨ ਉਨ੍ਹਾਂ ਨੇ ਮੁੰਬਈ ਦੇ ਸਾਰੇ ਗੇਂਦਬਾਜ਼ਾਂ ਨੂੰ ਮਾਤ ਦਿੱਤੀ। ਉਨ੍ਹਾਂ ਨੇ 23 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਸੱਤ ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹੇਨਰਿਕ ਕਲਾਸੇਨ ਨੇ ਏਡਨ ਮਾਰਕਰਮ ਨਾਲ ਮਿਲ ਕੇ ਸਕੋਰ ਨੂੰ 200 ਤੋਂ ਪਾਰ ਕਰ ਦਿੱਤਾ। ਹੇਨਰਿਚ ਨੇ 34 ਗੇਂਦਾਂ 'ਚ 4 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਏਡਨ ਮਾਰਕਰਮ ਨੇ 28 ਗੇਂਦਾਂ 'ਚ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 42 ਦੌੜਾਂ ਬਣਾਈਆਂ ਅਤੇ ਸਕੋਰ ਨੂੰ 277 ਤੱਕ ਪਹੁੰਚਾਇਆ।
ਇਨ੍ਹਾਂ ਕ੍ਰਿਕਟਰਾਂ 'ਤੇ ਰਹੇਗੀ ਨਜ਼ਰ
ਹੇਨਰਿਕ ਕਲਾਸੇਨ: 10 ਮੈਚ • 459 ਦੌੜਾਂ • 51 ਔਸਤ • 176.53 ਐੱਸ.ਆਰ.
ਅਭਿਸ਼ੇਕ ਸ਼ਰਮਾ: 9 ਮੈਚ • 225 ਦੌੜਾਂ • 25 ਔਸਤ • 146.1 ਐੱਸ.ਆਰ.
ਸੂਰਿਆਕੁਮਾਰ ਯਾਦਵ: 9 ਮੈਚ • 459 ਦੌੜਾਂ • 65.57 ਔਸਤ • 184.33 ਐੱਸ.ਆਰ.
ਈਸ਼ਾਨ ਕਿਸ਼ਨ: 10 ਮੈਚ • 271 ਦੌੜਾਂ • 30.11 ਔਸਤ • 149.72 ਐੱਸ.ਆਰ.
ਭੁਵਨੇਸ਼ਵਰ ਕੁਮਾਰ: 10 ਮੈਚ • 12 ਵਿਕਟਾਂ • 8.63 ਇਕਾਨਮੀ • 19 ਐੱਸ.ਆਰ.
ਟੀ ਨਟਰਾਜਨ: 8 ਮੈਚ • 9 ਵਿਕਟਾਂ • 8.13 ਇਕਾਨਮੀ • 20.66 ਐੱਸ.ਆਰ.
ਆਕਾਸ਼ ਮਧਵਾਲ: 8 ਮੈਚ • 14 ਵਿਕਟਾਂ • 8.59 ਇਕਾਨਮੀ • 10.92 ਐੱਸ.ਆਰ.
ਪੀਯੂਸ਼ ਚਾਵਲਾ: 10 ਮੈਚ • 12 ਵਿਕਟਾਂ • 9.03 ਇਕਾਨਮੀ • 18.5 ਐੱਸ.ਆਰ.

