IPL 2023 : ਸ਼ਾਰਦੁਲ ਤੇ ਗੁਰਬਾਜ਼ ਦੇ ਅਰਧ ਸੈਂਕੜੇ, ਕੋਲਕਾਤਾ ਨੇ ਬੈਂਗਲੁਰੂ ਨੂੰ ਦਿੱਤਾ 205 ਦੌੜਾਂ ਦਾ ਟੀਚਾ

Thursday, Apr 06, 2023 - 09:24 PM (IST)

IPL 2023 : ਸ਼ਾਰਦੁਲ ਤੇ ਗੁਰਬਾਜ਼ ਦੇ ਅਰਧ ਸੈਂਕੜੇ, ਕੋਲਕਾਤਾ ਨੇ ਬੈਂਗਲੁਰੂ ਨੂੰ ਦਿੱਤਾ 205 ਦੌੜਾਂ ਦਾ ਟੀਚਾ

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਆਈਪੀਐਲ 2023 ਦਾ 9ਵਾਂ ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਕੋਲਕਾਤਾ ਨੇ ਸ਼ਾਰਦੁਲ ਤੇ ਗੁਰਬਾਜ਼ ਦੇ ਅਰਧ ਸੈਂਕੜਿਆਂ ਦੀ ਬੌਦਲਤ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 204 ਦੌੜਾਂ ਬਣਾਈਆਂ। ਇਸ ਤਰ੍ਹਾਂ ਕੋਲਕਾਤਾ ਨੇ ਬੈਂਗਲੁਰੂ ਨੂੰ ਜਿੱਤ ਲਈ 205 ਦੌੜਾਂ ਦਾ ਟੀਚਾ ਦਿੱਤਾ। 

ਪਹਿਲਾਂ ਬੱਲੇਬਾਜ਼ੀ ਲਈ ਆਈ ਕੋਲਕਾਤਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਵੈਂਕਟੇਸ਼ ਅਈਅਰ 3 ਦੌੜਾਂ ਦੇ ਨਿੱਜੀ ਸਕੋਰ 'ਤੇ ਵਿਲੀ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਵਿਲੀ ਨੇ ਕੋਲਕਾਤਾ ਨੂੰ ਦੂਜਾ ਝਟਕਾ ਮਨਦੀਪ ਸਿੰਘ ਨੂੰ ਆਊਟ ਕਰਕੇ ਦਿੱਤਾ। ਮਨਦੀਪ ਆਪਣਾ ਖਾਤਾ ਵੀ ਨਾ ਖੋਲ ਸਕਿਆ ਤੇ ਸਿਫਰ ਦੇ ਸਕੋਰ 'ਤੇ ਆਊਟ ਹੋ ਗਿਆ। ਕੋਲਕਾਤਾ ਦੀ ਤੀਜੀ ਵਿਕਟ ਕਪਤਾਨ ਨਿਤੀਸ਼ ਰਾਣਾ ਦੇ ਆਊਟ ਹੋਣ 'ਤੇ ਡਿੱਗੀ। ਨਿਤੀਸ਼ 1 ਦੌੜ ਬਣਾ ਬ੍ਰੇਸਵੈਲ ਵਲੋਂ ਆਊਟ ਹੋਇਆ। 

ਬੈਂਗਲੁਰੂ ਦੀ ਚੌਥੀ ਵਿਕਟ ਰਹਿਮਾਨੁਲ੍ਹਾ ਗੁਰਬਾਜ਼ ਦੇ ਤੌਰ 'ਤੇ ਡਿੱਗੀ। ਗਰਬਾਜ਼ ਨੇ 57 ਦੌੜਾਂ ਦੀ ਆਪਣੀ ਪਾਰੀ ਦੇ ਦੌਰਾਨ 6 ਚੌਕੇ ਤੇ 3 ਛੱਕੇ ਲਾਏ। ਗੁਰਬਾਜ਼ ਨੂੰ ਕਰਨ ਸ਼ਰਮਾ ਨੇ ਆਊਟ ਕੀਤਾ। ਇਸ ਤੋਂ ਬਾਅਦ ਆਏ ਆਂਦਰੇ ਰਸੇਲ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਕਰਨ ਸ਼ਰਮਾ ਵਲੋਂ ਆਊਟ ਹੋ ਗਏ। ਰਿੰਕੂ ਸਿੰਘ 46 ਦੌੜਾਂ ਬਣਾ ਆਊਟ ਹੋਇਆ। ਸ਼ਾਰਦੁਲ ਠਾਕੁਰ 9 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾ ਆਊਟ ਹੋਇਆ। ਰਿੰਕੂ ਸਿੰਘ 46 ਦੌੜਾਂ ਬਣਾ ਆਊਟ ਹੋਇਆ। ਬੈਂਗਲੁਰੂ ਵਲੋਂ  ਮੁਹੰਮਦ ਸਿਰਾਜ ਨੇ 1, ਡੇਵਿਡ ਵਿਲੀ ਨੇ 2, ਮਾਈਕਲ ਬ੍ਰੇਸਵੈਲ ਨੇ 1 ਤੇ ਕਰਨ ਸ਼ਰਮਾ ਨੇ 2 ਤੇ ਹਰਸ਼ਲ ਪਟੇਲ ਨੇ 1 ਵਿਕਟਾਂ ਲਈਆਂ।   

