IPL ਦੇ ਮੈਚਾਂ ’ਤੇ ਮੰਡਰਾਇਆ ਖ਼ਤਰਾ, ਵਾਨਖੇੜੇ ਸਟੇਡੀਅਮ ਤੋਂ ਆਈ ਇਹ ਬੁਰੀ ਖ਼ਬਰ

04/03/2021 12:00:43 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ਦੀ ਸ਼ੁਰੂਆਤ 9 ਅਪ੍ਰੈਲ ਤੋਂ ਹੋਣ ਜਾ ਰਹੀ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ’ਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਦਾ ਸਾਹਮਣਾ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੋਰ ਨਾਲ ਹੋਵੇਗਾ। ਹਾਲਾਂਕਿ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਫ਼ੈਨਜ਼ ਤੇ ਆਯੋਜਕਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਰਹੀ ਹੈ। 

ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਆਈ. ਪੀ. ਐੱਲ. 2021 ਦੇ ਸ਼ੁਰੂ ਹੋਣ ਤੋਂ ਪਹਿਲਾਂ ਗ੍ਰਾਊਂਡ ’ਚ ਕੰਮ ਕਰਨ ਵਾਲੇ ਅੱਠ ਕਰਮਚਾਰੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਆਈ. ਪੀ. ਐੱਲ. 2021 ਦੇ ਲਈ ਚੁਣੇ ਗਏ 6 ਸਥਾਨਾਂ ਦੀ ਸੂਚੀ ’ਚ ਮੁੰਬਈ ਦਾ ਨਾਂ ਵੀ ਸ਼ਾਮਲ ਹੈ ਤੇ 10 ਅਪ੍ਰੈਲ ਨੂੰ ਵਾਨਖੇੜੇ ਦੇ ਮੈਦਾਨ ’ਤੇ ਦਿੱਲੀ ਕੈਪੀਟਲਸ ਤੇ ਚੇਨਈ ਸੁਪਰਕਿੰਗਜ਼ ਵਿਚਾਲੇ ਮੈਚ ਖੇਡਿਆ ਜਾਣਾ ਹੈ। ਦਰਅਸਲ, ਮੈਦਾਨ ’ਤੇ ਕੰਮ ਕਰਨ ਵਾਲੇ ਕਮਰਚਾਰੀ ਟ੍ਰੇਨ ਰਾਹੀਂ ਸਫ਼ਰ ਕਰਦੇ ਹਨ, ਜਿਸ ਨੂੰ ਉਨ੍ਹਾਂ ਦੇ ਕੋਰੋਨਾ ਨਾਲ ਇਨਫ਼ੈਕਟਿਡ ਹੋਣ ਦਾ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। 

ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਕਰਮਚਾਰੀਆਂ ਦੇ ਆਈ. ਪੀ. ਐੱਲ. 2021 ਦੇ ਮੈਚ ਖ਼ਤਮ ਹੋਣ ਤਕ ਰਹਿਣ ਦੀ ਵਿਵਸਥਾ ਇੱਥੇ ਗ੍ਰਾਊਂਡ ’ਚ ਕੀਤੀ ਜਾਵੇਗੀ। ਐੱਮ. ਸੀ. ਏ. ਦੇ ਇਕ ਅਧਿਕਾਰੀ ਨੇ ਕਿਹਾ, ‘‘ਅਸੀਂ ਗ੍ਰਾਊਂਡ ਸਟਾਫ਼ ਲਈ ਤੁਰੰਤ ਹੀ ਸਟੇਡੀਅਮ ਦੇ ਅੰਦਰ ਰਹਿਣ ਦੀ ਵਿਵਸਥਾ ਕਰਾਂਗੇ। ਸਾਡੇ ਕੋਲ ਮੈਦਾਨ ਦੇ ਅੰਦਰ ਕਾਫ਼ੀ ਜਗ੍ਹਾ ਹੈ, ਜਿੱਥੇ ਉਨ੍ਹਾਂ ਨੂੰ ਰੱਖਿਆ ਜਾਵੇਗਾ। ਵਾਨਖੇੜੇ ’ਚ ਹੋਣ ਵਾਲੇ ਆਈ. ਪੀ. ਐੱਲ. ਦੇ ਮੈਚਾਂ ਨੂੰ ਲੈ ਕੇ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਮੈਚ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਹੋਵਾਂਗੇ।   

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

 


Tarsem Singh

Content Editor

Related News