IPL 2023 KKR vs PBKS : ਕਪਤਾਨ ਸ਼ਿਖਰ ਧਵਨ ਨੇ ਦੱਸੇ ਨਿਰਾਸ਼ਾਜਨਕ ਹਾਰ ਦੇ ਕਾਰਨ

Tuesday, May 09, 2023 - 05:25 PM (IST)

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਪੰਜਾਬ ਕਿੰਗਜ਼ (ਪੀਬੀਕੇਐੱਸ) ਨੂੰ 5 ਵਿਕਟਾਂ ਨਾਲ ਹਰਾ ਕੇ ਮੈਚ ਜਿੱਤ ਲਿਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਦੀ ਟੀਮ ਨੇ ਕਪਤਾਨ ਸ਼ਿਖਰ ਧਵਨ ਦੀਆਂ 57 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ 179 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਕੇਕੇਆਰ ਦੀ ਟੀਮ ਨੇ ਇਹ ਟੀਚਾ ਪਾਰੀ ਦੀ ਆਖਰੀ ਗੇਂਦ 'ਤੇ 5 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।

ਇਸ ਮੈਚ 'ਚ ਹਾਰ ਤੋਂ ਬਾਅਦ ਨਿਰਾਸ਼ਾ ਜ਼ਾਹਰ ਕਰਦੇ ਹੋਏ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੇ ਕਿਹਾ ਕਿ ਅਜਿਹੀ ਹਾਰ ਨਾਲ ਤੁਹਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਬੱਲੇਬਾਜ਼ੀ ਲਈ ਇਹ ਬਿਲਕੁਲ ਵੀ ਆਸਾਨ ਪਿੱਚ ਨਹੀਂ ਸੀ। ਅਸੀਂ ਸੋਚਿਆ ਕਿ ਅਸੀਂ ਇਸ ਪਿੱਚ 'ਤੇ ਚੰਗਾ ਸਕੋਰ ਬਣਾਇਆ ਹੈ। ਕੇਕੇਆਰ ਨੇ ਆਪਣੀ ਪਾਰੀ ਦੇ ਅੰਤ ਵਿੱਚ ਬਹੁਤ ਵਧੀਆ ਬੱਲੇਬਾਜ਼ੀ ਕੀਤੀ।

ਇਹ ਵੀ ਪੜ੍ਹੋ : IPL 2023 : ਆਲੋਚਕਾਂ ਦੇ ਨਿਸ਼ਾਨੇ 'ਤੇ ਵਿਰਾਟ, ਕੀ ਕੰਮ ਆਵੇਗਾ ਰਵੀ ਸ਼ਾਸਤਰੀ ਦਾ ਇਹ 'ਟੈਂਸ਼ਨ ਕਿਲਰ' ਫਾਰਮੂਲਾ

ਸ਼ਿਖਰ ਧਵਨ ਨੇ ਅੱਗੇ ਕਿਹਾ ਕਿ ਅਰਸ਼ਦੀਪ ਨੇ ਆਖਰੀ ਓਵਰ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ ਮੈਚ ਨੂੰ ਆਖਰੀ ਗੇਂਦ ਤੱਕ ਲੈ ਕੇ ਜਾਣ ਦਾ ਸਿਹਰਾ ਅਰਸ਼ਦੀਪ ਨੂੰ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਵਧੀਆ ਆਫ ਸਪਿਨ ਗੇਂਦਬਾਜ਼ ਨਹੀਂ ਹੈ। ਇਸ ਲਈ ਅਸੀਂ ਖੱਬੇ ਹੱਥ ਦੇ ਬੱਲੇਬਾਜ਼ਾਂ ਦੇ ਸਾਹਮਣੇ ਗੇਂਦਬਾਜ਼ੀ 'ਚ ਥੋੜ੍ਹਾ ਕਮਜ਼ੋਰ ਨਜ਼ਰ ਆਉਂਦੇ ਹਾਂ। ਇਸ ਵਿਕਟ 'ਤੇ ਸਪਿਨ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲ ਰਹੀ ਸੀ।

ਕੇਕੇਆਰ ਖ਼ਿਲਾਫ਼ ਇਸ ਮੈਚ ਵਿੱਚ ਮਿਲੀ ਹਾਰ ਕਾਰਨ ਪੰਜਾਬ ਕਿੰਗਜ਼ ਹੁਣ 10 ਅੰਕਾਂ ਨਾਲ ਅੰਕ ਸੂਚੀ ਵਿੱਚ ਸਿੱਧੇ 7ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਹੁਣ ਪੰਜਾਬ ਲਈ ਪਲੇਆਫ 'ਚ ਪਹੁੰਚਣ ਲਈ ਆਪਣੇ ਬਾਕੀ 3 ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਪੰਜਾਬ ਨੂੰ ਹੁਣ ਆਪਣੇ ਅਗਲੇ 2 ਮੈਚ ਲਗਾਤਾਰ ਦਿੱਲੀ ਕੈਪੀਟਲਸ ਖਿਲਾਫ ਖੇਡਣੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News