IPL 2019 : ਮੈਚ ਜਿੱਤਣ ਤੋਂ ਬਾਅਦ ਦਿੱਲੀ ਦੇ ਕਪਤਾਨ ਸ਼੍ਰੇਅਸ ਨੇ ਇਸ ਖਿਡਾਰੀ ਨੂੰ ਦਿੱਤਾ ਜਿੱਤ ਦਾ ਸਿਹਰਾ
Saturday, Apr 13, 2019 - 01:28 PM (IST)

ਸਪੋਰਟਸ ਡੈਸਕ— ਆਈ.ਪੀ.ਐੱਲ. 2019 ਦੇ ਸ਼ੁੱਕਰਵਾਰ ਨੂੰ ਹੋਏ ਮੈਚ ਨੂੰ ਜਿੱਤਣ ਤੋਂ ਬਾਅਦ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਇਹ ਇਕ ਸ਼ਾਨਦਾਰਅ ਅਹਿਸਾਸ ਹੈ। ਖੇਡ ਤੋਂ ਪਹਿਲਾਂ, ਮੈਂ ਆਪਣੀ ਪਿਛਲੀ ਜਿੱਤ ਦੇ ਬਾਰੇ 'ਚ ਸੋਚ ਰਿਹਾ ਸੀ। ਉੱਥੇ ਵੀ ਸਾਨੂੰ ਚੰਗੀ ਜਿੱਤ ਮਿਲੀ। ਬੈਕ-ਟੂ-ਬੈਕ ਜਿੱਤਣਾ ਚੰਗਾ ਲਗਦਾ ਹੈ। ਸਾਡੇ ਲਈ ਟੀਮ ਤੈਅ ਕਰਨਾ ਅਸਲ 'ਚ ਕਾਫੀ ਮੁਸ਼ਕਲ ਸੀ। ਸਾਡੇ ਕੋਲ ਆਪਸ਼ਨ ਜ਼ਿਆਦਾ ਸੀ। ਪਰ ਇਸ ਦੇ ਬਾਵਜੂਦ ਮੈਨੂੰ ਲਗਦਾ ਹੈ ਕਿ ਕੇਮੋ ਪਾਲ ਨੂੰ ਲੈਣਾ ਇਕ ਚੰਗਾ ਕਦਮ ਸੀ।
ਅਈਅਰ ਨੇ ਕਿਹਾ ਕਿ ਸਾਨੂੰ ਅਜਿਹੇ ਟ੍ਰੈਕ 'ਤੇ ਬੱਲੇਬਾਜ਼ੀ ਕਰਨਾ ਪਸੰਦ ਹੈ। ਅਸੀਂ ਇਸ ਤਰ੍ਹਾਂ ਦੇ ਟ੍ਰੈਕ 'ਤੇ ਬੱਲੇਬਾਜ਼ੀ ਕਰਨਾ ਪਸੰਦ ਕਰਦੇ ਹਾਂ। ਧਵਨ ਨੇ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ, ਉਸ 'ਚ ਧਵਨ ਨੇ ਆਪਣੇ ਤਜਰਬੇ ਦਾ ਪ੍ਰਦਰਸ਼ਨ ਕੀਤਾ। ਉਹ ਜਿਸ ਤਰ੍ਹਾਂ ਖੇਡਦਾ ਹੈ ਉਸ ਨਾਲ ਹਮੇਸ਼ਾ ਤਾਰੀਫਾਂ ਪ੍ਰਾਪਤ ਕਰਦਾ ਹੈ। ਉਸ ਨੂੰ ਖੇਡਦੇ ਦੇਖਣਾ ਸ਼ਾਨਦਾਰ ਰਿਹਾ।