IPL 2023: ਕਾਰ ਹਾਦਸੇ ਮਗਰੋਂ ਪਹਿਲੀ ਵਾਰ ਸਟੇਡੀਅਮ ਪੁੱਜੇ ਰਿਸ਼ਭ ਪੰਤ, ਪ੍ਰਸ਼ੰਸਕਾਂ ਨੇ ਕੀਤਾ ਸ਼ਾਨਦਾਰ ਸਵਾਗਤ

Wednesday, Apr 05, 2023 - 12:17 PM (IST)

IPL 2023: ਕਾਰ ਹਾਦਸੇ ਮਗਰੋਂ ਪਹਿਲੀ ਵਾਰ ਸਟੇਡੀਅਮ ਪੁੱਜੇ ਰਿਸ਼ਭ ਪੰਤ, ਪ੍ਰਸ਼ੰਸਕਾਂ ਨੇ ਕੀਤਾ ਸ਼ਾਨਦਾਰ ਸਵਾਗਤ

ਨਵੀਂ ਦਿੱਲੀ (ਏਜੰਸੀ): ਸਟਾਰ ਵਿਕਟਕੀਪਰ ਰਿਸ਼ਭ ਪੰਤ ਮੰਗਲਵਾਰ ਨੂੰ ਗੁਜਰਾਤ ਟਾਈਟਨਜ਼ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਦੇ ਆਪਣੇ ਪਹਿਲੇ ਘਰੇਲੂ ਮੈਚ ਵਿੱਚ ਆਪਣੀ ਟੀਮ ਦਿੱਲੀ ਕੈਪੀਟਲਜ਼ ਦਾ ਸਮਰਥਨ ਕਰਨ ਲਈ ਅਰੁਣ ਜੇਤਲੀ ਸਟੇਡੀਅਮ ਵਿੱਚ ਪਹੁੰਚੇ। ਪੰਤ ਨੂੰ ਦਿੱਲੀ ਕੈਪੀਟਲ ਦੇ ਪਹਿਲੇ ਘਰੇਲੂ ਮੈਚ ਦੌਰਾਨ ਆਪਣੀ ਟੀਮ ਨੂੰ ਚੀਅਰ ਕਰਦੇ ਦੇਖਿਆ ਗਿਆ। ਉਹ ਪਿਛਲੇ ਸਾਲ ਦਸੰਬਰ ਵਿੱਚ ਦਿੱਲੀ ਤੋਂ ਉਤਰਾਖੰਡ ਦੇ ਰੁੜਕੀ ਜਾਂਦੇ ਸਮੇਂ ਵਾਪਰੇ ਕਾਰ ਹਾਦਸੇ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਹੁਣ ਉਸ ਹਾਦਸੇ ਤੋਂ ਉਭਰ ਰਹੇ ਹਨ।

ਇਹ ਵੀ ਪੜ੍ਹੋ: ਮੋਹਾਲੀ ਨਿਵਾਸੀ ਰਜਨੀਤ ਕੌਰ ਨੇ ਰਚਿਆ ਇਤਿਹਾਸ, ਮਿਸ ਚੰਡੀਗੜ੍ਹ 2023 ਬਾਡੀ ਬਿਲਡਿੰਗ ਮੁਕਾਬਲੇ 'ਚ ਜਿੱਤਿਆ ਗੋਲਡ

PunjabKesari

ਪੰਤ ਐੱਸ.ਯੂ.ਵੀ. ਵਿੱਚ ਆਏ ਅਤੇ ਪਾਰਕਿੰਗ ਖੇਤਰ ਤੋਂ ਅਰੁਣ ਜੇਤਲੀ ਸਟੇਡੀਅਮ ਤੱਕ ਪਹੁੰਚੇ। ਉਹ ਬੈਸਾਖੀਆਂ ਦੀ ਵਰਤੋਂ ਕਰਦੇ ਹੋਏ ਸਟੇਡੀਅਮ ਵਿਚ ਬੈਠਣ ਵਾਲੇ ਸਥਾਨ 'ਤੇ ਗਏ ਅਤੇ ਦਰਸ਼ਕਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਨੌਜਵਾਨ ਕ੍ਰਿਕਟਰ ਨੇ ਚਿੱਟੀ ਟੀ-ਸ਼ਰਟ ਅਤੇ ਸਨਗਲਾਸ ਪਹਿਨੇ ਹੋਏ ਸਨ। ਪੰਤ ਦਾ ਮੁੰਬਈ ਵਿੱਚ ਗੋਡੇ ਦਾ ਆਪ੍ਰੇਸ਼ਨ ਹੋਇਆ ਅਤੇ ਉਨ੍ਹਾਂ ਨੇ ਆਪਣੀ ਸਿਹਤਯਾਬੀ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਇਹ ਦਿੱਲੀ ਕੈਪੀਟਲਜ਼ ਦਾ ਦੂਸਰਾ ਇੰਡੀਅਨ ਪ੍ਰੀਮੀਅਰ ਲੀਗ ਮੈਚ ਹੈ, ਜਦੋਂਕਿ ਘਰੇਲੂ ਮੈਦਾਨ 'ਤੇ ਪਹਿਲਾ ਹੈ। ਡੀਸੀ ਨੇ ਬੰਗਾਲ ਦੇ ਨੌਜਵਾਨ ਵਿਕਟਕੀਪਰ ਅਭਿਸ਼ੇਕ ਪੋਰੇਲ ਨੂੰ ਰਿਸ਼ਭ ਪੰਤ ਦੇ ਬਦਲ ਵਜੋਂ ਸਾਈਨ ਕੀਤਾ ਹੈ।

PunjabKesari

ਇਹ ਵੀ ਪੜ੍ਹੋ: ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸੰਜੀਤਾ ਚਾਨੂ 'ਤੇ ਲੱਗੀ 4 ਸਾਲ ਦੀ ਪਾਬੰਦੀ, ਜਾਣੋ ਵਜ੍ਹਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News