IPL 2020: ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡਾ ਝਟਕਾ, ਇਹ ਤੇਜ਼ ਗੇਂਦਬਾਜ਼ ਹੋਇਆ ਬਾਹਰ

Wednesday, Oct 07, 2020 - 05:08 PM (IST)

IPL 2020: ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡਾ ਝਟਕਾ, ਇਹ ਤੇਜ਼ ਗੇਂਦਬਾਜ਼ ਹੋਇਆ ਬਾਹਰ

ਦੁਬਈ (ਭਾਸ਼ਾ) : ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੇ ਤੇਜ਼ ਗੇਂਦਬਾਜ਼ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਨਾਂਲ ਜੁੜਣ ਵਾਲੇ ਪਹਿਲੇ ਅਮਰੀਕੀ ਕ੍ਰਿਕਟਰ ਅਲੀ ਖਾਨ ਜ਼ਖ਼ਮੀ ਹੋਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਆਈ.ਪੀ.ਐਲ. ਨੇ ਮੀਡੀਆ ਨੂੰ ਜ਼ਾਰੀ ਬਿਆਨ ਵਿਚ ਉਨ੍ਹਾਂ ਦੀ ਸੱਟ ਦੀ ਪੁਸ਼ਟੀ ਕੀਤੀ ਪਰ ਇਸ ਬਾਰੇ ਵਿਚ ਵਿਸਥਾਰ ਨਾਲ ਨਹੀਂ ਦੱਸਿਆ। 2 ਵਾਰ ਦੇ ਜੇਤੂ ਕੇ.ਕੇ.ਆਰ. ਨੇ ਟੂਰਨਾਮੈਂਟ ਤੋਂ ਪਹਿਲਾਂ ਇੰਗਲੈਂਡ ਦੇ ਜ਼ਖ਼ਮੀ ਤੇਜ਼ ਗੇਂਦਬਾਜ਼ ਹੈਰੀ ਗੁਰਨੇ ਦੇ ਸਥਾਨ 'ਤੇ ਖਾਨ ਨੂੰ ਆਪਣੀ ਟੀਮ ਵਿਚ ਰੱਖਿਆ ਸੀ।

ਇਹ ਵੀ ਪੜ੍ਹੋ:  ਆਸਟੇਲੀਆਈ ਟੀਮ ਨੇ ਰਚਿਆ ਇਤਿਹਾਸ, ਵਨਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਲਗਾਤਾਰ 21ਵੀਂ ਜਿੱਤ ਕੀਤੀ ਦਰਜ

ਆਈ.ਪੀ.ਐੱਲ. ਨੇ ਬਿਆਨ ਵਿਚ ਕਿਹਾ, 'ਖਾਨ ਕਿਸੇ ਆਈ.ਪੀ.ਐੱਲ. ਫਰੈਂਚਾਇਜ਼ੀ ਨਾਲ ਜੁੜਣ ਵਾਲੇ ਪਹਿਲੇ ਅਮਰੀਕੀ ਕ੍ਰਿਕਟਰ ਸਨ। ਬਦਕਿੱਸਮਤੀ ਨਾਲ ਖਾਨ ਜ਼ਖ਼ਮੀ ਹੋ ਗਏ ਅਤੇ ਆਈ.ਪੀ.ਐੱਲ. 2020 ਦੇ ਬਾਕੀ ਮੈਚਾਂ ਵਿਚ ਨਹੀਂ ਖੇਡ ਪਾਉਣਗੇ।' ਇਹ 29 ਸਾਲਾ ਖਿਡਾਰੀ ਕੈਰੇਬਿਆਈ ਪ੍ਰੀਮੀਅਰ ਲੀਗ ਵਿਚ ਖ਼ਿਤਾਬ ਜਿੱਤਣ ਵਾਲੇ ਟ੍ਰਿਨਬਾਗੋ ਨਾਈਟ ਰਾਇਡਰਸ ਦਾ ਵੀ ਹਿੱਸਾ ਰਿਹਾ। ਪਾਕਿਸਤਾਨ ਵਿਚ ਜੰਮੇ ਇਸ ਅਮਰੀਕੀ ਗੇਂਦਬਾਜ਼ ਨੇ ਟੂਰਨਾਮੈਂਟ ਵਿਚ 8 ਵਿਕਟਾਂ ਲਈਆਂ ਸਨ।

ਇਹ ਵੀ ਪੜ੍ਹੋ: ਦੰਗਲ ਗਰਲ ਬਬੀਤਾ ਫੌਗਾਟ ਨੇ ਖੇਡ ਮਹਿਕਮੇ ਦੇ ਉਪ-ਨਿਰਦੇਸ਼ਕ ਅਹੁਦੇ ਤੋਂ ਦਿੱਤਾ ਅਸਤੀਫਾ


author

cherry

Content Editor

Related News