IPL : ਰਾਜਪੂਤ ਰਾਜਸਥਾਨ ਤੇ ਬੋਲਟ ਮੁੰਬਈ ਵਲੋਂ ਖੇਡਣਗੇ

Wednesday, Nov 13, 2019 - 09:14 PM (IST)

IPL : ਰਾਜਪੂਤ ਰਾਜਸਥਾਨ ਤੇ ਬੋਲਟ ਮੁੰਬਈ ਵਲੋਂ ਖੇਡਣਗੇ

ਨਵੀਂ ਦਿੱਲੀ— ਤੇਜ਼ ਗੇਂਦਬਾਜ਼ ਅੰਕਿਤ ਰਾਜਪੂਤ ਆਈ. ਪੀ. ਐੱਲ. 2020 ਦੇ ਸੈਸ਼ਨ 'ਚ ਰਾਜਸਥਾਨ ਰਾਇਲਸ ਤੇ ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਮੁੰਬਈ ਇੰਡੀਅਨਸ ਵਲੋਂ ਖੇਡਣਗੇ। ਰਾਜਪੂਤ ਨੂੰ ਰਾਜਸਥਾਨ ਨੇ ਕਿੰਗਸ ਇੰਲੈਵਨ ਪੰਜਾਬ ਤੋਂ ਲਿਆ ਹੈ। ਰਾਜਪੂਤ ਪੰਜਾਬ ਟੀਮ ਨਾਲ 2018 'ਚ ਜੁੜੇ ਸੀ ਤੇ ਉਸ ਨੇ ਆਈ. ਪੀ. ਐੱਲ. 'ਚ 23 ਮੈਚਾਂ 'ਚ 22 ਵਿਕਟਾਂ ਹਾਸਲ ਕੀਤੀਆਂ ਹਨ। ਰਾਜਪੂਤ ਨੇ 2018 'ਚ ਸਨਰਾਈਜ਼ਰਜ ਹੈਦਰਾਬਾਦ ਵਿਰੁੱਧ 14 ਦੌੜਾਂ 'ਤੇ ਪੰਜ ਵਿਕਟਾਂ ਹਾਸਲ ਕੀਤੀਆਂ ਸਨ ਤੇ ਇਕਲੌਤਾ ਅਨਕੈਪਡ ਖਿਡਾਰੀ ਹੈ ਜਿਸ ਨੇ ਆਈ. ਪੀ. ਐੱਲ. 'ਚ ਇਕ ਮੈਚ 'ਚ 5 ਵਿਕਟਾਂ ਹਾਸਲ ਕੀਤੀਆਂ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬੋਲਟ ਆਗਾਮੀ ਸੈਸ਼ਨ 'ਚ ਮੁੰਬਈ ਇੰਡੀਅਨਸ ਵਲੋਂ ਖੇਡਣਗੇ। ਮੁੰਬਈ ਨੇ ਬੋਲਟ ਨੂੰ ਦਿੱਲੀ ਕੈਪੀਟਲਸ ਤੋਂ ਲਿਆ ਹੈ। ਦਿੱਲੀ ਕੈਪੀਟਲਸ ਦੇ ਸਹਿ-ਮਾਲਿਕ ਪਾਰਥ ਜਿੰਦਲ ਨੇ ਬੋਲਟ ਨੂੰ ਮੁੰਬਈ ਦੇ ਨਾਲ ਅਗਲੇ ਸੈਸ਼ਨ 'ਚ ਖੇਡਣ ਦੇ ਲਈ ਆਪਣੀ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਬੋਲਟ ਨੇ ਆਈ. ਪੀ. ਐੱਲ. 'ਚ ਡੈਬਿਊ 2014 'ਚ ਕੀਤਾ ਸੀ ਤੇ ਦਿੱਲੀ ਦੇ ਲਈ 2018 ਤੇ 2019 'ਚ ਸੈਸ਼ਨ ਖੇਡੇ ਸਨ। ਉਹ 33 ਮੈਚਾਂ 'ਚ 38 ਵਿਕਟਾਂ ਹਾਸਲ ਕਰ ਚੁੱਕੇ ਹਨ। ਉਸ ਨੇ 2018 'ਚ ਦਿੱਲੀ ਦੇ ਲਈ 14 ਮੈਚਾਂ 'ਚ 18 ਵਿਕਟਾਂ ਹਾਸਲ ਕੀਤੀਆਂ ਸਨ।


author

Gurdeep Singh

Content Editor

Related News