IPL 2022 : ਮਹਿੰਦਰ ਸਿੰਘ ਧੋਨੀ ਨੇ 7 ਨੰਬਰ ਦੀ ਜਰਸੀ ਪਹਿਨਣ ਦਾ ਦੱਸਿਆ ਰਾਜ਼
Friday, Mar 18, 2022 - 01:00 PM (IST)
ਨਵੀਂ ਦਿੱਲੀ- ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਲਈ 4 ਵਾਰ ਟਰਾਫੀ ਜਿੱਤਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਆਪਣੀ ਜਰਸੀ ਦੇ ਨੰਬਰ ਬਾਰੇ ਖੁਲਾਸਾ ਕੀਤਾ ਹੈ। ਧੋਨੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਟੀਮ ਇੰਡੀਆ ਲਈ ਅਤੇ ਸੀ. ਐੱਸ. ਕੇ. ਲਈ ਖੇਡਦੇ ਹੋਏ ਵੀ 7 ਨੰਬਰ ਦੀ ਜਰਸੀ ਪਹਿਨਦੇ ਹਨ
ਇਹ ਵੀ ਪੜ੍ਹੋ : ਨੈਸ਼ਨਲ ਕਬੱਡੀ ਖਿਡਾਰੀ ਸਰਬਜੀਤ ਸੱਬਾ ਦੇ ਫਾਰਮ ਹਾਊਸ ’ਤੇ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ
ਸੀ. ਐੱਸ. ਕੇ. ਈਵੈਂਟ ਦੌਰਾਨ, ਉਸਨੇ ਕਿਹਾ ਕਿ ਇਸ ਨੰਬਰ ਨੂੰ ਚੁਣਨ ਦਾ ਇੱਕ ਸਧਾਰਨ ਕਾਰਨ ਹੈ। ਬਹੁਤ ਸਾਰੇ ਲੋਕ ਸ਼ੁਰੂ ਵਿੱਚ ਸੋਚਦੇ ਸਨ ਕਿ 7 ਇੱਕ ਖੁਸ਼ਕਿਸਮਤ ਨੰਬਰ ਹੈ ਪਰ ਮੈਂ ਇੱਕ ਸਧਾਰਨ ਕਾਰਨ ਕਰ ਕੇ ਇਸ ਨੰਬਰ ਨੂੰ ਚੁਣਿਆ ਹੈ। ਮੇਰਾ ਜਨਮ 7 ਜੁਲਾਈ ਨੂੰ ਹੋਇਆ ਸੀ। 7ਵਾਂ ਦਿਨ ਅਤੇ 7ਵਾਂ ਮਹੀਨਾ ਇਸ ਲਈ ਮੈਂ ਇਹ ਨੰਬਰ ਚੁਣਿਆ ਹੈ। ਦੂਜੀਆਂ ਹੋਰ ਚੀਜ਼ਾਂ ਬਾਰੇ ਵਿਚ ਸੋਚਣ ਤੇ ਕਿਹੜਾ ਨੰਬਰ ਵਧੀਆ ਹੋਵੇਗਾ ਉਸਦੇ ਬਦਲੇ ਮੈਂ ਆਪਣੇ ਜਨਮ ਦਿਨ ਨੂੰ ਹੀ ਇਸਦੇ ਲਈ ਚੁਣਿਆ।
ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ 7 ਇੱਕ ਨਿਰਪੱਖ ਸੰਖਿਆ ਹੈ ਅਤੇ ਜੇਕਰ ਇਹ ਤੁਹਾਡੇ ਲਈ ਕੰਮ ਨਹੀਂ ਕਰਦਾ ਹੈ ਤਾਂ ਇਹ ਤੁਹਾਡੇ ਵਿਰੁੱਧ ਵੀ ਨਹੀਂ ਜਾਵੇਗਾ। ਇਸ ਨੂੰ ਮੇਰੇ ਜਵਾਬ ਵਿੱਚ ਵੀ ਜੋੜਿਆ ਜਾ ਸਕਦਾ ਹੈ। ਮੈਂ ਇਸ ਬਾਰੇ ਬਹੁਤਾ ਵਹਿਮੀ ਨਹੀਂ ਹਾਂ ਪਰ ਇਹ ਇੱਕ ਅਜਿਹਾ ਨੰਬਰ ਹੈ ਜੋ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਿਹਾ ਹੈ ਅਤੇ ਮੈਂ ਇਸਨੂੰ ਸਾਲਾਂ ਦੌਰਾਨ ਆਪਣੇ ਲਈ ਰੱਖਿਆ ਹੈ।
ਇਹ ਵੀ ਪੜ੍ਹੋ : ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
ਧੋਨੀ ਨੇ ਸਪੱਸ਼ਟ ਕੀਤਾ ਕਿ ਇਸ ਪਿੱਛੇ ਉਨ੍ਹਾਂ ਦਾ ਕੋਈ ਵਹਿਮ ਨਹੀਂ ਹੈ। ਮੌਜੂਦਾ ਚੈਂਪੀਅਨ ਸੀ. ਐੱਸ. ਕੇ. ਨੇ ਵੀ ਉਸਦੀ ਅਗਵਾਈ ਵਿੱਚ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਸੀ. ਐੱਸ. ਕੇ. ਆਈ. ਪੀ. ਐੱਲ. ਦੇ 15ਵੇਂ ਸੀਜ਼ਨ ਦਾ ਉਦਘਾਟਨੀ ਮੈਚ ਖੇਡੇਗਾ। 26 ਮਾਰਚ ਨੂੰ ਸੀ. ਐੱਸ. ਕੇ. ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ, ਜਿਸ ਨੇ ਦੋ ਵਾਰ ਆਈ. ਪੀ. ਐਲ. ਖਿਤਾਬ ਜਿੱਤਿਆ ਹੈ। ਸੀ. ਐੱਸ. ਕੇ. ਦੀ ਟੀਮ 4 ਆਈ. ਪੀ. ਐੱਲ. ਖਿਤਾਬ ਜਿੱਤਣ ਵਾਲੀ ਦੂਜੀ ਟੀਮ ਹੈ। ਸੀ. ਐੱਸ. ਕੇ. 2010, 2011, 2018 ਅਤੇ 2021 ਵਿੱਚ ਆਈ. ਪੀ. ਐੱਲ. ਚੈਂਪੀਅਨ ਬਣੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।