IPL 2019 : ਸੁਪਰ ਓਵਰ 'ਚ ਹੈਦਰਾਬਾਦ ਨੂੰ ਹਰਾ ਮੁੰਬਈ ਪਹੁੰਚੀ ਪਲੇਅ ਆਫ 'ਚ

05/03/2019 12:08:22 AM

ਮੁੰਬਈ— ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਆਈ. ਪੀ. ਐੱਲ. ਸੀਜ਼ਨ ਦਾ 51ਵਾਂ ਮੁਕਾਬਲਾ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਜਿਸ 'ਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਹੈਦਰਾਬਾਦ ਨੂੰ 163 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੇ ਵੀ 20 ਓਵਰਾਂ 'ਚ 162 ਦਾ ਸਕੋਰ ਬਣਾਇਆ ਪਰ ਸਕੋਰ ਬਰਾਬਰ ਹੋਣ ਤੋਂ ਬਾਅਦ ਮੈਚ ਸੁਪਰ ਓਵਰ 'ਚ ਪਹੁੰਚ ਗਿਆ। ਜਿਸ 'ਚ ਮੁੰਬਈ ਨੇ ਹੈਦਰਾਬਾਦ ਨੂੰ ਹਰਾ ਦਿੱਤਾ।

PunjabKesari
ਮੁੰਬਈ ਇੰਡੀਅਨਜ਼ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਵਿੰਟਨ ਡੀ ਕੌਕ ਨੇ 69 ਦੌੜਾਂ ਬਣਾਈਆਂ।


Related News