IPL ਦੀਆਂ ਤਿਆਰੀਆਂ 'ਚ ਲੱਗੇ ਸੁਰੇਸ਼ ਰੈਨਾ ਨੂੰ ਆਈ ਪੁੱਤਰ ਦੀ ਯਾਦ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਵੀਡੀਓ

08/28/2020 2:19:11 PM

ਸਪੋਰਟਸ ਡੈਸਕ : ਕੋਰੋਨਾ ਆਫ਼ਤ ਕਾਰਨ ਇਸ ਵਾਰ ਟੀ20 ਲੀਗ ਆਈ.ਪੀ.ਐੱਲ. ਦਾ 13ਵਾਂ ਸੀਜ਼ਨ ਯੂ.ਏ.ਈ. ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਅਤੇ ਸਾਰੀਆਂ ਟੀਮਾਂ ਯੂ.ਏ.ਈ. ਪਹੁੰਚ ਚੁੱਕੀਆਂ ਹਨ। ਉਥੇ ਹੀ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਆਪਣੇ ਪਰਿਵਾਰ ਨੂੰ ਕਾਫੀ ਯਾਦ ਕਰ ਰਹੇ ਹਨ। ਰੈਨਾ ਨੇ ਇੰਸਟਾ ਅਕਾਊਂਟ 'ਤੇ ਆਪਣੇ ਪੁੱਤਰ ਦੀ ਇਕ ਵੀਡੀਓ ਵੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ ਅਤੇ ਲਿਖਿਆ - ਮੈਨੂੰ ਤੁਹਾਡੇ 'ਤੇ ਮਾਣ ਹੈ; ਇਸ ਨਾਲ ਮੈਨੂੰ ਖੁਦ 'ਤੇ ਮਾਣ ਹੁੰਦਾ ਹੈ।... ਦੱਸ ਦੇਈਏ ਕਿ ਰੈਨਾ ਨੇ ਆਪਣੀ ਪੋਸਟ ਵਿਚ ਪੁੱਤਰ ਰਿਓ ਦੀ ਨਵੀਂ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਰਿਓ ਕੁੱਝ ਬੋਲ ਰਿਹਾ ਹੈ, ਜਿਸ ਦੇ ਬਾਅਦ ਪ੍ਰਸ਼ੰਸਕਾਂ ਨੇ ਰੈਨਾ ਦੇ ਪੁੱਤਰ ਦੀ ਇਸ ਕਿਊਟ ਵੀਡੀਓ 'ਤੇ ਖ਼ੂਬ ਕੁਮੈਂਟ ਕੀਤੇ। ਦੱਸ ਦੇਈਏ ਕਿ ਰੈਨਾ ਇਸ ਸਮੇਂ ਦੁਬਈ ਵਿਚ ਆਪਣੀ ਟੀਮ ਚੇਨੱਈ ਸੁਪਰ ਕਿੰਗਸ ਨਾਲ ਮੌਜੂਦ ਹਨ, ਜਿੱਥੇ ਉਹ ਆਗਾਮੀ ਆਈ.ਪੀ.ਐੱਲ. ਸੀਜ਼ਨ ਦੀ ਤਿਆਰੀ ਕਰ ਰਹੇ ਹਨ।

 
 
 
 
 
 
 
 
 
 
 
 
 
 
 

A post shared by Suresh Raina (@sureshraina3) on



ਧਿਆਨਦੇਣ ਯੋਗ ਹੈ ਕਿ ਯੂ.ਏ.ਈ. ਪੁੱਜਣ 'ਤੇ ਖਿਡਾਰੀਆਂ ਨੂੰ 7 ਦਿਨਾਂ ਤੱਕ ਅਲਹਿਦਾ ਰਹਿਣਾ ਹੋਵੇਗਾ ਜੋ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਜਾਰੀ ਐੱਸ.ਓ.ਪੀ. ਦਾ ਹਿੱਸਾ ਹੈ। ਖਿਡਾਰੀਆਂ ਨੂੰ 7 ਦਿਨਾਂ  ਦੇ ਇਕਾਂਤਵਾਸ ਦੌਰਾਨ ਪਹਿਲੇ, ਤੀਸਰੇ ਅਤੇ 6ਵੇਂ ਦਿਨ ਕੋਰੋਨਾ ਟੈਸਟ ਕਰਾਉਣਾ ਹੋਵੇਗਾ ਅਤੇ ਸਾਰੇ ਟੈਸਟਾਂ ਦੇ ਨਤੀਜੇ ਨੈਗੇਟਿਵ ਆਉਣ 'ਤੇ ਖਿਡਾਰੀ ਜੈਵਿਕ ਸੁਰੱਖਿਆ ਪ੍ਰੋਟੋਕਾਲ ਅਨੁਸਾਰ ਆਉਣਗੇ ਅਤੇ ਸਿਖਲਾਈ ਸ਼ੁਰੂ ਕਰ ਸਕਣਗੇ।

 


cherry

Content Editor

Related News