IPL 2020 ਦੀ ਸ਼ੁਰੂਆਤ ਤੋਂ ਪਹਿਲਾਂ CSK ਦੇ ਖਿਡਾਰੀ ਰਿਤੁਰਾਜ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

09/19/2020 4:58:53 PM

ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਅੱਜ ਅਬੁਧਾਬੀ ਵਿਚ ਹੋਣ ਵਾਲੇ ਪਹਿਲੇ ਮੁਕਾਬਲੇ ਨਾਲ ਡਰੀਮ11 ਆਈ.ਪੀ.ਐਲ.-13 ਦੀ ਸ਼ੁਰੂਆਤ ਹੋ ਜਾਵੇਗੀ। ਉਥੇ ਹੀ ਆਈ.ਪੀ.ਐਲ. ਵਿਚ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੇਨੱਈ ਸੁਪਰਕਿੰਗਜ਼ ਨੂੰ ਰਾਹਤ ਦੀ ਖ਼ਬਰ ਮਿਲੀ ਹੈ। ਟੀਮ ਵਿਚ ਨੌਜਵਾਨ ਬੱਲੇਬਾਜ਼ ਰਿਤੁਰਾਜ ਗਾਇਕਵਾੜ ਦੇ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਰਿਤੁਰਾਜ ਨੂੰ ਟੀਮ ਨਾਲ ਜੁੜਨ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ। ਅਗਲੇ 24 ਘੰਟੇ ਫਿਰ ਤੋਂ ਉਨ੍ਹਾਂ ਦੇ ਟੈਸਟ ਕੀਤੇ ਜਾਣਗੇ ਅਤੇ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਉਨ੍ਹਾਂ ਨੂੰ ਕਮਰੇ ਤੋਂ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ:  ਜਦੋਂ ਸੰਸਦ 'ਚ ਇਤਰਾਜ਼ਯੋਗ ਤਸਵੀਰਾਂ ਵੇਖਦੇ ਫੜੇ ਗਏ ਸੰਸਦ ਮੈਂਬਰ

ਇਸ ਪੂਰੀ ਪ੍ਰਕਿਰਿਆ ਵਿਚ 2 ਤੋਂ 3 ਦਿਨ ਲੱਗਣਗੇ, ਜਿਸ ਦਾ ਸਾਫ਼ ਮਤਲਬ ਹੈ ਕਿ ਇੰਡੀਆ ਦਾ ਇਹ ਸਟਾਰ ਸ਼ੁਰੂਆਤੀ ਕੁੱਝ ਮੈਚਾਂ ਵਿਚ ਟੀਮ ਦਾ ਹਿੱਸਾ ਨਹੀਂ ਹੋਵੇਗਾ। ਸੁਰੇਸ਼ ਰੈਨਾਂ ਦੇ ਆਈ.ਪੀ.ਐਲ. ਤੋਂ ਹਟਣ ਦੇ ਫੈਸਲੇ ਦੇ ਬਾਅਦ ਰਿਤੁਰਾਜ ਨੂੰ ਸੀ.ਐਸ.ਕੇ. ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਸੀ। ਰਿਤੁਰਾਜ ਤੋਂ ਇਲਾਵਾ ਦੀਪਕ ਚਾਹਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹ ਟੀਮ ਨਾਲ ਜੁੜ ਗਏ। ਉਮੀਦ ਹੈ ਕਿ ਉਹ ਪਹਿਲੇ ਮੁਕਾਬਲੇ ਵਿਚ ਖੇਡਣ ਲਈ ਉਤਰਨਗੇ।

ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੀ ਲਪੇਟ 'ਚ ਆਏ ਕਈ ਦੇਸ਼, ਦੁਬਾਰਾ ਤਾਲਾਬੰਦੀ ਦਾ ਵਧਿਆ ਖ਼ਤਰਾ


cherry

Content Editor

Related News