IPL 2021: ਕੋਲਕਾਤਾ ਨਾਈਟ ਰਾਈਡਰਸ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ
Tuesday, Apr 13, 2021 - 07:22 PM (IST)
ਚੇਨਈ : ਆਈ.ਪੀ.ਐਲ. 2021 ਦਾ 5ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਚੇਨਈ ਵਿਚ ਖੇਡਿਆ ਜਾ ਰਿਹਾ ਹੈ। ਕੋਲਕਾਤਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਕਪਤਾਲ ਓ.ਐਲ.ਮੋਰਗਨ ਨੇ ਪਲੇਇੰਗ-11 ਵਿਚ ਕੋਈ ਬਦਲਾਅ ਨਹੀਂ ਕੀਤਾ। ਮੁੰਬਈ ਦੀ ਪਲੇਇੰਗ-11 ਵਿਚ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡਿਕਾਕ ਦੀ ਵਾਪਸੀ ਹੋਈ।
ਪਿੱਚ ਰਿਪੋਰਟ
ਐੱਮ. ਏ. ਚਿਦਾਂਬਰਮ ਸਟੇਡੀਅਮ ਦੀ ਪਿੱਚ-ਹਾਲ-ਫ਼ਿਲਹਾਲ ਸਪਿਨਰਸ ਲਈ ਮਦਦਗਾਰ ਰਹੀ ਹੈ। ਹਾਲਾਂਕਿ, ਇਸ ਵਾਰ ਪਿੱਚ ਦੀ ਤਿਆਰੀ ਚੇਨੱਈ ਫ਼੍ਰੈਂਚਾਈਜ਼ੀ ਦੀ ਬਜਾਏ ਆਈ. ਪੀ. ਐੱਲ. ਦੀ ਦੇਖਰੇਖ ’ਚ ਹੋਈ, ਫਿਰ ਵੀ ਉਮੀਦ ਲਾਈ ਜਾ ਰਹੀ ਹੈ ਕਿ ਇੱਥੇ ਸਪਿਨਰਸ ਕਮਾਲ ਦਿਖਾ ਸਕਦੇ ਹਨ। ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਮੁੰਬਈ ਇੰਡੀਅਨਜ਼ ਵਿਚਾਲੇ ਇੱਥੇ ਸੀਜ਼ਨ ਦੇ ਪਹਿਲੇ ਮੈਚ ’ਚ ਚੇਜ਼ ਕਰਨ ਵਾਲੀ ਟੀਮ (ਆਰ. ਸੀ. ਬੀ.) ਜਿੱਤੀ ਸੀ। ਜਦਕਿ, ਸਨਰਾਈਜ਼ਰਜ ਹੈਦਰਾਬਾਦ ਤੇ ਕੋਲਕਾਤਾ ਨਾਈਟਰਾਈਡਰਜ਼ ਵਿਚਾਲੇ ਹੋਏ ਸੀਜ਼ਨ ਦੇ ਤੀਜੇ ਮੈਚ ’ਚ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ (ਕੋਲਕਾਤਾ) ਨੇ ਜਿੱਤ ਹਾਸਲ ਕੀਤੀ ਸੀ।
ਦੋਵੇਂ ਟੀਮਾਂ ਦੀਆਂ ਸੰਭਾਵੀ ਪਲੇਇੰਗ ਇਲੈਵਨ :
ਕੇ. ਕੇ. ਆਰ. : ਈਓਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ, ਸ਼ੁਭਮਨ ਗਿੱਲ, ਨਿਤੀਸ਼ ਰਾਣਾ, ਟਿਮ ਸੇਫਰਟ, ਰਿੰਕੂ ਸਿੰਘ, ਆਂਦਰੇ ਰਸਲ, ਸੁਨੀਲ ਨਰਾਇਣ, ਕੁਲਦੀਪ ਯਾਦਵ, ਸ਼ਿਵਮ ਮਾਵੀ, ਲਾਕੀ ਫਰਗਿਊਸਨ, ਪੈਟ ਕਮਿੰਸ, ਕਮਲੇਸ਼ ਨਾਗੇਰਕੋਟੀ, ਸੰਦੀਪ ਵਾਰੀਅਰ, ਪ੍ਰਸਿੱਧ ਕ੍ਰਿਸ਼ਨਾ, ਰਾਹੁਲ ਤ੍ਰਿਪਾਠੀ, ਵਰੁਣ ਚੱਕਰਵਰਤੀ, ਸ਼ਾਕਿਬ ਅਲ ਹਸਨ, ਸ਼ੈਲਡਨ ਜੈਕਸਨ, ਵੈਭਵ ਅਰੋੜਾ, ਹਰਭਜਨ ਸਿੰਘ, ਕਰੁਣ ਨਾਇਰ, ਬੇਨ ਕਟਿੰਗ, ਵੈਂਕਟੇਸ਼ ਅਈਅਰ ਅਤੇ ਪਵਨ ਨੇਗੀ ਸ਼ਾਮਲ ਹਨ।
ਮੁੰਬਈ : ਰੋਹਿਤ ਸ਼ਰਮਾ (ਕਪਤਾਨ), ਸੂਰਯਕੁਮਾਰ ਯਾਦਵ, ਅਨਮੋਲਪ੍ਰੀਤ ਸਿੰਘ, ਕ੍ਰਿਸ ਲਿਨ, ਸੌਰਭ ਤਿਵਾੜੀ, ਧਵਲ ਕੁਲਕਰਨੀ, ਜਸਪ੍ਰੀਤ ਬੁਮਰਾਹ, ਰਾਹੁਲ ਚਾਹਰ, ਟ੍ਰੇਂਟ ਬੋਲਟ, ਮੋਹਸਿਨ ਖਾਨ, ਹਾਰਦਿਕ ਪੰਡਯਾ, ਜੈਅੰਤ ਯਾਦਵ, ਕੀਰੋਨ ਪੋਲਾਰਡ, ਕਰੂਨਾਲ ਪੰਡਯਾ, ਅਨੁਕੂਲ ਰਾਏ, ਈਸ਼ਾਨ ਕਿਸ਼ਨ, ਕੁਇੰਟੋਨ ਡਿਕੌਕ, ਆਦਿਤਿਆ ਤਾਰੇ, ਐਡਮ ਮਿਲਨੇ, ਨਾਥਨ ਕੁਲਟਰ ਨਾਈਲ, ਪਿਯੂਸ਼ ਚਾਵਲਾ, ਜੇਮਸ ਨੀਸ਼ਮ, ਯੁੱਧਵੀਰ ਚਰਕ, ਮਾਰਕੋ ਜਾਨਸਨ, ਅਰਜੁਨ ਤੇਂਦੁਲਕਰ।