ਮੁੰਬਈ ‘ਚ ਮੁੰਬਈ ਇੰਡੀਅਨਸ ਦੀ ਟੀਮ ਨਾਲ ਜੁੜੇ ਪੰਡਯਾ ਬਰਦਰਜ਼ ਅਤੇ ਸੂਰਿਆ ਕੁਮਾਰ (ਵੀਡੀਓ)

Monday, Mar 29, 2021 - 04:37 PM (IST)

ਮੁੰਬਈ ‘ਚ ਮੁੰਬਈ ਇੰਡੀਅਨਸ ਦੀ ਟੀਮ ਨਾਲ ਜੁੜੇ ਪੰਡਯਾ ਬਰਦਰਜ਼ ਅਤੇ ਸੂਰਿਆ ਕੁਮਾਰ (ਵੀਡੀਓ)

ਮੁੰਬਈ (ਭਾਸ਼ਾ) : ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ, ਉਨ੍ਹਾਂ ਦੇ ਭਰਾ ਕਰੁਣਾਲ ਪੰਡਯਾ ਅਤੇ ਬੱਲੇਬਾਜ਼ ਸੂਰਿਆ ਕੁਮਾਰ ਯਾਦਵ 9 ਅਪ੍ਰੈਲ ਤੋਂ ਸ਼ੁਰੁ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਤੋਂ ਪਹਿਲਾਂ ਸੋਮਵਾਰ ਨੂੰ ਇੱਥੇ ਮੁੰਬਈ ਇੰਡੀਅਨਸ ਦੀ ਟੀਮ ਨਾਲ ਜੁੜ ਗਏ। ਇਹ ਤਿੰਨੇ ਖਿਡਾਰੀ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਾਮਲ ਸਨ। ਭਾਰਤ ਨੇ ਐਤਵਾਰ ਨੂੰ ਪੁਣੇ ਵਿਚ ਤੀਜੇ ਅਤੇ ਆਖ਼ਰੀ ਵਨਡੇ ਵਿਚ 7 ਦੌੜਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ ਸੀ।

 

ਮੁੰਬਈ ਇੰਡੀਅਨਸ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਇਨ੍ਹਾਂ ਤਿੰਨਾਂ ਦੀ ਮੁੰਬਈ ਪੁੱਜਣ ਦੀ ਵੀਡੀਓ ਸਾਂਝੀ ਕੀਤੀ ਹੈ। ਕਰੁਣਾਲ ਨੇ ਇਸ ਸੀਰੀਜ਼ ਵਿਚ ਵਨਡੇ ਵਿਚ ਡੈਬਿਊ ਕੀਤਾ ਪਰ ਸੂਰਿਆ ਕੁਮਾਰ ਨੂੰ ਤਿੰਨਾਂ ਮੈਚਾਂ ਵਿਚ ਅੰਤਿਮ ਇਲੈਵਨ ਵਿਚ ਜਗ੍ਹਾ ਨਹੀਂ ਮਿਲੀ। ਸੂਰਿਆ ਕੁਮਾਰ ਨੇ ਇਸ ਤੋਂ ਪਹਿਲਾਂ ਟੀ20 ਸੀਰੀਜ਼ ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਮੌਜੂਦ ਚੈਂਪੀਅਨ ਮੁੰਬਈ ਦੀ ਟੀਮ 9 ਅਪ੍ਰੈਲ ਨੂੰ ਚੇਨਈ ਵਿਚ ਟੂਰਨਾਮੈਂਟ ਦੇ ਉਦਘਾਟਨ ਮੈਚ ਵਿਚ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਭਿੜੇਗੀ।
 


author

cherry

Content Editor

Related News