IPL 2023 : ਕੋਨਵੇ ਤੇ ਦੁਬੇ ਦੇ ਅਰਧ ਸੈਂਕੜੇ, ਚੇਨਈ ਨੇ ਬੈਂਗਲੁਰੂ ਨੂੰ ਦਿੱਤਾ 227 ਦੌੜਾਂ ਦਾ ਟੀਚਾ
Monday, Apr 17, 2023 - 09:27 PM (IST)
ਸਪੋਰਟਸ ਡੈਸਕ : IPL 2023 ਦਾ 24ਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਡੇਵੋਨ ਕੋਨਵੇ ਤੇ ਸ਼ਿਵਮ ਦੁਬੇ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 226 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਬੈਂਗਲੁਰੂ ਨੂੰ ਜਿੱਤ 227 ਦੌੜਾਂ ਦਾ ਟੀਚਾ ਦਿੱਤਾ।
ਡੇਵੋਨ ਕੋਨਵੇ 45 ਗੇਂਦਾਂ 'ਚ 6 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 83 ਦੌੜਾਂ ਦੀ ਪਾਰੀ ਖੇਡ ਹਰਸ਼ਲ ਪਟੇਲ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸ਼ਿਵਮ ਦੁਬੇ ਨੇ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਪਾਰਨੇਲ ਵਲੋਂ ਆਊਟ ਹੋਏ। ਸ਼ਿਵਮ ਨੇ 27 ਗੇਂਦਾਂ 'ਚ 52 ਦੌੜਾਂ ਦੀ ਪਾਰੀ ਦੇ ਦੌਰਾਨ 2 ਚੌਕੇ ਤੇ 5 ਛੱਕੇ ਲਗਾਏ। ਇਸ ਤੋਂ ਇਲਾਵਾ ਰਿਤੂਰਾਜ ਗਾਇਕਵਾੜ 3 ਦੌੜਾਂ, ਅਜਿੰਕਯ ਰਹਾਣੇ 37 ਦੌੜਾਂ, ਅੰਬਾਤੀ ਰਾਇਡੂ 14 ਦੌੜਾਂ ਤੇ ਰਵਿੰਦਰ ਜਡੇਜਾ 10 ਦੌੜਾਂ ਬਣਾ ਆਊਟ ਹੋਏ। ਬੈਂਗਲੁਰੂ ਲਈ ਮੁਹੰਮਦ ਸਿਰਾਜ ਨੇ 1,ਪਾਰਨੇਲ ਨੇ 1, ਵਿਜੇ ਕੁਮਾਰ ਵੈਸ਼ਾਖ ਨੇ 1, ਵਾਨਿੰਦੂ ਹਸਰੰਗਾ ਨੇ 1 ਤੇ ਹਰਸ਼ਲ ਪਟੇਲ ਨੇ 1 ਵਿਕਟਾਂ ਲਈਆਂ। RCB ਅਤੇ CSK ਦੋਵਾਂ ਨੇ ਹੁਣ ਤੱਕ 4-4 ਮੈਚ ਖੇਡੇ ਹਨ ਅਤੇ 2-2 ਮੈਚ ਜਿੱਤੇ ਹਨ। ਦੋਵਾਂ ਟੀਮਾਂ ਦੇ ਅੰਕ ਸੂਚੀ ਵਿੱਚ 4-4 ਅੰਕ ਹਨ ਪਰ ਨੈੱਟ ਰਨ ਰੇਟ ਕਾਰਨ ਸੀਐਸਕੇ ਛੇਵੇਂ ਜਦਕਿ ਆਰਸੀਬੀ ਸੱਤਵੇਂ ਸਥਾਨ ’ਤੇ ਹੈ।
ਹੈੱਡ ਟੂ ਹੈੱਡ
ਕੁੱਲ ਮੈਚ - 30
RCB - 10 ਜਿੱਤੇ
CSK - 19 ਜਿੱਤੇ
ਬੇਨਤੀਜਾ - ਇੱਕ
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੇ ਆਪਣੇ ਪੁੱਤ ਅਰਜੁਨ ਨੂੰ ਦਿੱਤੀ ਸਲਾਹ, ਸਖ਼ਤ ਮਿਹਨਤ ਕਰੋ ਅਤੇ ਖੇਡ ਦਾ ਸਨਮਾਨ ਕਰੋ
ਪਿੱਚ ਰਿਪੋਰਟ
ਐੱਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਨੂੰ ਬੱਲੇਬਾਜ਼ਾਂ ਲਈ ਸਵਰਗ ਮੰਨਿਆ ਜਾਂਦਾ ਹੈ। ਛੋਟੀ ਬਾਊਂਡਰੀ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ ਅਤੇ ਵੱਡੇ ਸਕੋਰ ਦੀ ਉਮੀਦ ਕੀਤੀ ਜਾ ਸਕਦੀ ਹੈ।
ਮੌਸਮ
ਮੌਸਮ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਮੈਚ ਲਈ ਮੌਸਮ ਅਨੁਕੂਲ ਨਜ਼ਰ ਆ ਰਿਹਾ ਹੈ ਅਤੇ ਤਾਪਮਾਨ 35 ਡਿਗਰੀ ਸੈਲਸੀਅਸ ਤੋਂ 19 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਪਲੇਇੰਗ 11
ਚੇਨਈ ਸੁਪਰ ਕਿੰਗਜ਼ : ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਅਜਿੰਕਯ ਰਹਾਣੇ, ਮੋਈਨ ਅਲੀ, ਅੰਬਾਤੀ ਰਾਇਡੂ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ/ਕਪਤਾਨ), ਮੈਥੀਸ਼ਾ ਪਥੀਰਾਨਾ, ਤੁਸ਼ਾਰ ਦੇਸ਼ਪਾਂਡੇ, ਮਹੀਸ਼ ਥੀਕਸ਼ਾਨਾ
ਰਾਇਲ ਚੈਲੰਜਰਜ਼ ਬੰਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਮਹੀਪਾਲ ਲੋਮਰਰ, ਗਲੇਨ ਮੈਕਸਵੈੱਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟਕੀਪਰ), ਹਰਸ਼ਲ ਪਟੇਲ, ਵਨਿੰਦੂ ਹਸਾਰੰਗਾ, ਵੇਨ ਪਾਰਨੇਲ, ਵਿਜੇ ਕੁਮਾਰ ਵਿਸ਼ਾਕ, ਮੁਹੰਮਦ ਸਿਰਾਜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।