ਰਿਸ਼ਭ ਪੰਤ ਲਈ ਫੈਸਲਾਕੁੰਨ ਸਾਬਤ ਹੋਵੇਗਾ ਆਈ. ਪੀ. ਐੱਲ.-13

09/19/2020 8:40:01 PM

ਦੁਬਈ– ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਪਿਛਲੇ ਮਹੀਨੇ ਸੰਨਿਆਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਹੁਣ ਉਸਦੇ ਬਦਲ ਦੇ ਤੌਰ 'ਤੇ ਸਾਰਿਆਂ ਦੀਆਂ ਨਜ਼ਰਾਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 'ਤੇ ਟਿਕ ਗਈਆਂ ਹਨ। ਭਾਰਤੀ ਕਪਤਾਨ ਵਿਰਾਟ ਕੋਹਲੀ, ਸੀਮਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਅਤੇ ਪੰਤ ਦੀ ਆਈ. ਪੀ. ਐੱਲ. ਟੀਮ ਦਿੱਲੀ ਕੈਪੀਟਲਸ ਦੇ ਮੁੱਖ ਕੋਚ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਉਸ ਦਾ ਲਗਾਤਾਰ ਸਮਰਥਨ ਕੀਤਾ ਹੈ ਪਰ ਪਿਛਲੇ ਇਕ ਸਾਲ ਦੇ ਕੌਮਾਂਤਰੀ ਅੰਕੜੇ ਪੰਤ ਦਾ ਸਮਰਥਨ ਨਹੀਂ ਕਰ ਪਾ ਰਹੇ ਹਨ।

PunjabKesari
ਇੰਗਲੈਂਡ ਵਿਚ ਪਿਛਲੇ ਸਾਲ ਹੋਏ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਤੋਂ ਪੰਤ ਨੇ 11 ਟੀ-20 ਪਾਰੀਆਂ ਵਿਚ ਸਿਰਫ ਇਕ ਅਰਧ ਸੈਂਕੜਾ ਬਣਾਇਆ ਹੈ ਤੇ ਉਹ ਆਪਣੀ ਪ੍ਰਤਿਭਾ ਦੇ ਨਾਲ ਪੂਰੀ ਤਰ੍ਹਾਂ ਇਨਸਾਫ ਨਹੀਂ ਕਰ ਪਾਇਆ ਹੈ। ਪੰਤ ਨੇ 16 ਵਨ ਡੇ ਦੇ ਆਪਣੇ ਕਰੀਅਰ ਵਿਚ ਸਿਰਫ ਇਕ ਅਰਧ ਸੈਂਕੜਾ ਬਣਾਇਆ ਹੈ। ਪੰਤ ਧਮਾਕੇਦਾਰ ਬੱਲੇਬਾਜ਼ ਹੈ ਤੇ ਉਸ ਵਿਚ ਮੈਚ ਦਾ ਪਾਸਾ ਬਦਲਣ ਦੀ ਸਮਰੱਥਾ ਹੈ ਪਰ ਫੈਸਲਾਕੁੰਨ ਮੌਕਿਆਂ 'ਤੇ ਵਿਕਟ ਗੁਆਉਣ ਦੀ ਕਮਜ਼ੋਰੀ ਉਸਦੇ ਅੱਗੇ ਆ ਰਹੀ ਹੈ। ਅਜਿਹੇ ਵਿਚ ਆਈ. ਪੀ. ਐੱਲ. ਦਾ 13ਵਾਂ ਸੈਸ਼ਨ ਦਿੱਲੀ ਕੈਪੀਟਲਸ ਦੇ ਬੱਲੇਬਾਜ਼ ਪੰਤ ਦੇ ਕਰੀਅਰ ਲਈ ਫੈਸਲਾਕੁੰਨ ਸਾਬਤ ਹੋ ਸਕਦਾ ਹੈ। 

PunjabKesari
ਦਿੱਲੀ ਦੇ ਪੰਤ ਲਈ ਆਈ. ਪੀ. ਐੱਲ. ਹਾਲਾਂਕਿ ਚੰਗਾ ਮੰਚ ਰਿਹਾ ਹੈ, ਜਿੱਥੇ ਉਸ ਨੇ ਕੌਮਾਂਤਰੀ ਕ੍ਰਿਕਟ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਆਈ. ਪੀ. ਐੱਲ. ਦੇ ਅੰਕੜਿਆਂ ਨੂੰ ਦੇਖੀਏ ਤਾਂ ਪੰਤ ਨੇ ਪਿਛਲੇ ਤਿੰਨ ਸੈਸ਼ਨ 'ਚ ਨਾ ਕੇਵਲ ਆਪਣੀ ਟੀਮ ਵਲੋਂ ਬਲਕਿ ਟੂਰਨਾਮੈਂਟ ਦੇ ਸਾਰੇ ਖਿਡਾਰੀਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪੰਤ ਪਿਛਲੇ ਤਿੰਨ ਸੈਸ਼ਨਾਂ ਦੇ ਦੌਰਾਨ ਸਭ ਤੋਂ ਜ਼ਿਆਦਾ ਦੌੜਾਂ ਅਤੇ ਛੱਕੇ ਲਗਾਉਣ ਵਾਲੇ ਖਿਡਾਰੀ ਹਨ।


 


Gurdeep Singh

Content Editor

Related News