IPKL : ਬੈਂਗਲੋਰ ਨੇ ਹਰਿਆਣਾ ਨੂੰ ਹਰਾਇਆ
Saturday, May 18, 2019 - 09:30 AM (IST)

ਪੁਣੇ— ਬੈਂਗਲੋਰ ਰਾਈਨੋਜ਼ ਨੇ ਦੂਜੇ ਅਤੇ ਤੀਜੇ ਕੁਆਰਟਰ 'ਚ ਆਪਣੇ ਬਿਹਤਰੀਨ ਖੇਡ ਦੀ ਬਦੌਲਤ ਸ਼ੁੱਕਰਵਾਰ ਨੂੰ ਬਾਲੇਵਾੜੀ ਸਪੋਰਟਸ ਕੰਪਲੈਕਸ ਸਟੇਡੀਅਮ 'ਚ ਖੇਡੇ ਗਏ ਪਹਿਲੇ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ.ਪੀ.ਕੇ.ਐੱਲ.) ਦੇ ਮੈਚ 'ਚ ਹਰਿਆਣਾ ਹੀਰੋਜ਼ ਨੂੰ 47-41 ਨਾਲ ਹਰਾਇਆ। ਪਹਿਲੇ ਕੁਆਰਟਰ 'ਚ ਦੋਹਾਂ ਟੀਮਾਂ 11-11 ਦੀ ਬਰਾਬਰੀ 'ਤੇ ਸਨ ਪਰ ਬੈਂਗਲੋਰ ਨੇ ਦੂਜੇ ਕੁਆਰਟਰ 'ਚ 13-7 ਅਤੇ ਫਿਰ ਤੀਜੇ ਕੁਆਰਟਰ 'ਚ 13-7 ਦੀ ਜਿੱਤ ਦੇ ਨਾਲ ਖੁਦ ਨੂੰ ਚੰਗੀ ਸਥਿਤੀ 'ਚ ਪਹੁੰਚਾ ਦਿੱਤਾ। ਚੌਥਾ ਕੁਆਰਟਰ ਰੋਚਕ ਰਿਹਾ ਪਰ ਤੀਜੇ ਕੁਆਰਟਰ 'ਚ ਹੀ ਬੈਂਗਲੋਰ ਨੇ ਆਪਣੀ ਬੜ੍ਹਤ ਚੰਗੀ ਬਣਾ ਲਈ। ਚੌਥੇ ਕੁਆਰਟਰ 'ਚ ਦੋਹਾਂ ਟੀਮਾਂ ਨੇ 16-16 ਅੰਕ ਬਣਾਏ। ਬੈਂਗਲੋਰ ਲਈ ਅਰੁਮੁਗਮ ਨੇ 14 ਅੰਕਾਂ ਦੇ ਨਾਲ ਸੁਪਰ 10 ਪੂਰਾ ਕੀਤਾ।