IPL 2020 : ਜੇਕਰ RCB ਜਿੱਤਦੀ ਹੈ ਇਹ ਮੈਚ ਤਾਂ ਕੋਹਲੀ ਦਾ ਬਣ ਜਾਵੇਗਾ ਨਵਾਂ ਰਿਕਾਰਡ
Monday, Sep 21, 2020 - 10:43 PM (IST)
ਨਵੀਂ ਦਿੱਲੀ - ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦਾ ਤੀਜਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵਿਚਾਲੇ ਅੱਜ ਦੁਬਈ ਵਿਚ ਖੇਡਿਆ ਜਾ ਰਿਹਾ ਹੈ। ਉਥੇ, ਆਰ. ਸੀ. ਬੀ. ਨੇ 2016 ਤੋਂ ਇਲਾਵਾ 2011 ਵਿਚ ਡੈਮੀਅਲ ਵਿਟੋਰੀ ਅਤੇ 2009 ਵਿਚ ਅਨਿਲ ਕੁੰਬਲੇ ਦੀ ਕਪਤਾਨੀ ਵਿਚ ਫਾਈਨਲ ਖੇਡਿਆ ਸੀ। ਹਰ ਵਾਰ ਟੀਮ ਦੀ ਕਿਸਮਤ ਖਰਾਬ ਹੀ ਰਹੀ। ਵਿਰਾਟ ਕੋਹਲੀ ਆਰ. ਸੀ. ਬੀ. ਦੇ ਸਭ ਤੋਂ ਸਫਲ ਕਪਤਾਨ ਹਨ। ਉਨ੍ਹਾਂ ਨੇ 110 ਮੈਚ ਵਿਚ ਟੀਮ ਦੀ ਕਪਤਾਨੀ ਕੀਤੀ ਅਤੇ 49 ਵਿਚ ਜਿੱਤ ਦਿਵਾਈ। ਹੈਦਰਾਬਾਦ ਖਿਲਾਫ ਮੈਚ ਜਿੱਤਦੇ ਹੀ ਵਿਰਾਟ ਆਈ. ਪੀ. ਐੱਲ. ਵਿਚ ਇਕ ਟੀਮ ਨੂੰ 50 ਮੈਚ ਜਿਤਾਉਣ ਵਾਲੇ ਚੌਥੇ ਕਪਤਾਨ ਬਣ ਜਾਣਗੇ।
ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ ਚੇਨਈ ਸੁਪਰ ਕਿੰਗਜ਼, ਗੌਤਮ ਗੰਭੀਰ ਨੇ ਕੋਲਕਾਤਾ ਨਾਈਟ ਰਾਈਡਰਸ ਅਤੇ ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਨੂੰ ਇੰਨੇ ਮੈਚ ਜਿਤਾਏ ਹਨ। ਧੋਨੀ ਇਕੱਲੇ ਕਪਤਾਨ ਹਨ, ਜਿਨ੍ਹਾਂ ਨੇ ਸੀ. ਐੱਸ. ਕੇ. ਨੂੰ 100 ਮੈਚ ਜਿਤਾਏ ਹਨ।
ਕੋਹਲੀ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ
ਆਰ. ਸੀ. ਬੀ. ਵਿਚ ਵਿਰਾਟ ਕੋਹਲੀ ਤੋਂ ਇਲਾਵਾ ਏ. ਬੀ. ਡਿਵੀਲੀਅਰਸ ਅਤੇ ਆਰੋਨ ਫਿੰਚ ਜਿਹੇ ਦਿੱਗਜ਼ ਬੱਲੇਬਾਜ਼ ਹਨ। ਕੋਹਲੀ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ 5426 ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਹਨ।