IPL 2023 : ਗੁਜਰਾਤ ਵਿਰੁੱਧ ਮਹੱਤਵਪੂਰਨ ਮੈਚ ’ਚ ਬੈਂਗਲੁਰੂ ਦੀਆਂ ਨਜ਼ਰਾਂ ਕੋਹਲੀ ਤੇ ਪਲੇਸਿਸ ’ਤੇ

Sunday, May 21, 2023 - 02:31 PM (IST)

IPL 2023 : ਗੁਜਰਾਤ ਵਿਰੁੱਧ ਮਹੱਤਵਪੂਰਨ ਮੈਚ ’ਚ ਬੈਂਗਲੁਰੂ ਦੀਆਂ ਨਜ਼ਰਾਂ ਕੋਹਲੀ ਤੇ ਪਲੇਸਿਸ ’ਤੇ

ਬੈਂਗਲੁਰੂ- ਆਈਪੀਐੱਲ 2023 ਦਾ 70ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਤੇ ਗੁਜਰਾਤ ਟਾਈਟਨਸ (ਜੀਟੀ) ਦਰਮਿਆਨ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਪਲੇਅ ਆਫ ਵਿਚ ਜਗ੍ਹਾ ਬਣਾਉਣ ਲਈ ਬੇਤਾਬ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਜਾਣਦੀ ਹੈ ਕਿ ਗੁਜਰਾਤ ਟਾਈਟਨਸ ਵਿਰੁੱਧ ਐਤਵਾਰ ਨੂੰ ਇੱਥੇ ਹੋਣ ਵਾਲੇ ਆਖਰੀ ਲੀਗ ਮੈਚ ਵਿਚ ਜਿੱਤ ਦਰਜ ਕਰਨ ਲਈ ਉਸ ਨੂੰ ਕੀ ਕਰਨ ਦੀ ਲੋੜ ਹੈ। 

ਇਹ ਵੀ ਪੜ੍ਹੋ : ਖੇਡ 'ਚ ਹਮੇਸ਼ਾ ਦਬਾਅ ਰਹਿੰਦਾ ਹੈ, ਇਹ ਖਿਡਾਰੀ ਨੂੰ ਬਿਹਤਰ ਬਣਾਉਂਦਾ ਹੈ : ਸੂਰਯਕੁਮਾਰ

ਵਿਰਾਟ ਕੋਹਲੀ ਫਿਰ ਤੋਂ ਆਪਣੀ ਸਰਵਸ੍ਰੇਸ਼ਠ ਫਾਰਮ ਵਿਚ ਪਰਤ ਆਇਆ ਹੈ ਜਦਕਿ ਕਪਤਾਨ ਫਾਫ ਡੂ ਪਲੇਸਿਸ ਅਜੇ ਤਕ 700 ਤੋਂ ਵੱਧ ਦੌੜਾਂ ਬਣਾ ਕੇ ਅੱਗੇ ਵਧ ਕੇ ਅਗਵਾਈ ਕਰ ਰਿਹਾ ਹੈ। ਆਰ. ਸੀ. ਬੀ. ਨੂੰ ਇਸ ਕਰੋ ਜਾਂ ਮਰੋ ਵਾਲੇ ਮੈਚ ਵਿਚ ਆਪਣੇ ਇਨ੍ਹਾਂ ਦੋਵਾਂ ਸਲਾਮੀ ਬੱਲੇਬਾਜ਼ਾਂ ਤੋਂ ਫਿਰ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਹੋਵੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗੁਜਰਾਤ ਵਰਗੀ ਮਜ਼ਬੂਤ ਟੀਮ ਵਿਰੁੱਧ ਕੋਹਲੀ, ਪਲੇਸਿਸ ਤੇ ਗਲੇਨ ਮੈਕਸਵੈੱਲ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ।

ਇਹ ਵੀ ਪੜ੍ਹੋ : ਅਲ ਸਲਵਾਡੋਰ ਫੁੱਟਬਾਲ ਸਟੇਡੀਅਮ 'ਚ ਮਚੀ ਭਜਦੌੜ, 9 ਲੋਕਾਂ ਦੀ ਮੌਤ ਤੇ 90 ਜ਼ਖਮੀ (ਤਸਵੀਰਾਂ)

ਆਰ. ਸੀ. ਬੀ. ਲਈ ਸਭ ਤੋਂ ਵੱਡੀ ਚਿੰਤਾ ਕੋਹਲੀ, ਪਲੇਸਿਸ ਤੇ ਮੈਕਸਵੈੱਲ ’ਤੇ ਜ਼ਿਆਦਾ ਨਿਰਭਰਤਾ ਹੋਣਾ ਹੈ। ਜੇਕਰ ਗੁਜਰਾਤ ਦੀ ਟੀਮ ਸ਼ੁਰੂ ਵਿਚ ਵਿਕਟ ਲੈਣ ਵਿਚ ਸਫਲ ਰਹਿੰਦੀ ਹੈ ਤਾਂ ਆਰ. ਸੀ. ਬੀ. ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਗੇਂਦਬਾਜ਼ੀ ਵਿਚ ਮੁਹੰਮਦ ਸਿਰਾਜ ਤੇ ਵਾਇਨੇ ਪਰਨੈੱਲ ਆਰ. ਸੀ. ਬੀ. ਲਈ ਚੰਗੀ ਭੂਮਿਕਾ ਨਿਭਾਅ ਰਹੇ ਹਨ ਪਰ ਉਸਦਾ ਸਾਹਮਣਾ ਬਿਹਤਰੀਨ ਫਾਰਮ ਵਿਚ ਚੱਲ ਰਹੇ ਸ਼ੁਭਮਨ ਗਿੱਲ, ਰਿਧੀਮਾਨ ਸਾਹਾ, ਡੇਵਿਡ ਮਿਲਰ, ਰਾਹੁਲ ਤੇਵਤੀਆ ਤੇ ਕਪਤਾਨ ਪੰਡਯਾ ਨਾਲ ਹੋਵੇਗਾ। ਤਜਰਬੇਕਾਰ ਮੁਹੰਮਦ ਸ਼ੰਮੀ, ਰਾਸ਼ਿਦ ਖਾਨ ਤੇ ਮੋਹਿਤ ਸ਼ਰਮਾ ਦੀ ਮੌਜੂਦਗੀ ਵਿਚ ਗੁਜਰਾਤ ਟਾਈਟਨਸ ਦਾ ਹਮਲਾ ਬੇਹੱਦ ਮਜ਼ਬੂਤ ਹੈ। ਜਿੱਥੋਂ ਤਕ ਮੌਸਮ ਦੀ ਗੱਲ ਹੈ ਤਾਂ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਜਿਹੜੀ ਕਿ ਆਰ. ਸੀ. ਬੀ. ਲਈ ਚੰਗੀ ਖਬਰ ਨਹੀਂ ਮੰਨੀ ਜਾ ਸਕਦੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News