IPL 2023 : ਕੋਲਕਾਤਾ ’ਤੇ ਜਿੱਤ ਨਾਲ ਲਗਾਤਾਰ ਦੂਜੇ ਸਾਲ ਪਲੇਅ ਆਫ ’ਚ ਜਗ੍ਹਾ ਬਣਾਉਣ ਉਤਰੇਗਾ ਲਖਨਊ
Saturday, May 20, 2023 - 04:32 PM (IST)
ਕੋਲਕਾਤਾ– ਆਈਪੀਐੱਲ 2023 ਦਾ 68ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਤੇ ਲਖਨਊ ਸੁਪਰ ਜਾਇੰਟਸ ਦੇ ਦਰਮਿਆਨ ਕੋਲਕਾਤਾ ਦੇ ਈਡਨ ਗਾਰਡਨਸ ਵਿਖੇ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਫੁੱਟਬਾਲ ਦੀ ਸਥਾਨਕ ਧਾਕੜ ਟੀਮ ਮੋਹਨ ਬਾਗਾਨ ਦੇ ਰੰਗ ਦੀ ਜਰਸੀ ਪਹਿਨ ਕੇ ਈਡਨ ਗਾਰਡਨ ’ਤੇ ਉਤਰਨ ਲਈ ਤਿਆਰ ਲਖਨਊ ਦੀ ਟੀਮ ਕੋਲਕਾਤਾਵਿਰੁੱਧ ਜਿੱਤ ਦਰਜ ਕਰਕੇ ਲਗਾਤਾਰ ਦੂਜੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦੇ ਪਲੇਅ ਆਫ ਵਿਚ ਜਗ੍ਹਾ ਬਣਾਉਣਾ ਚਾਹੇਗੀ ਕੇ. ਕੇ. ਆਰ. ਲਈ ਇਹ ਸੈਸ਼ਨ ਚੰਗਾ ਨਹੀਂ ਰਿਹਾ ਹੈ ਤੇ ਉਸਦੀ ਟੀਮ ਜਿੱਤ ਦਾ ਸੰਯੋਜਨ ਤਿਆਰ ਕਰਨ ਵਿਚ ਅਸਫਲ ਰਹੀ ਹੈ। ਇਸਦਾ ਨਤੀਜਾ ਇਹ ਰਿਹਾ ਕਿ ਉਸ ਨੂੰ ਹੁਣ ਤਕ 13 ਮੈਚਾਂ ਵਿਚੋਂ 7 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਨ੍ਹਾਂ ਵਿਚੋਂ ਚਾਰ ਮੈਚ ਉਸ ਨੇ ਆਪਣੇ ਘਰੇਲੂ ਮੈਦਾਨ ਈਡਨ ਗਾਰਡਨ ’ਤੇ ਗੁਆਏ।
ਕੇ. ਕੇ. ਆਰ. ਦੇ ਬੱਲੇਬਾਜ਼ ਅਜੇ ਵੀ ਲੈਅ ਹਾਸਲ ਕਰਨ ਲਈ ਜੂਝ ਰਹੇ ਹਨ ਜਦਕਿ ਉਸਦੇ ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਤਜਰਬੇ ਦੀ ਕਮੀ ਸਾਫ ਨਜ਼ਰ ਆਉਂਦੀ ਹੈ। ਇਸ ਤੋਂ ਉਸਦੀ ਫੀਲਡਿੰਗ ਵੀ ਦੂਜੇ ਦਰਜੇ ਦੀ ਰਹੀ ਹੈ। ਰਿੰਕੂ ਸਿੰਘ ਤੇ ਵਰੁਣ ਚਕਰਵਰਤੀ ਵਰਗੇ ਖਿਡਾਰੀਆਂ ਦੇ ਪ੍ਰਦਰਸ਼ਨ ਨਾਲ ਕੇ. ਕੇ. ਆਰ. ਦੀ ਟੀਮ ਦੀ ਪਲੇਅ ਆਫ ਵਿਚ ਪਹੁੰਚਣ ਦੀ ਸੰਭਾਵਨਾ ਅਜੇ ਖਤਮ ਨਹੀਂ ਹੋਈ ਹੈ। ਜਿਸ ਤਰ੍ਹਾਂ ਦੇ ਸਮੀਕਰਣ ਬਣ ਰਹੇ ਹਨ, ਉਨ੍ਹਾਂ ਵਿਚੋਂ 4 ਟੀਮਾਂ 14 ਅੰਕਾਂ ਨਾਲ ਆਪਣੀ ਮੁਹਿੰਮ ਦੀ ਸਮਾਪਤੀ ਕਰ ਸਕਦੀਆਂਹਨ ਅਤੇ ਅਜਿਹੇ ਵਿਚ ਬਿਹਤਰ ਨੈੱਟ ਰੇ ਰੇਟ ਵਾਲੀ ਟੀਮ ਪਲੇਅ ਆਫ ਵਿਚ ਪਹੁੰਚੇਗੀ।
ਇਹ ਵੀ ਪੜ੍ਹੋ : ਖੇਡ ਵਿਭਾਗ ਪੰਜਾਬ ਵੱਲੋਂ ਵਿੰਗਾਂ 'ਚ ਖਿਡਾਰੀਆਂ ਦੇ ਦਾਖਲੇ ਲਈ ਟਰਾਇਲ 22 ਮਈ ਤੋਂ
ਸੰਭਾਵਿਤ ਪਲੇਇੰਗ XI
ਕੋਲਕਾਤਾ : ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਜੇਸਨ ਰਾਏ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ (ਕਪਤਾਨ), ਆਂਦਰੇ ਰਸਲ, ਰਿੰਕੂ ਸਿੰਘ, ਸ਼ਾਰਦੁਲ ਠਾਕੁਰ, ਸੁਨੀਲ ਨਰਾਇਣ, ਵੈਭਵ ਅਰੋੜਾ, ਹਰਸ਼ਿਤ ਰਾਣਾ, ਸੁਯਸ਼ ਸ਼ਰਮਾ, ਵਰੁਣ ਚੱਕਰਵਰਤੀ।
ਲਖਨਊ : ਕੁਇੰਟਨ ਡੀ ਕਾਕ (ਵਿਕਟਕੀਪਰ), ਕਾਇਲ ਮੇਅਰਸ, ਦੀਪਕ ਹੁੱਡਾ, ਪ੍ਰੇਰਕ ਮਾਨਕਡ, ਕਰੁਣਾਲ ਪੰਡਯਾ (ਕਪਤਾਨ), ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਨਵੀਨ-ਉਲ-ਹੱਕ, ਰਵੀ ਬਿਸ਼ਨੋਈ, ਸਵਪਨਿਲ ਸਿੰਘ, ਮੋਹਸਿਨ ਖਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।