IPL 2019 : ਚੇਨਈ ਨੂੰ ਹਰਾਉਣ ਤੋਂ ਬਾਅਦ ਰੋਹਿਤ ਨੇ ਖੋਲਿਆ ਰਾਜ, ਦੱਸੀ ਜਿੱਤ ਦੀ ਵੱਜੀ ਵਜ੍ਹਾਂ

05/08/2019 12:37:50 AM

ਸਪੋਰਟਸ ਡੈੱਕਸ— ਮੁੰਬਈ ਇੰਡੀਅਨਜ਼ ਨੇ ਚੇਨਈ ਦੇ ਐੱਮ. ਏ. ਚਿੰਦਬਰਮ ਸਟੇਡੀਅਮ 'ਚ ਖੇਡੇ ਗਏ ਆਈ. ਪੀ. ਐੱਲ. ਮੈਚ 'ਚ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾਂ ਬਣਾ ਲਈ ਹੈ। ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਜਿੱਤ ਦੀ ਵੱਡੀ ਵਜ੍ਹਾਂ ਦੱਸਦੇ ਹੋਏ ਕਿਹਾ ਕਿ ਹਾਲਾਤ ਭਾਵੇਂ ਕਿਸੇ ਵੀ ਤਰ੍ਹਾਂ ਦੇ ਹੋਣ ਸਾਡੇ ਕੋਲ ਉਸਦੇ ਲਈ ਖਿਡਾਰੀ ਸਨ ਜਿਸ ਕਾਰਨ ਸਾਨੂੰ ਚੇਨਈ 'ਤੇ ਜਿੱਤ ਹਾਸਲ ਹੋਈ।

PunjabKesari
ਮੈਚ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਇਹ ਇਕ ਵੱਡਾ ਮੈਚ ਸੀ। ਇਹ ਜਾਣ ਕੇ ਬਹੁਤ ਵਧੀਆ ਲੱਗਾ ਕਿ ਅਸੀਂ ਫਾਈਨਲ ਖੇਡਾਂਗੇ। ਅਜੇ ਫਾਈਨਲ ਨੂੰ 3 ਦਿਨ ਬਾਕੀ ਹਨ ਤੇ ਇਹ ਬ੍ਰੇਕ ਬਹੁਤ ਜ਼ਰੂਰੀ ਹੈ। ਮੈਨੂੰ ਪਤਾ ਸੀ ਕਿ ਸਾਡੇ ਕੋਲ ਉਸ ਨੂੰ (ਚੇਨਈ) ਰੋਕਣ ਲਈ ਗੇਂਦਬਾਜ਼ ਹਨ। ਇਸ ਦੇ ਨਾਲ ਹੀ ਸਾਡੇ ਬੱਲੇਬਾਜ਼ਾਂ 'ਚ ਵੀ ਆਤਮਵਿਸ਼ਵਾਸ ਹੈ। ਇਹ ਮਹੱਤਵਪੂਰਨ ਸੀ ਕਿ ਜਿੰਨਾ ਸੰਭਵ ਹੋ ਸਕੇ ਅਸੀਂ ਉਨ੍ਹੇ ਘੱਟ ਸਕੋਰ 'ਤੇ ਰੋਕਿਆ ਕਿਉਂਕਿ ਚੇਨਈ ਦੇ ਸਪਿਨਰਾਂ ਵਿਰੁੱਧ ਖੇਡਣਾ ਮੁਸ਼ਕਿਲ ਹੋ ਸਕਦਾ ਸੀ। ਜਯੰਤ ਇਕ ਸ਼ਾਨਦਾਰ ਗੇਂਦਬਾਜ਼ ਹੈ। ਸੋਚਿਆ ਕਿ ਇਕ ਊਗਲੀ ਨਾਲ ਸਪਿਨ ਕਰਨ ਵਾਲੇ ਕਲਾਈ ਨਾਲ ਸਪਿਨ ਕਰਨ ਵਾਲੇ ਤੋਂ ਜ਼ਿਆਦਾ ਪ੍ਰਭਾਵੀ ਹੋ ਸਕਦਾ ਹੈ।

PunjabKesari
ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਕੋਲ ਪਲਾਨ ਸੀ ਤੇ ਜਦੋਂ ਅਸੀਂ ਟੀਮ ਨੂੰ 140 ਤਕ ਰੋਕ ਦਿੰਦੇ ਹਾਂ ਤਾਂ ਇਹ ਬਹੁਤ ਵਧੀਆ ਹੁੰਦਾ ਹੈ। ਮੈਂ ਇਸ ਦੇ ਲਈ ਆਪਣੀ ਟੀਮ ਦੇ ਗੇਂਦਬਾਜ਼ਾਂ ਨੂੰ ਜਿੱਤ ਦਾ ਸਿਹਰਾ ਦੇਣਾ ਚਾਹੁੰਦਾ ਹਾਂ। ਸੂਰਯਕੁਮਾਰ ਯਾਦਵ ਦੇ ਬਾਰੇ ਗੱਲਬਾਤ ਕਰਦੇ ਹੋਏ ਰੋਹਿਤ ਨੇ ਕਿਹਾ ਕਿ ਸਪਿਨਰਾਂ ਵਿਰੁੱਧ ਉਹ ਵਧੀਆ ਬੱਲੇਬਾਜ਼ ਹੈ। ਸਾਨੂੰ ਪਤਾ ਸੀ ਕਿ ਸਪਿਨਰਾਂ ਦੇ ਰੂਪ 'ਚ ਜੋ ਖਤਰਾ ਸਾਡੇ ਸਾਹਮਣੇ ਹੈ ਉਹ ਇਕ ਵੱਡਾ ਕਾਰਕ ਹੈ। ਸੂਰਯਕੁਮਾਰ ਯਾਦਵ ਨੇ ਸਪਿਨ ਗੇਂਦਾਂ ਨੂੰ ਬਹੁਤ ਵਧੀਆ ਖੇਡਿਆ। ਮੈਂ ਉਸ ਨੂੰ ਨੇੜਿਓ ਦੇਖਿਆ। ਆਖਰ 'ਚ ਰੋਹਿਤ ਨੇ ਕਿਹਾ ਕਿ ਸਾਨੂੰ ਇਕ ਸੰਤੁਲਿਤ ਟੀਮ ਮਿਲੀ ਹੈ। ਸਾਨੂੰ ਪਿੱਚ 'ਤੇ ਸੰਤੁਲਨ ਦੀ ਜ਼ਰੂਰਤ ਸੀ ਤੇ ਬੱਲੇਬਾਜ਼ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਨਾਲ ਭਰੇ ਸੀ। ਇਹੀ ਕਾਰਨ ਸੀ ਕਿ ਸਾਨੂੰ ਚੇਨਈ 'ਚ ਸਫਲਤਾ ਮਿਲੀ ਕਿਉਂਕਿ ਅਸੀਂ ਹਾਲਾਤ ਨੂੰ ਵਧੀਆ ਤਰ੍ਹਾਂ ਸਮਝਦੇ ਹਾਂ ਤੇ ਉਸ ਹਿਸਾਬ ਨਾਲ ਖੇਡਦੇ ਹਾਂ।

PunjabKesari


Gurdeep Singh

Content Editor

Related News