ਮੁੰਬਈ ਦੀ ਸ਼ਾਨਦਾਰ ਬੱਲੇਬਾਜ਼ੀ ਵੀ ਟੀਮ ਦੀ ਬੇੜੀ ਨਾ ਲਗਾ ਸਕੀ ਪਾਰ, ਜੁਝਾਰੂ ਪ੍ਰਦਰਸ਼ਨ ਦੇ ਬਾਵਜੂਦ SRH ਹੱਥੋਂ ਹਾਰੀ MI

Thursday, Mar 28, 2024 - 04:12 AM (IST)

ਸਪੋਰਟਸ ਡੈਸਕ- ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਦੇ ਤੂਫ਼ਾਨ ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ ਵੀ 278 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕਾਫ਼ੀ ਸੰਘਰਸ਼ ਕੀਤਾ, ਪਰ ਅੰਤ ਟੀਮ ਵੱਡੇ ਟੀਚੇ ਨੂੰ ਹਾਸਲ ਕਰਨ 'ਚ ਸਫ਼ਲ ਨਾ ਹੋ ਸਕੀ। ਹੈਦਰਾਬਾਦ ਨੇ ਮੁੰਬਈ ਨੂੰ 246 ਦੌੜਾਂ 'ਤੇ ਰੋਕ ਕੇ 31 ਦੌੜਾਂ ਨਾਲ ਜਿੱਤ ਦਰਜ ਕਰ ਲਈ ਹੈ।। 

PunjabKesari

ਹੈਦਰਾਬਾਦ ਵੱਲੋਂ 278 ਦੌੜਾਂ ਦਾ ਟੀਚਾ ਮਿਲਣ ਤੋਂ ਬਾਅਦ ਮੁੰਬਈ ਨੂੰ ਰੋਹਿਤ ਸ਼ਰਮਾ ਤੇ ਇਸ਼ਾਨ ਕਿਸ਼ਨ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਸਿਰਫ਼ 3 ਓਵਰਾਂ 'ਚ ਟੀਮ ਦਾ ਸਕੋਰ 50 ਦੇ ਪਾਰ ਪਹੁੰਚਾਇਆ। ਦੋਵਾਂ ਨੇ ਚੌਕਿਆਂ ਛੱਕਿਆਂ ਦਾ ਰੱਜ ਕੇ ਮੀਂਹ ਵਰ੍ਹਾਇਆ ਤੇ ਹੈਦਰਾਬਾਦ ਦੇ ਬੱਲੇਬਾਜ਼ਾਂ ਦੀ ਰੱਜ ਕੇ ਖ਼ਬਰ ਲਈ। 

PunjabKesari

ਰੋਹਿਤ ਸ਼ਰਮਾ 12 ਗੇਂਦਾਂ 'ਚ 26 ਤੇ ਇਸ਼ਾਨ ਕਿਸ਼ਨ 13 ਗੇਂਦਾਂ 'ਚ 34 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡ ਕੇ ਆਊਟ ਹੋ ਗਏ। ਇਨ੍ਹਾਂ ਦੋਵਾਂ ਤੋਂ ਬਾਅਦ ਨਮਨ ਧੀਰ (30), ਹਾਰਦਿਕ ਪੰਡਯਾ (24) ਤੇ ਟਿਮ ਡੇਵਿਡ ਨੇ (42) ਟੀਮ ਨੂੰ ਜਿਤਾਉਣ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਟੀਮ ਨੂੰ ਜਿਤਾ ਨਾ ਸਕੇ। ਖੱਬੇ ਹੱਥ ਦੇ ਬੱਲੇਬਾਜ਼ ਤਿਲਕ ਵਰਮਾ ਨੇ 34 ਗੇਂਦਾਂ 'ਚ 2 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਸਭ ਸਭ ਤੋਂ ਵੱਧ 64 ਦੌੜਾਂ ਬਣਾਈਆਂ। ਅਖੀਰ 'ਚ ਆ ਕੇ ਰੋਮਾਰੀਓ ਸ਼ੈਫਰਡ ਨੇ 6 ਗੇਂਦਾਂ 'ਚ 15 ਦੌੜਾਂ ਦੀ ਤੇਜ਼ ਪਾਰੀ ਖੇਡੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

PunjabKesari

ਮੁੰਬਈ ਇੰਡੀਅਨਜ਼ ਦੀ ਇਹ 2 ਮੈਚਾਂ 'ਚ ਲਗਾਤਾਰ ਦੂਜੀ ਹਾਰ ਹੈ। ਪਹਿਲੇ ਮੁਕਾਬਲੇ 'ਚ ਮੁੰਬਈ ਨੂੰ ਗੁਜਰਾਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਹੀ ਹੈਦਰਾਬਾਦ ਦੀ ਕੋਲਕਾਤਾ ਹੱਥੋਂ ਪਹਿਲਾ ਮੈਚ ਗਵਾਉਣ ਤੋਂ ਬਾਅਦ 2 ਮੈਚਾਂ 'ਚੋਂ ਇਹ ਪਹਿਲੀ ਜਿੱਤ ਹੈ। ਮੁੰਬਈ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਟੀਮ ਨੂੰ ਜਿੱਤ ਤਾਂ ਨਹੀਂ ਦਿਵਾਈ, ਪਰ ਟੀਮ ਨੂੰ ਵੱਡੀ ਹਾਰ ਤੋਂ ਬਚਾ ਲਿਆ। ਜੇਕਰ ਬੱਲੇਬਾਜ਼ ਜੁਝਾਰੂਪਨ ਨਾ ਦਿਖਾਉਂਦੇ ਤਾਂ ਟੀਮ ਨੂੰ ਵੱਡੀ ਹਾਰ ਝੱਲਣ ਕਾਰਨ ਨੈੱਟ ਰਨ-ਰੇਟ 'ਚ ਵੀ ਵੱਡਾ ਨੁਕਸਾਨ ਝੱਲਣਾ ਪੈਂਦਾ।

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਚੌਕਿਆਂ-ਛੱਕਿਆਂ ਦਾ ਮੀਂਹ ਵਰ੍ਹਾ ਕੇ ਮੁੰਬਈ ਅੱਗੇ 278 ਦੌੜਾਂ ਦਾ ਪਹਾੜ ਵਰਗਾ ਟੀਚਾ ਖੜ੍ਹਾ ਕੀਤਾ ਸੀ, ਜੋ ਕਿ ਆਈ.ਪੀ.ਐੱਲ. ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੀਮ ਸਕੋਰ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News