IPL 2023 ਸ਼ਡਿਊਲ : ਦੇਸ਼ ਦੇ ਇਨ੍ਹਾਂ 12 ਸਟੇਡੀਅਮਾਂ ’ਚ ਹੋਣਗੇ ਮੁਕਾਬਲੇ, ਫਾਈਨਲ ਅਹਿਮਦਾਬਾਦ ’ਚ
Friday, Feb 17, 2023 - 07:44 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2023 ਸੀਜ਼ਨ 31 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੁਕਾਬਲਾ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ। ਸਾਰੀਆਂ ਟੀਮਾਂ ਸੱਤ ਘਰੇਲੂ ਅਤੇ ਸੱਤ ਬਾਹਰ ਮੈਚ ਖੇਡਣਗੀਆਂ। ਇਹ ਟੂਰਨਾਮੈਂਟ 12 ਥਾਵਾਂ ’ਤੇ ਖੇਡਿਆ ਜਾਵੇਗਾ- ਅਹਿਮਦਾਬਾਦ, ਮੋਹਾਲੀ, ਲਖਨਊ, ਹੈਦਰਾਬਾਦ, ਬੈਂਗਲੁਰੂ, ਚੇਨਈ, ਦਿੱਲੀ, ਕੋਲਕਾਤਾ, ਜੈਪੁਰ, ਮੁੰਬਈ, ਗੁਹਾਟੀ ਅਤੇ ਧਰਮਸ਼ਾਲਾ। ਇਸ ਵਾਰ ਸ਼ਡਿਊਲ ’ਚ 70 ਲੀਗ ਮੈਚ ਹਨ, ਜਿਨ੍ਹਾਂ ’ਚ 18 ਡਬਲ ਹੈਡਰ ਮੁਕਾਬਲੇ ਹਨ।
ਇਹ ਖ਼ਬਰ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਰੱਦ ਕੀਤਾ ਇਹ ਮੁਕੱਦਮਾ
ਆਖਰੀ ਲੀਗ ਪੜਾਅ ਦੀ ਖੇਡ ਮੈਚ 21 ਮਈ ਨੂੰ ਹੈ। ਫਾਈਨਲ 28 ਮਈ ਨੂੰ ਅਹਿਮਦਾਬਾਦ ’ਚ ਹੋਵੇਗਾ। ਮੁੰਬਈ ਇੰਡੀਅਨਜ਼ 2 ਅਪ੍ਰੈਲ ਨੂੰ ਚਿੰਨਾਸਵਾਮੀ ਸਟੇਡੀਅਮ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਮੁੰਬਈ ਇੰਡੀਅਨਜ਼ 8 ਅਪ੍ਰੈਲ ਅਤੇ 6 ਮਈ ਨੂੰ ਆਪਣੇ ਪੁਰਾਣੇ ਵਿਰੋਧੀ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ।
ਇਹ ਖ਼ਬਰ ਵੀ ਪੜ੍ਹੋ : ਰਿਸ਼ਵਤ ਮਾਮਲੇ ਨੂੰ ਲੈ ਕੇ ‘ਆਪ’ ਵਿਧਾਇਕ ਅਮਿਤ ਰਤਨ ਦਾ ਵੱਡਾ ਬਿਆਨ
ਆਈ.ਪੀ.ਐੱਲ. 2023
ਗਰੁੱਪ ਏ : ਐੱਮ. ਆਈ, ਆਰ. ਆਰ., ਕੇ. ਕੇ. ਆਰ., ਡੀ ਸੀ ਤੇ ਐੱਲ ਐੱਸ ਜੀ
ਗਰੁੱਪ ਬੀ : ਸੀ. ਐੱਸ. ਕੇ., ਪੀ. ਬੀ. ਕੇ. ਐੱਸ., ਐੱਸ. ਆਰ. ਐੱਚ., ਆਰ. ਸੀ. ਬੀ. ਤੇ ਜੀ. ਟੀ.।
ਦੇਖੋ ਆਈ. ਪੀ. ਐੱਲ. 2023 ਦਾ ਸ਼ਡਿਊਲ