IPL ਦੇਖਣ ਸਟੇਡੀਅਮ ਪੁੱਜੀ ਸ਼ਾਹਰੁਖ ਦੀ ਧੀ ਸੁਹਾਨਾ ਨੇ ਦਿੱਤੇ ਅਜਿਹੇ ਐਕਸਪ੍ਰੈਸ਼ਨਜ਼, ਤਸਵੀਰਾਂ ਹੋਈਆਂ ਵਾਇਰਲ

10/17/2020 2:55:49 PM

ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿਚ ਸ਼ੁੱਕਰਵਾਰ ਨੂੰ ਸ਼ਾਹਰੁਖ ਖਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਖੇਡਿਆ ਗਿਆ ਸੀ। ਇਸ ਮੈਚ ਵਿਚ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਇਕਪਾਸੜ ਅੰਦਾਜ਼ ਵਿਚ 8 ਵਿਕਟਾਂ ਨਾਲ ਹਰਾ ਦਿੱਤਾ। ਉਥੇ ਹੀ ਇਸ ਦੌਰਾਨ ਆਪਣੀ ਟੀਮ ਦਾ ਹੌਂਸਲਾ ਵਧਾਉਣ ਖ਼ੁਦ ਸ਼ਾਹਰੁਖ ਖਾਨ ਵੀ ਸਟੇਡੀਅਮ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਬੱਚੇ ਸੁਹਾਨਾ ਖਾਨ ਅਤੇ ਆਰਿਅਨ ਖਾਨ ਵੀ ਮੌਜੂਦ ਸਨ। ਅਜਿਹੇ ਵਿਚ ਖੇਡ ਦਾ ਮਜ਼ਾ ਲੈ ਰਹੀ ਸੁਹਾਨਾ ਖਾਨ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਐਕਸਪ੍ਰੈਸ਼ਨਜ਼ ਦੇਖਣ ਯੋਗ ਹਨ। ਤਸਵੀਰਾਂ ਵਿਚ ਸੁਹਾਨਾ ਕਾਫ਼ੀ ਉਤਸ਼ਹਿਤ ਲੱਗੀ ਰਹੀ ਹੈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਇਸ ਬੈਂਕ ਦਾ ਤਿਉਹਾਰੀ ਸੀਜ਼ਨ 'ਚ ਖ਼ਾਸ ਤੋਹਫ਼ਾ, ਸਸਤਾ ਕੀਤਾ ਹੋਮ ਲੋਨ

PunjabKesari

 

ਸੋਸ਼ਲ ਮੀਡੀਆ ਯੂਜ਼ਰਸ ਨੂੰ ਸੁਹਾਨਾ ਖਾਨ ਦੀਆਂ ਇਹ ਤਸਵੀਰਾਂ ਕਾਫ਼ੀ ਪਸੰਦ ਆ ਰਹੀਆਂ ਹਨ ਅਤੇ ਲੋਕ ਉਨ੍ਹਾਂ ਤੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਸੁਹਾਨਾ ਆਪਣੇ ਪਿਤਾ ਨਾਲ ਮਿਲਦੀ-ਜੁਲਦੀ ਚਿੱਟੀ ਸਲੀਵਲੈਸ ਜੈਕੇਟ ਵਿਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। ਸੁਹਾਨਾ ਦਾ ਹੇਅਰਸਟਾਇਲ ਵੀ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਉਥੇ ਹੀ ਆਰਿਅਨ ਨੇ ਇਸ ਦੌਰਾਨ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ।

ਇਹ ਵੀ ਪੜ੍ਹੋ: ਯੁਵਰਾਜ ਨੂੰ 6 ਵਾਰ ਆਊਟ ਕਰਨ ਵਾਲੇ ਪਾਕਿਸਤਾਨ ਦੇ ਇਸ ਤੇਜ਼ ਗੇਂਦਬਾਜ਼ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

 

 
PunjabKesari

cherry

Content Editor cherry