IPL 2023: ਕਲਕੱਤਾ ਦੇ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ

Thursday, May 04, 2023 - 11:30 PM (IST)

IPL 2023: ਕਲਕੱਤਾ ਦੇ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ: ਆਈ.ਪੀ.ਐੱਲ. ਵਿਚ ਅੱਜ ਕਲਕੱਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਇਸ ਮੁਕਾਬਲੇ ਵਿਚ ਕਲਕੱਤਾ ਨੇ ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ। ਕਲਕੱਤਾ ਵੱਲੋਂ ਦਿੱਤੇ 172 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਹੈਦਰਾਬਾਦ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 166 ਦੌੜਾਂ ਹੀ ਬਣਾ ਸਕੀ। 

ਇਹ ਖ਼ਬਰ ਵੀ ਪੜ੍ਹੋ - IPL ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ MS ਧੋਨੀ ਦਾ ਅਹਿਮ ਬਿਆਨ, ਕਹਿ ਦਿੱਤੀ ਇਹ ਗੱਲ

ਕਲਕੱਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। 35 'ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਕਪਤਾਨ ਨੀਤਿਸ਼ ਰਾਣਾ (42) ਤੇ ਰਿੰਕੂ ਸਿੰਘ (46) ਨੇ ਚੰਗੀ ਬੱਲੇਬਾਜ਼ੀ ਕਰਦਿਆਂ ਟੀਮ ਦਾ ਸਕੋਰ ਅੱਗੇ ਤੋਰਿਆ। ਕਲਕੱਤਾ ਨੇ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਸਾਰੇ ਬੱਲੇਬਾਜ਼ਾਂ ਨੇ ਹੀ ਵਿਕਟਾਂ ਲਈਆਂ। 

ਇਹ ਖ਼ਬਰ ਵੀ ਪੜ੍ਹੋ - ਕੋਹਲੀ ਬਨਾਮ ਗੰਭੀਰ: ਬਹਿਸਬਾਜ਼ੀ ਦੌਰਾਨ ਹੋਈਆਂ ਸੀ ਇਹ ਗੱਲਾਂ; ਟੀਮ ਦੇ ਮੈਂਬਰ ਨੇ ਦੱਸ ਦਿੱਤੀ ’ਕੱਲੀ-’ਕੱਲੀ ਗੱਲ

ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਵੱਲੋਂ ਕਈ ਬੱਲੇਬਾਜ਼ਾਂ ਨੂੰ ਸ਼ੁਰੂਆਤ ਤਾਂ ਮਿਲੀ ਪਰ ਉਹ ਉਸ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ਵਿਚ ਤਬਦੀਲ ਨਹੀਂ ਕਰ ਸਕੇ। ਕਪਤਾਨ ਐਡਨ ਮਾਰਕ੍ਰਮ (41) ਤੇ ਕਲਾਸੇਨ (36) ਨੇ ਚੰਗੀਆਂ ਪਾਰੀਆਂ ਖੇਡਦਿਆਂ ਟੀਮ ਨੂੰ ਮੁਕਾਬਲੇ ਵਿਚ ਬਣਾਈ ਰੱਖਿਆ। ਆਖ਼ਰ ਵਿਚ ਕਲਕੱਤਾ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਹੈਦਰਾਬਾਦ ਨੂੰ ਅਖ਼ਰੀ 30 ਗੇਂਦਾਂ ਵਿਚ 38 ਦੌੜਾਂ ਦੀ ਲੋੜ ਸੀ। ਹੋਰ ਤਾਂ ਹੋਰ ਅਖ਼ੀਰਲੇ ਓਵਰ ਵਿਚ ਕਲਕੱਤਾ ਦੇ ਗੇਂਦਬਾਜ਼ ਵਰੁਣ ਚੱਕਰਵਰਤੀ ਨੇ 9 ਦੌੜਾਂ ਵੀ ਨਹੀਂ ਬਣਨ ਦਿੱਤੀਆਂ। ਉਸ ਨੇ ਅਖ਼ੀਰਲੇ ਓਵਰ ਵਿਚ ਮਹਿਜ਼ 3 ਦੌੜਾਂ ਹੀ ਦਿੱਤੀਆਂ ਤੇ ਇਕ ਵਿਕਟ ਵੀ ਆਪਣੇ ਨਾਂ ਕਰ ਲਈ। ਇੰਝ ਕਲਕੱਤਾ 5 ਦੌੜਾਂ ਨਾਲ ਇਹ ਮੁਕਾਬਲਾ ਜਿੱਤ ਗਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News