ਮਵੀ ਕਲਾਂ ਤੋਂ ਜੌੜਾ ਮਾਜਰਾ ਰਸਤੇ ''ਤੇ ਭਾਖੜਾ ਨਹਿਰ ਦਾ ਪੁਲ੍ਹ ਟੁੱਟਿਆ, ਟਲਿਆ ਵੱਡਾ ਹਾਦਸਾ ਟਲਿਆ

Friday, Oct 17, 2025 - 08:29 AM (IST)

ਮਵੀ ਕਲਾਂ ਤੋਂ ਜੌੜਾ ਮਾਜਰਾ ਰਸਤੇ ''ਤੇ ਭਾਖੜਾ ਨਹਿਰ ਦਾ ਪੁਲ੍ਹ ਟੁੱਟਿਆ, ਟਲਿਆ ਵੱਡਾ ਹਾਦਸਾ ਟਲਿਆ

ਪਾਤੜਾਂ/ਸੁਤਰਾਣਾ (ਸੁਖਦੀਪ ਸਿੰਘ ਮਾਨ) : ਹਲਕਾ ਸੁਤਰਾਣਾ ਅਧੀਨ ਪੈਂਦੇ ਪਿੰਡ ਮਵੀ ਕਲਾਂ ਤੋਂ ਜੌੜਾ ਮਾਜਰਾ ਨੂੰ ਜਾਣ ਵਾਲੇ ਮੁੱਖ ਰਸਤੇ 'ਤੇ ਭਾਖੜਾ ਨਹਿਰ ਉੱਪਰ ਬਣਿਆ ਪੁਲ੍ਹ ਬੀਤੀ ਦੇਰ ਰਾਤ ਅਚਾਨਕ ਟੁੱਟ ਗਿਆ। ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ, ਕਿਉਂਕਿ ਇਹ ਹਾਦਸਾ ਰਾਤ ਦੇ ਸਮੇਂ ਵਾਪਰਿਆ ਅਤੇ ਉਸ ਸਮੇਂ ਆਵਾਜਾਈ ਘੱਟ ਸੀ। ਪੁਲ੍ਹ ਦੇ ਟੁੱਟਣ ਨਾਲ ਦੋਵਾਂ ਪਿੰਡਾਂ ਅਤੇ ਆਸ-ਪਾਸ ਦੇ ਖੇਤਰਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਇਹ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।

ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ

ਘਟਨਾ ਦੀ ਜਾਣਕਾਰੀ ਮਿਲਦੇ ਹੀ ਮਵੀ ਚੌਂਕੀ ਇੰਚਾਰਜ ਹਰਦੀਪ ਸਿੰਘ ਵਿਰਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਹਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲ੍ਹ ਦੇ ਟੁੱਟੇ ਹਿੱਸੇ ਦੇ ਦੋਵੇਂ ਪਾਸੇ ਤੁਰੰਤ ਬੈਰੀਕੇਟਿੰਗ ਕਰਵਾ ਦਿੱਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਗੰਭੀਰ ਮਾਮਲੇ ਬਾਰੇ ਤੁਰੰਤ ਸਬੰਧਿਤ ਵਿਭਾਗਾਂ, ਜਿਸ ਵਿੱਚ ਨਹਿਰੀ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ (PWD) ਸ਼ਾਮਲ ਹਨ, ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਪੁਲ੍ਹ ਦੀ ਮੁਰੰਮਤ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾ ਸਕੇ।

ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ

ਦੱਸ ਦੇਈਏ ਕਿ ਇਸ ਪੁਲ੍ਹ ਦੇ ਟੁੱਟਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਹੁਣ ਲੰਮਾ ਚੱਕਰ ਕੱਟ ਕੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਪਵੇਗਾ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਹੱਤਵਪੂਰਨ ਪੁਲ੍ਹ ਦਾ ਨਿਰਮਾਣ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ ਤਾਂ ਜੋ ਆਮ ਜਨਤਾ ਦੀ ਪ੍ਰੇਸ਼ਾਨੀ ਦੂਰ ਹੋ ਸਕੇ। ਇਸ ਸਮੇਂ ਪੁਲਸ ਵੱਲੋਂ ਰਸਤੇ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ।


author

rajwinder kaur

Content Editor

Related News