IPL 2024, KKR vs LSG : ਲਖਨਊ ਨੇ ਕੋਲਕਾਤਾ ਨੂੰ ਦਿੱਤਾ 162 ਦੌੜਾਂ ਦਾ ਟੀਚਾ

04/14/2024 5:25:43 PM

ਸਪੋਰਟਸ ਡੈਸਕ : ਆਈਪੀਐੱਲ 2024 ਦਾ 28ਵਾਂ ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ 'ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਲਖਨਊ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ ਤੇ ਕੋਲਕਾਤਾ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਲਖਨਊ ਨੂੰ ਪਹਿਲਾਂ ਝਟਕਾ ਕਵਿੰਟਨ ਡੀ ਕਾਕ ਦੇ ਆਊਟ ਹੋਣ ਨਾਲ ਲੱਗਾ। ਡੀ ਕਾਕ 10 ਦੌੜਾਂ ਬਣਾ ਵੈਭਨ ਅਰੋੜਾ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਲਖਨਊ ਨੂੰ ਦੂਜਾ ਝਟਕਾ ਦੀਪਕ ਹੁੱਡਾ ਦੇ ਆਊਟ ਹੋਣ ਨਾਲ ਲੱਗਾ। ਦੀਪਕ ਹੁੱਡਾ 8 ਦੌੜਾਂ ਬਣਾ ਸਟਾਰਕ ਵਲੋਂ ਆਊਟ ਹੋਇਆ। ਲਖਨਊ ਦੀ ਤੀਜੀ ਵਿਕਟ ਕੇ. ਐੱਲ. ਰਾਹੁਲ ਦੇ ਆਊਟ ਹੋਣ ਨਾਲ ਡਿੱਗੀ। ਕੇ. ਐੱਲ. ਰਾਹੁਲ 39 ਦੌੜਾਂ ਬਣਾ ਰਸਲ ਦਾ ਸ਼ਿਕਾਰ ਬਣਿਆ।

ਇਹ ਵੀ ਪੜ੍ਹੋ : ਮੁਹਿੰਮ ਨੂੰ ਲੀਹ 'ਤੇ ਲਿਆਉਣ ਲਈ, RCB ਦੀਆਂ ਨਜ਼ਰਾਂ ਸਨਰਾਈਜ਼ਰਜ਼ ਦੇ ਖਿਲਾਫ ਆਪਣੇ ਗੇਂਦਬਾਜ਼ਾਂ 'ਤੇ

ਲਖਨਊ ਦੀ ਚੌਥੀ ਵਿਕਟ ਮਾਰਕਸ ਸਟੋਈਨਿਸ ਦੇ ਆਊਟ ਹੋਣ ਨਾਲ ਡਿੱਗੀ। ਸਟੋਈਨਿਸ 10 ਦੌੜਾਂ ਬਣਾ ਚੱਕਰਵਰਤੀ ਵਲੋਂ ਆਊਟ ਹੋਇਆ। ਲਖਨਊ ਨੂੰ ਪੰਜਵਾਂ ਝਟਕਾ ਆਯੂਸ਼ ਬਡੋਨੀ ਦੇ ਆਊਟ ਹੋਣ ਨਾਲ ਲੱਗਾ। ਬਡੋਨੀ 29 ਦੌੜਾਂ ਬਣਾ ਨਰੇਨ ਵਲੋਂ ਆਊਟ ਹੋਇਆ। ਨਿਕੋਲਸ ਪੂਰਨ 45 ਦੌੜਾਂ ਬਣਾ ਆਊਟ ਹੋਇਆ। ਕਰੁਣਾਲ ਪੰਡਯਾ 7 ਦੌੜਾਂ ਬਣਾ ਅਜੇਤੂ ਰਹੇ। ਕੋਲਕਾਤਾ ਲਈ ਮਿਸ਼ੇਲ ਸਟਾਰਕ ਨੇ 3 ਵਿਕਟਾਂ, ਵੈਭਨ ਅਰੋੜਾ ਨੇ 1, ਸੁਨੀਲ ਨਰੇਨ ਨੇ 1, ਵਰੁਣ ਚੱਕਰਵਰਤੀ ਨੇ 1 ਤੇ ਆਂਦਰੇ ਰਸਲ ਨੇ 1 ਵਿਕਟਾਂ ਲਈਆਂ। ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਆਪਣੇ ਗੜ੍ਹ 'ਚ ਲਖਨਊ ਸੁਪਰ ਜਾਇੰਟਸ ਨਾਲ ਭਿੜੇਗੀ ਤਾਂ ਉਨ੍ਹਾਂ ਦਾ ਟੀਚਾ ਜਿੱਤ ਦੀ ਲੀਹ 'ਤੇ ਵਾਪਸੀ ਕਰਨਾ ਹੋਵੇਗਾ। ਇਸ ਸੀਜ਼ਨ ਵਿੱਚ ਈਡਨ ਗਾਰਡਨ ਵਿੱਚ ਕੇਕੇਆਰ ਦਾ ਇਹ ਪਹਿਲਾ ਮੈਚ ਹੈ। ਮੈਂਟੋਰ ਗੌਤਮ ਗੰਭੀਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਇੱਥੇ ਹੋਣ ਵਾਲੇ ਪੰਜ ਮੈਚ 2021 ਤੋਂ ਬਾਅਦ ਪਹਿਲੀ ਵਾਰ ਪਲੇਆਫ 'ਚ ਜਗ੍ਹਾ ਬਣਾਉਣ ਲਈ ਫੈਸਲਾਕੁੰਨ ਸਾਬਤ ਹੋ ਸਕਦੇ ਹਨ। ਦੋਵੇਂ ਟੀਮਾਂ ਨੇ ਪਿਛਲੇ ਦੌਰ 'ਚ ਹਾਰ ਦਾ ਸਾਹਮਣਾ ਕਰਦੇ ਹੋਏ ਤਿੰਨ-ਤਿੰਨ ਜਿੱਤਾਂ ਦਰਜ ਕੀਤੀਆਂ ਹਨ।

ਇਹ ਵੀ ਪੜ੍ਹੋ : IPL 2024 : ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ, ਧਵਨ 7 ਤੋਂ 10 ਦਿਨਾਂ ਲਈ ਬਾਹਰ

ਪਲੇਇੰਗ 11

ਲਖਨਊ ਸੁਪਰ ਜਾਇੰਟਸ : ਕਵਿੰਟਨ ਡੀ ਕਾਕ, ਕੇ. ਐਲ. ਰਾਹੁਲ (ਵਿਕਟਕੀਪਰ/ਕਪਤਾਨ), ਦੀਪਕ ਹੁੱਡਾ, ਆਯੂਸ਼ ਬਡੋਨੀ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਕਰੁਣਾਲ ਪੰਡਯਾ, ਰਵੀ ਬਿਸ਼ਨੋਈ, ਮੋਹਸਿਨ ਖਾਨ, ਸ਼ਮਰ ਜੋਸੇਫ, ਯਸ਼ ਠਾਕੁਰ।

ਕੋਲਕਾਤਾ ਨਾਈਟ ਰਾਈਡਰਜ਼ : ਫਿਲਿਪ ਸਾਲਟ (ਵਿਕਟਕੀਪਰ), ਸੁਨੀਲ ਨਰਾਇਣ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ, ਆਂਦਰੇ ਰਸਲ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਹਰਸ਼ਿਤ ਰਾਣਾ, ਵੈਭਵ ਅਰੋੜਾ, ਵਰੁਣ ਚੱਕਰਵਰਤੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tarsem Singh

Content Editor

Related News