ਇਹ ਵੀ ਪੜ੍ਹੋ : IPL 2023: ਜੁਰੇਲ-ਹੈੱਟਮਾਇਰ ਦੀਆਂ ਤੂਫ਼ਾਨੀ ਪਾਰੀਆਂ ਗਈਆਂ ਬੇਕਾਰ, ਫੱਸਵੇਂ ਮੁਕਾਬਲੇ 'ਚ ਪੰਜਾਬ ਦੀ ਜਿੱਤ

ਹੈੱਡ ਟੂ ਹੈੱਡ

ਕੁੱਲ ਮੈਚ - 30
ਬੈਂਗਲੁਰੂ - 14 ਜਿੱਤੇ
ਕੋਲਕਾਤਾ - 16 ਜਿੱਤੇ

ਪਿਛਲੇ ਪੰਜ ਮੈਚ

ਪਿਛਲੇ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਆਰਸੀਬੀ ਨੇ ਤਿੰਨ ਜਿੱਤੇ ਹਨ ਜਦਕਿ ਕੇਕੇਆਰ ਨੇ ਦੋ ਵਾਰ ਜਿੱਤ ਦਰਜ ਕੀਤੀ ਹੈ।

ਪਿੱਚ ਰਿਪੋਰਟ

ਕੋਲਕਾਤਾ ਦੇ ਈਡਨ ਗਾਰਡਨ ਦੀ ਪਿੱਚ ਟੀ-20 ਕ੍ਰਿਕਟ ਵਿੱਚ ਬੱਲੇਬਾਜ਼ੀ ਲਈ ਅਨੁਕੂਲ ਸਤ੍ਹ ਪ੍ਰਦਾਨ ਕਰਦੀ ਹੈ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 174 ਹੈ ਇਸ ਲਈ ਉੱਚ ਸਕੋਰ ਵਾਲੇ ਮੁਕਾਬਲੇ ਦੀ ਉਮੀਦ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ODI Ranking : ਸ਼ੁਭਮਨ ਗਿੱਲ ਨੇ ਹਾਸਲ ਕੀਤੀ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ, ਕੋਹਲੀ 7ਵੇਂ ਸਥਾਨ 'ਤੇ

ਮੋਸਮ

ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ, ਕੋਲਕਾਤਾ ਵਿੱਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹਲਕੀ ਧੁੱਪ ਅਤੇ ਘੱਟ ਹੁੰਮਸ ਵਾਲਾ ਮੌਸਮ ਹੋਵੇਗਾ। ਦਿਨ ਦਾ ਤਾਪਮਾਨ 37 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਅਤੇ ਦਿਨ ਦੇ ਸਮੇਂ ਮੀਂਹ ਦੀ ਸੰਭਾਵਨਾ 0% ਹੈ।

ਪਲੇਇੰਗ 11

ਕੋਲਕਾਤਾ ਨਾਈਟ ਰਾਈਡਰਜ਼ : ਮਨਦੀਪ ਸਿੰਘ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸਲ, ਸ਼ਾਰਦੁਲ ਠਾਕੁਰ, ਸੁਨੀਲ ਨਾਰਾਇਣ, ਟਿਮ ਸਾਊਦੀ, ਉਮੇਸ਼ ਯਾਦਵ, ਵਰੁਣ ਚੱਕਰਵਰਤੀ।

ਰਾਇਲ ਚੈਲੰਜਰਜ਼ ਬੰਗਲੌਰ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਗਲੇਨ ਮੈਕਸਵੈੱਲ, ਮਾਈਕਲ ਬ੍ਰੇਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ਾਹਬਾਜ਼ ਅਹਿਮਦ, ਡੇਵਿਡ ਵਿਲੀ, ਕਰਨ ਸ਼ਰਮਾ, ਹਰਸ਼ਲ ਪਟੇਲ, ਆਕਾਸ਼ ਦੀਪ, ਮੁਹੰਮਦ ਸਿਰਾਜ

ਇਹ ਵੀ ਪੜ੍ਹੋ : ਇਹ ਖਿਡਾਰੀ ਸਾਡੀ ਫਰੈਂਚਾਈਜ਼ੀ ਅਤੇ ਦੇਸ਼ ਲਈ ਚੰਗਾ ਪ੍ਰਦਰਸ਼ਨ ਕਰੇਗਾ : ਹਾਰਦਿਕ ਪੰਡਯਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News