IPL 2019 : ਧੋਨੀ ਦੇ ਖੇਡਣ ''ਤੇ ਅੱਜ ਹੋਵੇਗਾ ਫੈਸਲਾ : ਫਲੇਮਿੰਗ

Wednesday, May 01, 2019 - 02:53 AM (IST)

IPL 2019 : ਧੋਨੀ ਦੇ ਖੇਡਣ ''ਤੇ ਅੱਜ ਹੋਵੇਗਾ ਫੈਸਲਾ : ਫਲੇਮਿੰਗ

ਚੇਨਈ— ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਮੰਗਲਵਾਰ ਨੂੰ ਕਿਹਾ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਪਿਛਲੇ ਹਫਤੇ ਬੀਮਾਰ ਸਨ ਤੇ ਦਿੱਲੀ ਕੈਪੀਟਲਸ ਦੇ ਵਿਰੁੱਧ ਬੁੱਧਵਾਰ ਮੈਚ 'ਚ ਧੋਨੀ ਦੇ ਖੇਡਣ ਦਾ ਫੈਸਲਾ ਟਾਸ ਤੋਂ ਪਹਿਲਾਂ ਕੀਤਾ ਜਾਵੇਗਾ। ਫਲੇਮਿੰਗ ਨੇ ਮੈਚ ਤੋਂ ਇਕ ਦਿਨ ਪਹਿਲਾਂ ਕਿਹਾ ਕਿ ਧੋਨੀ ਠੀਕ ਹੋ ਰਹੇ ਹਨ। ਉਹ ਪਿਛਲੇ ਹਫਤੇ ਬੀਮਾਰ ਹੋਏ ਸਨ। ਅਸੀਂ ਉਸਦੇ ਖੇਡਣ ਦਾ ਫੈਸਲਾ ਬੁੱਧਵਾਰ ਨੂੰ ਕਰਾਂਗੇ। ਧੋਨੀ ਨੇ ਅਭਿਆਸ 'ਚ ਵੀ ਹਿੱਸਾ ਨਹੀਂ ਲਿਆ। ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਤੇ ਰਵਿੰਦਰ ਜਡੇਜਾ ਦੀ ਉਪਲੱਬਧੀ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਫਾਫ ਠੀਕ ਹੈ। ਜਡੇਜਾ ਵੀ ਅਭਿਆਸ ਕਰ ਰਿਹਾ ਹੈ। ਉਹ ਬੁੱਧਵਾਰ ਨੂੰ ਖੇਡ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਡੇ ਖਿਡਾਰੀ ਹਨ ਜੋ ਚੱਲ ਨਹੀਂ ਸਕੇ। ਸਾਨੂੰ ਆਖਰੀ 4 ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।


author

Gurdeep Singh

Content Editor

Related News