Let them cook! 👀⏳ pic.twitter.com/EFjUyTutgR

— SunRisers Hyderabad (@SunRisers) March 27, 2024

ਹੈੱਡ ਟੂ ਹੈੱਡ

ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੁਣ ਤੱਕ 21 ਮੈਚ ਹੋ ਚੁੱਕੇ ਹਨ। ਹੈਦਰਾਬਾਦ ਨੇ 9 ਅਤੇ ਮੁੰਬਈ ਨੇ 12 ਜਿੱਤੇ ਹਨ। ਆਈਪੀਐੱਲ 2020 ਤੋਂ ਬਾਅਦ, ਮੁੰਬਈ ਨੇ 7 ਵਿੱਚੋਂ 5 ਮੈਚ ਜਿੱਤੇ ਹਨ।
ਪਿੱਚ-ਮੌਸਮ ਦੀ ਰਿਪੋਰਟ
ਗੇਂਦਬਾਜ਼ਾਂ ਨੇ ਲੰਬੇ ਸਮੇਂ ਤੋਂ ਹੈਦਰਾਬਾਦ ਦੀਆਂ ਪਿੱਚਾਂ ਦੀ ਬਹੁਤ ਸਮਤਲ ਹੋਣ ਲਈ ਆਲੋਚਨਾ ਕੀਤੀ ਹੈ, ਜੋ ਇੱਥੇ ਗੇਂਦਬਾਜ਼ੀ ਨੂੰ ਚੁਣੌਤੀਪੂਰਨ ਬਣਾਉਂਦੀ ਹੈ। ਹਾਲਾਂਕਿ, ਉਸੇ ਪਿੱਚ 'ਤੇ ਅਲਜ਼ਾਰੀ ਜੋਸੇਫ ਨੇ ਸੀਜ਼ਨ 2019 'ਚ ਮੁੰਬਈ ਲਈ 6/12 ਦੇ ਅੰਕੜੇ ਵੀ ਦਿੱਤੇ ਹਨ। ਮੌਸਮ ਦੀ ਗੱਲ ਕਰੀਏ ਤਾਂ ਸਾਫ਼ ਹੋ ਜਾਵੇਗਾ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਮੈਚ ਨਾਲ ਜੁੜੇ ਦਿਲਚਸਪ ਤੱਥ
- ਭੁਵਨੇਸ਼ਵਰ ਕੁਮਾਰ ਜਸਪ੍ਰੀਤ ਬੁਮਰਾਹ ਆਈਪੀਐ੍ਰਲ ਵਿੱਚ 150 ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਤੇਜ਼ ਗੇਂਦਬਾਜ਼ ਬਣਨ ਤੋਂ ਸਿਰਫ਼ ਦੋ ਵਿਕਟਾਂ ਦੂਰ ਹਨ।
- ਮੁੰਬਈ ਇੰਡੀਅਨਜ਼ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਆਪਣੇ ਪਿਛਲੇ 5 ਮੈਚਾਂ 'ਚੋਂ ਚਾਰ ਜਿੱਤੇ ਹਨ
ਜਸਪ੍ਰੀਤ ਬੁਮਰਾਹ ਨੇ ਸਨਰਾਈਜ਼ਰਜ਼ ਖਿਲਾਫ 13 ਮੈਚਾਂ 'ਚ 16 ਵਿਕਟਾਂ ਝਟਕਾਈਆਂ ਹਨ।
- ਮੁੰਬਈ ਇੰਡੀਅਨਜ਼ ਦੇ ਖਿਲਾਫ ਬੱਲੇਬਾਜ਼ੀ 'ਚ ਪੈਟ ਕਮਿੰਸ ਦੀ ਔਸਤ 40 ਹੈ, ਜਦਕਿ ਉਸਦਾ ਸਟ੍ਰਾਈਕ ਰੇਟ 181.81 ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਨਮਨ ਧੀਰ, ਹਾਰਦਿਕ ਪੰਡਿਆ (ਕਪਤਾਨ), ਟਿਮ ਡੇਵਿਡ, ਸ਼ਮਸ ਮੁਲਾਨੀ, ਪੀਯੂਸ਼ ਚਾਵਲਾ, ਗੇਰਾਲਡ ਕੋਏਟਜ਼ੀ, ਜਸਪ੍ਰੀਤ ਬੁਮਰਾਹ, ਲਿਊਕ ਵੁੱਡ (ਇੰਪੈਕਟ ਸਬ: ਵੁੱਡ ਲਈ ਡਿਵਾਲਡ ਬ੍ਰੇਵਿਸ) )
ਸਨਰਾਈਜ਼ਰਜ਼ ਹੈਦਰਾਬਾਦ: ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਹੇਨਰਿਕ ਕਲਾਸੇਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮਾਰਕੋ ਜੌਹਨਸਨ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਟੀ ਨਟਰਾਜਨ (ਇੰਪੈਕਟ ਸਬ: ਨਟਰਾਜਨ ਲਈ ਅਭਿਸ਼ੇਕ ਸ਼ਰਮਾ)

 


Aarti dhillon

Content Editor

Related News