ਮੈਂ ਯਾਰਕਰ ਸੁੱਟਣ ਲਈ ਖੁਦ ਨੂੰ ਤਿਆਰ ਕੀਤਾ : ਰਬਾਡਾ

Sunday, Mar 31, 2019 - 07:29 PM (IST)

ਮੈਂ ਯਾਰਕਰ ਸੁੱਟਣ ਲਈ ਖੁਦ ਨੂੰ ਤਿਆਰ ਕੀਤਾ : ਰਬਾਡਾ

ਨਵੀਂ ਦਿੱਲੀ— ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੇ ਸੁਪਰ ਓਵਰ ਵਿਚ ਕੋਲਕਾਤਾ ਨਾਈਟ ਰਾਈਡਰਜ਼ 'ਤੇ ਆਈ. ਪੀ. ਐੱਲ. ਮੈਚ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਆਂਦ੍ਰੇ ਰਸੇਲ ਵਰਗੇ ਵੱਡੇ ਸ਼ਾਟ ਖੇਡਣ ਵਾਲੇ ਖਿਡਾਰੀ ਵਿਰੁੱਧ ਹੌਲੀਆਂ ਗੇਂਦਾਂ ਤੇ ਬਾਊਂਸਰ ਸੁੱਟਣਾ 'ਜੂਆ ਖੇਡਣ' ਦੀ ਤਰ੍ਹਾਂ ਹੁੰਦਾ, ਜਿਸ ਨੂੰ ਉਹ ਆਸਾਨੀ ਨਾਲ ਬਾਊਂਡਰੀ ਦੇ ਪਾਰ ਭੇਜ ਕਦਾ ਸੀ, ਇਸ ਲਈ ਉਸ਼ਦੇ ਵਿਰੁੱਧ ਯਾਰਕਰ ਦਾ ਸਹਾਰਾ ਲੈਣਾ ਬਿਹਤਰ ਸੀ। 

ਉਸ ਨੇ ਮੈਚ ਤੋਂ ਬਾਅਦ ਕਿਹਾ ਸੀ, ''ਅਸੀਂ ਸੋਚ ਰਹੇ ਸੀ ਕਿ ਸਾਨੂੰ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਨੀ ਚਾਹੀਦੀ ਹੈ। ਅਸੀਂ ਬਾਊਂਸਰ ਕਰ ਸਕਦੇ ਸੀ। ਅਸੀਂ ਹੌਲੀਆਂ ਗੇਂਦਾਂ ਦਾ ਸਹਾਰਾ ਲੈ ਸਕਦੇ  ਪਰ ਅਜਿਹੇ ਵਿਚ ਮੈਨੂੰ ਲੱਗਾ ਕਿ ਅੱਜ ਯਾਰਕਰ ਕਰਨਾ ਹੀ ਸਹੀ ਰਹੇਗਾ।'' ਰਬਾਡਾ ਦਾ ਇਹ ਫੈਸਲਾ ਸਹੀ ਸਾਬਤ ਹੋਇਆ ਤੇ ਉਸ ਨੇ ਖਤਰਨਾਕ ਬੱਲੇਬਾਜ਼ ਰਸੇਲ ਦੀ ਮਿਡਲ ਸਟੰਪ ਉਖਾੜ ਦਿੱਤੀ। 

ਉਸ ਨੇ ਕਿਹਾ, ''ਆਪਣੇ ਰਨ ਅਪ ਦੀ ਸ਼ੁਰੂਆਤ ਵਿਚ ਮੈਂ ਸੋਚ ਰਿਹਾ ਸੀ ਕਿ ਕੀ ਮੈਂ ਲੈਂਥ ਬਾਲ ਕਰਾਂ ਕਿਉਂਕਿ ਰਸੇਲ ਫੁਲ ਲੈਂਥ ਗੇਂਦ 'ਤੇ ਆਸਾਨੀ ਨਾਲ ਵੱਡਾ ਸ਼ਾਟ ਖੇਡਦਾ ਹੈ ਪਰ ਫਿਰ ਮੈਂ ਦੋ ਯਾਰਕਰ ਸੁੱਟਣ ਦਾ ਮੰਨ ਬਣਾਇਆ ਤੇ ਕਾਮਯਾਬ ਰਿਹਾ।''


Related News