IPL 2020 : ਕੋਹਲੀ ਨੇ ਛੱਡੇ 2 ਕੈਚ, ਰਾਹੁਲ ਨੇ 9 ਗੇਂਦਾਂ ''ਚ ਬਣਾਈਆਂ ਇੰਨੀਆਂ ਦੌੜਾਂ

Friday, Sep 25, 2020 - 01:16 AM (IST)

IPL 2020 : ਕੋਹਲੀ ਨੇ ਛੱਡੇ 2 ਕੈਚ, ਰਾਹੁਲ ਨੇ 9 ਗੇਂਦਾਂ ''ਚ ਬਣਾਈਆਂ ਇੰਨੀਆਂ ਦੌੜਾਂ

ਦੁਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਮੈਚ ਦੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 69 ਗੇਂਦਾਂ 'ਚ 132 ਦੌੜਾਂ ਬਣਾਉਂਦੇ ਹੋਏ ਆਈ. ਪੀ. ਐੱਲ. 2020 'ਚ ਪਹਿਲਾ ਸੈਂਕੜਾ ਲਗਾਇਆ। ਰਾਹੁਲ ਦੀ ਬਦੌਲਤ ਪੰਜਾਬ ਨੇ ਬੈਂਗਲੁਰੂ ਨੂੰ 207 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ ਪਰ ਰਾਹੁਲ ਨੂੰ ਆਪਣੀ ਪਾਰੀ ਦੇ ਦੌਰਾਨ ਵਿਰਾਟ ਕੋਹਲੀ ਦੇ ਹੱਥੋਂ 2 ਬਾਰ ਜੀਵਨ ਦਾਨ ਮਿਲਿਆ, ਜਿਸਦਾ ਉਨ੍ਹਾਂ ਨੇ ਪੂਰਾ ਫਾਇਦਾ ਚੁੱਕਿਆ।

PunjabKesari
ਕੋਹਲੀ ਨੇ ਰਾਹੁਲ ਦਾ ਪਹਿਲਾ ਕੈਚ 17ਵੇਂ ਓਵਰ ਦੀ ਆਖਰੀ ਗੇਂਦ 'ਤੇ ਛੱਡਿਆ। ਇਸ ਦੌਰਾਨ ਡੇਲ ਸਟੇਨ ਗੇਂਦਬਾਜ਼ੀ ਕਰ ਰਹੇ ਸਨ ਅਤੇ ਰਾਹੁਲ 83 'ਤੇ ਖੇਡ ਰਹੇ ਸਨ। ਇਹ ਇਕ ਆਸਾਨੀ ਨਾਲ ਹੋ ਸਕਣ ਵਾਲਾ ਕੈਚ ਸੀ, ਜਿਸ ਨੂੰ ਕੋਹਲੀ ਨੇ ਮਿਸ ਕਰ ਦਿੱਤਾ। ਇਸ ਤੋਂ ਬਾਅਦ ਰਾਹੁਲ ਨੇ ਨਵਦੀਪ ਸੈਣੀ ਦੀ ਗੇਂਦ 'ਤੇ ਫਿਰ ਤੋਂ ਹਵਾ 'ਚ ਸ਼ਾਟ ਖੇਡਿਆ ਅਤੇ ਗੇਂਦ ਫਿਰ ਕੋਹਲੀ ਦੇ ਕੋਲ ਗਈ ਪਰ ਇਸ ਬਾਰ ਵੀ ਕੋਹਲੀ ਦੇ ਹੱਥਾਂ 'ਚੋਂ ਕੈਚ ਨਿਕਲ ਗਿਆ। ਜਦੋਂ ਕੋਹਲੀ ਤੋਂ ਰਾਹੁਲ ਦਾ ਦੂਜਾ ਕੈਚ ਛੁੱਟਿਆ ਤਾਂ ਉਹ 89 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ।

PunjabKesari
ਦੋ ਬਾਰ ਜੀਵਨਦਾਨ ਮਿਲਣ 'ਤੋਂ ਬਾਅਦ ਰਾਹੁਲ ਦੀ ਪਾਰੀ 'ਚ ਬਹੁਤ ਫਰਕ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਅਗਲੀ 9 ਗੇਂਦਾਂ 'ਤੇ 42 ਦੌੜਾਂ ਬਣਾਈਆਂ। ਰਾਹੁਲ ਨੇ ਪਹਿਲਾਂ ਡੇਲ ਸਟੇਨ ਨੂੰ ਇਕ ਓਵਰ 'ਚ 26 ਦੌੜਾਂ ਬਣਾਈਆਂ ਅਤੇ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਰਾਹੁਲ ਨੇ ਆਖਰੀ ਓਵਰ 'ਚ ਤਿੰਨ ਗੇਂਦਾਂ 'ਤੇ 2 ਛੱਕੇ ਤੇ ਇਕ ਚੌਕਾ ਲਗਾਇਆ। ਰਾਹੁਲ ਦੀ ਇਸ ਪਾਰੀ ਅਤੇ ਕੋਹਲੀ ਦੇ 2 ਕੈਚ ਛੱਡਣ ਦੇ ਕਾਰਨ ਹੀ ਪੰਜਾਬ ਦੀ ਟੀਮ 200 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਖੜ੍ਹਾ ਕਰ ਸਕੀ।


author

Gurdeep Singh

Content Editor

Related News