UAE ’ਚ IPL 2021 ਦੇ ਹੋਣ ਵਾਲੇ ਦੂਜੇ ਪੜਾਅ ਦੇ ਲਈ BCCI ਨੇ ਕੀਤਾ ਵੱਡਾ ਬਦਲਾਅ

08/09/2021 6:59:11 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ਦੇ ਦੂਜੇ ਪੜਾਅ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਭਾਰਤ ਦੀ ਇਸ ਮਸ਼ਹੂਰ ਟੀ-20 ਲੀਗ ਦਾ ਦੂਜਾ ਪੜਾਅ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਦੁਬਾਰਾ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਮਈ ’ਚ ਇਸ ਦਾ ਪਹਿਲਾ ਪੜਾਅ ਹੋਇਆ ਸੀ ਜਿਸ ਨੂੰ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਪੂਰਾ ਨਹੀਂ ਕੀਤਾ ਜਾ ਸਕਿਆ ਸੀ ਤੇ ਮੁਲਤਵੀ ਕਰਨਾ ਪਿਆ ਸੀ। ਭਾਰਤ ’ਚ ਹੋਏ ਪਹਿਲੇ ਪੜਾਅ ਦੇ ਆਯੋਜਨ ’ਚ ਹੀ ਖਿਡਾਰੀ ਕੋਰੋਨਾ ਨਾਲ ਇਨਫੈਕਟਿਡ ਹੋ ਗਏ ਸਨ। ਇਹੋ ਕਾਰਨ ਹੈ ਕਿ ਇਸ ਵਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ. ਸੀ. ਸੀ. ਆਈ.) ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹ ਰਿਹਾ ਹੈ ਤੇ ਸੁਰੱਖਿਆ ਨਿਯਮਾਂ ’ਚ ਵੱਡਾ ਬਦਲਾਅ ਕਰਨ ਵਾਲਾ ਹੈ।
ਇਹ ਵੀ ਪੜ੍ਹੋ : IND vs ENG : ਭਾਰਤੀ ਖਿਡਾਰੀਆਂ ’ਤੇ ਹੋਈ ਨਸਲੀ ਟਿੱਪਣੀ, ਲੱਗੇ Go Back to India ਦੇ ਨਾਅਰੇ

ਏ. ਐੱਨ. ਆਈ. ਨੇ ਬੀ. ਸੀ. ਸੀ. ਆਈ. ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਯੂ. ਏ. ਈ. ’ਚ ਹੋਣ ਵਾਲੇ ਦੂਜੇ ਪੜਾਅ ਦੇ ਆਯੋਜਨ ’ਚ ਟ੍ਰੇਸਿੰਗ ਬੈਂਡ ਦਾ ਇਸਤੇਮਾਲ ਨਹੀਂ ਹੋਵੇਗਾ। ਇਸ ਦੀ ਜਗ੍ਹਾ ਬਬਲ ਇੰਟੀਗਿ੍ਰਟੀ ਅਫ਼ਸਰ ਜ਼ਰੂਰੀ ਕਾਂਟੈਕਟ ਟ੍ਰੇਸਿੰਗ ਕਰਨਗੇ। ਅਧਿਕਾਰੀਆਂ ਦੇ ਮੁਤਾਬਕ, ਬਲੂਟੂਥ ਨਾਲ ਚੱਲਣ ਵਾਲੇ ਟ੍ਰੇਸਿੰਗ ਬੈਂਡ ਕਦੀ-ਕਦੀ ਸਹੀ ਨਾਲ ਅਪਡੇਟ ਨਹੀਂ ਹੁੰਦੇ ਤੇ ਖਿਡਾਰੀਆਂ ਦੀ ਲੋਕੇਸ਼ਨ ਦੀ ਜਾਣਕਾਰੀ ਕੱਢਣ ’ਚ ਪਰੇਸ਼ਾਨੀ ਹੁੰਦੀ ਹੈ। ਇਹੋ ਕਾਰਨ ਹੈ ਕਿ ਇਸ ਵਾਰ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਾਰੀਆਂ ਫ੍ਰੈਂਚਾਈਜ਼ੀਆਂ ਦੇ ਨਾਲ ਬਬਲ ਇੰਟੀਗਿ੍ਰਟੀ ਅਫ਼ਸਰ ਹੋਣਗੇ ਜੋ ਖਿਡਾਰੀਆਂ ਦੀਆਂ ਗਤੀਵਿਧੀਆਂ ਤੇ ਆਵਾਜਾਈ ਨੂੰ ਦੇਖਣਗੇ ਤੇ ਸਾਰੇ ਅਪਡੇਟ ਰੱਖਣਗੇ। ਹਰ ਟੀਮ ਦੇ ਨਾਲ ਚਾਰ ਅਜਿਹੇ ਅਧਿਕਾਰੀ ਹੋਣਗੇ ਜੋ ਅਸੁਵਿਧਾ ਤੋਂ ਬਚਣ ਲਈ ਸ਼ਿਫ਼ਟਾਂ ’ਚ ਕੰਮ ਕਰਨਗੇ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਦਿਵਾਉਣ ਵਾਲਾ ਬਲਾਈਂਡ ਖਿਡਾਰੀ ਮਜ਼ਦੂਰੀ ਕਰਨ ਲਈ ਮਜ਼ਬੂਰ

ਬੀ. ਸੀ. ਸੀ. ਆਈ. ਨੇ ਇਸ ਵਾਰ ਦੇ ਆਈ. ਪੀ. ਐੱਲ. ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ 46 ਪੰਨਿਆਂ ਦੀ ਸਿਹਤ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਸ ਦੀ ਆਈ. ਪੀ. ਐੱਲ. ਨਾਲ ਜੁੜੇ ਹਰ ਵਿਅਕਤੀ ਨੂੰ ਪਾਲਣਾ ਕਰਨੀ ਹੋਵੇਗੀ। ਇਸ ’ਚ ਇਹ ਵੀ ਲਿਖਿਆ ਹੈ ਕਿ ਬਾਇਓ ਬਬਲ ’ਚ ਜਾਣ ਤੋਂ ਪਹਿਲਾਂ ਸਾਰੀਆਂ ਫ੍ਰੈਂਚਾਈਜ਼ੀਆਂ ਨੂੰ 6 ਦਿਨਾਂ ਲਈ ਇਕਾਂਤਵਾਸ ’ਚ ਗੁਜ਼ਰਨਾ ਹੋਵੇਗਾ। ਬੋਰਡ ਨੇ ਫ਼ੈਸਲਾ ਕੀਤਾ ਹੈ ਕਿ ਲੀਗ ਦੇ ਦੌਰਾਨ ਕੁਲ 14 ਬਾਇਓ ਬਬਲ ਬਣਾਏ ਜਾਣਗੇ ਜਿਸ ’ਚ ਅੱਠ ਦਾ ਇਸਤੇਮਾਲ ਫ੍ਰੈਂਚਾਈਜ਼ੀਆਂ ਵੱਲੋਂ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News